ਬਠਿੰਡਾ, 2 ਜੂਨ 2020 – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਵਿਚ ਚੱਲ ਰਹੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਮੌਕੇ ਤੇ ਜਾ ਕੇ ਮੁਆਇਨਾ ਕੀਤਾ ਅਤੇ ਸਬੰਧਤ ਏਂਜਸੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਇੰਨਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਕੇ ਇਹ ਪ੍ਰੋਜੈਕਟ ਹਲਕੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਜਾਣ।
ਕੌਮੀ ਰਾਜ ਮਾਰਗ ਨੰਬਰ 7 ਨੂੰ ਡੱਬਵਾਲੀ ਮਾਨਸਾ ਰੋਡ ਨਾਲ ਆਈਟੀਆਈ ਚੌਕ ਤੱਕ ਜੋੜਨ ਵਾਲੀ ਰਿੰਗ ਰੋਡ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਵਿੱਤ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਸੜਕ ਦਾ ਕੰਮ ਅਗਲੇ 4 ਮਹੀਨਿਆਂ ਵਿਚ ਮੁਕੰਮਲ ਕੀਤਾ ਜਾਵੇ। ਉਨਾਂ ਨੇ ਇਸ ਮੌਕੇ ਬਿਜਲੀ ਨਿਗਮ ਨੂੰ ਤੁਰੰਤ ਖੰਭੇ ਹਟਾਉਣ ਲਈ ਕਿਹਾ। ਇਹ 4.72 ਕਿਲੋਮੀਟਰ ਲੰਬੀ ਸੜਕ ਬਣਨ ਨਾਲ ਸ਼ਹਿਰ ਵਿਚ ਟੈ੍ਰਫਿਕ ਦੀ ਸਮੱਸਿਆ ਘਟੇਗੀ।