ਪਟਿਆਲਾ, 16 ਨਵੰਬਰ, 2021: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਸਵੇਰੇ ਹੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਦਫਤਰ ਮੂਹਰੇ ਤੇ ਅੰਦਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕਰਨ ਵਾਲਿਆਂ ਦੇ ਕੋਲ ਪਹੁੰਚੇ।
ਦੱਸਣਯੋਗ ਹੈ ਕਿ ਇਹਨਾਂ ਮੁਜ਼ਾਹਰਾਕਾਰੀਆਂ ਨੇ ਪਾਵਰਕਾਮ ਦੇ ਗੇਟ ਬੰਦ ਕੀਤੇ ਹੋਏ ਹਨ। ਕੁਝ ਵਿਖਾਵਾਕਾਰੀ ਤਾਂ ਪੌੜ੍ਹੀਆਂ ਵਿਚ ਬੈਠੇ ਹਨ ਤੇ ਗਿਰੱਲ ਗੇਟ ਬੰਦ ਕੀਤੇ ਹੋਏ ਹਨ।
ਇਹਨਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਭਰੋਸਾ ਦੁਆਇਆ ਕਿ ਉਹ ਇਹਨਾਂ ਦੀਆਂ ਮੰਗਾਂ ਸਰਕਾਰ ਕੋਲੋਂ ਮਨਵਾਉਣਗੇ। ਉਹਨਾਂ ਕਿਹਾ ਕਿ ਸਰਕਾਰ ਨੇ ਕੁਝ ਹੀ ਸਮੇਂ ਵਿਚ ਚੰਗੇ ਕੰਮ ਕੀਤੇ ਹਨ ਤੇ ਇਹ ਤਾਂ ਹਾਲੇ ਸ਼ੁਰੂਆਤ ਹੈ, ਇਸ ਤੋਂ ਅੱਗੇ ਹੋਰ ਵੀ ਬਹੁਤ ਕੁਝ ਹੋਣਾ ਹੈ। ਵਿਖਾਵਾਕਾਰੀਆਂ ਨੇ ਵੀ ਮੰਗਾਂ ਮੰਨਣ ’ਤੇ ਸਿੱਧੂ ਦੀ ਹਮਾਇਤ ਕਰਨ ਦਾ ਭਰੋਸਾ ਦੁਆਇਆ।