ਪਟਿਆਲਾ, 6 ਨਵੰਬਰ – ਪਟਿਆਲਾ ਪੁਲੀਸ ਨੇ ਚੋਰੀ ਦੇ 47 ਮੋਟਰਸਾਈਕਲਾਂ ਨੂੰ ਬਰਾਮਦ ਕਰਕੇ 25 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪਟਿਆਲਾ ਵਿਖੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਐਸ ਐਸ ਪੀ ਹਰਚਰਨ ਸਿੰਘ ਭੁੱਲਰ ਨੇ ਦਸਿਆ ਕਿ ਪਟਿਆਲਾ ਪੁਲੀਸ ਵਲੋਂ ਵੱਖ ਵੱਖ ਥਾਣਿਆਂ ਵਿੱਚ ਦਰਜ 12 ਮੁਕਦਮਿਆਂ ਵਿੱਚ 25 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਚੋਰੀ ਕੀਤੇ ਹੋਏ 47 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਉਹਨਾਂ ਦਸਿਆ ਕਿ ਐਸ ਆਈ ਸੁਰਿੰਦਰ ਭੱਲਾ ਮੁੱਖ ਅਫਸਰ ਥਾਣਾ ਸਿਟੀ ਸਮਾਣਾ ਅਤੇ ਵੱਖ ਵੱਖ ਤਫਤੀਸੀ ਅਫਸਰਾਂ ਵਲੋਂ 5 ਮੁਕਦਮਿਆਂ ਵਿੱਚ 6 ਵਿਅਕਤੀਆਂ ਜਸਪ੍ਰੀਤ ਸਿੰਘ ਵਸਨੀਕ ਘਨੌਰ, ਦੀਪਕ ਸਿੰਘ ਵਸਨੀਕ ਸਮਾਣਾ, ਹਰਪ੍ਰੀਤ ਸਿੰਘ ਵਸਨੀਕ ਸੋਧੇਵਾਲ ਸਮਾਣਾ, ਅਜੇ ਕੁਮਾਰ ਵਸਨੀਕ ਸਮਾਣਾ, ਸੁੰਦਰੀ ਉਰਫ ਗੁਰਪ੍ਰੀਤ ਸਿੰਘ ਵਸਨੀਕ ਪਿੰਡ ਬਦਨਪੁਰ, ਜਤਿੰਦਰ ਸਿੰਘ ਉਰਫ ਬੰਟੀ ਵਸਨੀਕ ਪਿੰਡ ਕਮਾਸਪੁਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 16 ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਮੋਟਰਸਾਈਕਲ ਇਹਨਾਂ ਵਲੋਂ ਸਮਾਣਾ ਇਲਾਕੇ ਵਿੱਚੋਂ ਚੋਰੀ ਕੀਤੇ ਗਏ ਸਨ।
ਉਹਨਾਂ ਦਸਿਆ ਕਿ ਥਾਣਾ ਲਾਹੋਰੀ ਗੇਟ ਦੇ ਮੁੱਖ ਅਫਸਰ ਇੰਸਪੈਕਟਰ ਰਾਜੇਸ ਮਲਹੋਤਰਾ ਵਲੋਂ ਸਮੇਤ ਪੁਲੀਸ ਪਾਰਟੀ ਲਕ੪ ਵਸਨੀਕ ਪਟਿਆਲਾ, ਅਨਮੋਲ ਵਰਮਾ ਵਸਨੀਕ ਪਟਿਆਲਾ, ਨਿਖਿਲ ਵਸਨੀਕ ਪਟਿਆਲਾ, ਕਰਨ ਵਰਮਾ ਵਸਨੀਕ ਪਟਿਆਲਾ, ਕਰਮ ਕੁਮਾਰ ਵਸਨੀਕ ਪਟਿਆਲਾ, ਹਬੀਬ ਵਸਨੀਕ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਚੋਰੀ ਕੀਤੇ 10 ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਮੋਟਰਸਾਈਕਲ ਇਹਨਾਂ ਵਲੋਂ ਖੇੜੀ ਗੰਡਿਆ, ਪਸਿਆਣਾ ਅਤੇ ਪਟਿਆਲਾ ਦੇ ਨੇੜਲੇ ਇਲਾਕਿਆਂ ਵਿਚੋਂ ਚੋਰੀ ਕੀਤੇ ਸਨ। ਇਸੇ ਤਰਾਂ ਥਾਣਾ ਲਾਹੌਰੀ ਗੇਟ ਪੁਲੀਸ ਵਲੋਂ ਬਬਲਾ ਵਸਨੀਕ ਸਮਾਣਾ ਨੂੰ ਕਾਬੂ ਕਰਕੇ ਉਸ ਕੋਲੋਂ 2 ਮੋਟਰਸਾਈਕਲ ਬਰਾਮਦ ਕੀਤੇ ਹਨ, ਜੋ ਕਿ ਉਸਨੇ ਘਨੌਰ ਅਤੇ ਰਜਿੰਦਰਾ ਹਸਪਤਾਲ ਤੋਂ ਚੋਰੀ ਕੀਤੇ ਸਨ। ਇਸਤੋਂ ਇਲਾਵਾ ਲਾਹੌਰੀ ਗੇਟ ਪੁਲੀਸ ਵਲੋਂ ਮੋਨੀ ਖਾਨ ਵਸਨੀਕ ਚੀਕਾ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਕੀਤਾ ਗਿਆ 1 ਮੋਟਰਸਾਈਕਲ ਬਰਾਮਦ ਕੀਤਾ ਹੈ।
ਉਹਨਾਂ ਦਸਿਆ ਕਿ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਸਿਵਲ ਲਾਈਨ ਵਲੋਂ ਪੁਲੀਸ ਪਾਰਟੀ ਸਮੇਤ ਜਸਨਦੀਪ ਸਿੰਘ , ਗੁਰਧਿਆਨ ਸਿੰਘ ਵਸਨੀਕ ਪਿੰਡ ਰਣਬੀਰ ਪੁਰਾ, ਮਸਤਾਨ ਖਾਨ, ਭੁਪਿੰਦਰ ਸਿੰਘ ਵਸਨੀਕ ਪਿੰਡ ਜਾਹਲਾ, ਜਰਨੈਲ ਸਿੰਘ ਉਰਫ ਰਵੀ, ਜਰਨੈਲ ਸਿੰਘ ਉਰਫ ਰਾਜੂ ਵਸਨੀਕ ਪਿੰਡ ਰਣਬੀਰ ਪੁਰਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 5 ਚੋਰੀ ਦੇ ਮੋਟਰਸਾਈਕਲ, ਇਕ ਸੋਨੇ ਦੀ ਕੰਨ ਦੀ ਵਾਲੀ, ਆਮ ਪੈਦਲ ਜਾਂਦੀਆਂ ਔਰਤਾਂ ਦੀਆਂ ਖੋਹੀਆਂ ਹੋਈਆਂ ਕੰਨਾਂ ਦੀਆਂ ਵਾਲੀਆਂ ਵੇਚ ਕੇ ਪ੍ਰਾਪਤ ਕੀਤੇ ਪੈਸਿਆਂ ਵਿਚੋਂ 23,000 ਰੁਪਏ ਬਰਾਮਦ ਕੀਤੇ ਹਨ। ਇਸੇ ਤਰਾਂ ਥਾਣਾ ਸਿਵਲ ਲਾਈਨਜ ਪੁਲੀਸ ਵਲੋਂ ਪ੍ਰਿਤਪਾਲ ਸਿੰਘ ਵਸਨੀਕ ਪਟਿਆਲਾ, ਊਧਮ ਸਿੰਘ ਵਸਨੀਕ ਪਟਿਆਲਾ, ਅਕਾਸਪ੍ਰੀਤ ਸਿੰਘ ਵਸਨੀਕ ਸਨੌਰ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਕੀਤੇ ਗਏ 3 ਮੋਟਰਸਾਈਕਲ ਬਰਾਮਦ ਕੀਤੇ ਹਨ।
ਉਹਨਾਂ ਦਸਿਆ ਕਿ ਇਸ ਦੌਰਾਨ ਥਾਣਾ ਰਾਜਪੁਰਾ ਪੁਲੀਸ ਵਲੋਂ ਪ੍ਰਿੰਸਪਾਲ ਸਿੰਘ ਵਸਨੀਕ ਤਖਤੂਪੁਰਾ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਚੋਰੀ ਕੀਤੇ ਹੋਏ 10 ਮੋਟਰਸਾਈਕਲ ਬਰਾਮਦ ਕੀਤੇ ਹਨ, ਜੋ ਕਿ ਉਸਨੇ ਜੀਰਕਪੁਰ, ਬਨੂੰੜ ਅਤੇ ਰਾਜਪੁਰਾ ਇਲਾਕੇ ਵਿਚੋਂ ਚੋਰੀ ਕੀਤੇ ਸਨ ਅਤੇ ਇਹਨਾਂ ਮੋਟਰਸਾਈਕਲਾਂ ਤੇ ਜਾਅਲੀ ਨੰਬਰ ਪਲੇਟਾਂ ਲਗਾਈਆਂ ਹੋਈਆਂ ਸਨ।