ਦਮਿਸ਼ਕ, 24 ਨਵੰਬਰ -ਸੀਰੀਆ ਦੀ ਫੌਜ ਨੇ ਕਿਹਾ ਹੈ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਬੀਤੀ ਦੇਰ ਰਾਤ ਦੇਸ਼ ਦੇ ਮੱਧ ਖੇਤਰ ਵਿੱਚ ਫੌਜੀ ਟਿਕਾਣਿਆਂ ਤੇ ਹਮਲਾ ਕੀਤਾ, ਜਿਸ ਵਿੱਚ 2 ਨਾਗਰਿਕਾਂ ਦੀ ਮੌਤ ਹੋ ਗਈ ਅਤੇ 7 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 6 ਫ਼ੌਜੀ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਲੜਾਕੂ ਜਹਾਜ਼ਾਂ ਨੇ ਗੁਆਂਢੀ ਲੇਬਨਾਨ ਦੇ ਹਵਾਈ ਖੇਤਰ ਵਿੱਚ ਉਡਾਣ ਭਰਦੇ ਹੋਏ ਮਿਜ਼ਾਈਲਾਂ ਦਾਗੀਆਂ।
ਅਧਿਕਾਰੀ ਨੇ ਦੱਸਿਆ ਕਿ ਸੀਰੀਆ ਦੀ ਹਵਾਈ ਫ਼ੌਜ ਨੇ ਜ਼ਿਆਦਾਤਰ ਮਿਜ਼ਾਈਲਾਂ ਨੂੰ ਮਾਰ ਡਿਗਾਇਆ। ਇਜ਼ਰਾਈਲ ਨੇ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਦੇ ਕੰਟਰੋਲ ਵਾਲੇ ਸੀਰੀਆਈ ਖੇਤਰ ਵਿੱਚ ਟਿਕਾਣਿਆਂ ਤੇ ਹਮਲਾ ਕੀਤਾ ਹੈ ਪਰ ਉਸ ਨੇ ਅਜਿਹੇ ਹਮਲਿਆਂ ਦੀ ਜ਼ਿੰਮੇਵਾਰੀ ਘੱਟ ਹੀ ਲਈ ਹੈ। ਹਾਲਾਂਕਿ ਉਸ ਨੇ ਸਮਰਥਿਤ ਮਿਲੀਸ਼ੀਆ ਜਿਵੇਂ ਕਿ ਲੇਬਨਾਨ ਦੇ ਹਿਜ਼ਬੁੱਲਾ ਸਮੂਹ ਦੇ ਟਿਕਾਇਆਂ ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਹਿਜ਼ਬੁੱਲਾ ਨੇ ਸੀਰੀਆ ਵਿੱਚ ਆਪਣੇ ਲੜਾਕਿਆਂ ਨੂੰ ਤਾਇਨਾਤ ਕੀਤਾ ਹੈ। ਹਿਜ਼ਬੁੱਲਾ ਦਹਾਕਿਆਂ ਤੋਂ ਗ੍ਰਹਿ ਯੁੱਧ ਵਿੱਚ ਸੀਰੀਆਈ ਰਾਸ਼ਟਰਪਤੀ ਬਸ਼ਰ ਅਸਦ ਦੀਆਂ ਫ਼ੌਜਾਂ ਦੀ ਤਰਫ਼ੋਂ ਲੜ ਰਿਹਾ ਹੈ।