ਬਲੌਂਗੀ, 6 ਨਵੰਬਰ – ਥਾਣਾ ਬਲਂੌਗੀ ਦੀ ਹੱਦ ਅੰਦਰ ਪੈਂਦੇ ਸੈਕਟਰ 117 (ਟੀ ਡੀ ਆਈ ਸਿਟੀ) ਦੀਆਂ ਚਾਰ ਦੁਕਾਨਾਂ ਵਿੱਚ ਅਣਪਛਾਤੇ ਚੋਰਾਂ ਵਲੋਂ ਬੀਤੀ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਵਲੋਂ ਇਹਨਾਂ ਦੁਕਾਨਾਂ ਦੇ ੪ਟਰ ਤੋੜ ਦਿੱਤੇ ਗਏ ਅਤੇ ਦੁਕਾਨਾਂ ਦੇ ਗੰਲਿਆਂ ਵਿੰਚ ਪਹੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।
ਟੀ ਡੀ ਆਈ ਸਿਟੀ ਸੈਕਟਰ 117 ਵਿੱਚ ਸਥਿਤ ਦੁਕਾਨਾਂ ਮੈਡੀ ਮਾਰਟ ਫਾਰਮੇਸੀ, ਕਿਫਾਇਤੀ ਸਟੋਰ, ਸੁਪਰ 24 ਕਰਿਆਣਾ ਸਟੋਰ ਅਤੇ ਡੀਲ ਜੋਨ ਦੁਕਾਨਾਂ ਦੇ ਮਾਲਕਾਂ ੪ੈਰੀ, ਸਾਹਿਲ, ਮੋਹਿਤ ਨੇ ਦਸਿਆ ਕਿ ਸਵੇਰੇ ਦੁੱਧ ਵਾਲੇ ਨੇ ਉਹਨਾਂ ਨੂੰ ਫੋਨ ਕਰਕੇ ਦਸਿਆ ਕਿ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਵੇਖਿਆ ਕਿ ਉਹਨਾਂ ਦੀਆਂ ਚਾਰ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਦੁਕਾਨਾਂ ਦੇ ੪ਟਰ ਚੁਕ ਕੇ ਦੇਖਿਆ ਤਾਂ ਦੁਕਾਨਾਂ ਦੇ ਗੱਲੇ ਖੁੱਲੇ ਸਨ ਅਤੇ ਕਾਫੀ ਸਮਾਨ ਗਾਇਬ ਸੀ ਜਿਸਤੋਂ ਬਾਅਦ ਦੁਕਾਨਦਾਰਾਂ ਵਲਂ ਇਸ ਸੰਬੰਧੀਪੁਲੀਸ ਨੂੰ ਸੂਚਨਾ ਦਿਤੀ, ਜਿਸ ਤੇ ਪੁਲੀਸ ਮੌਕੇ ਤੇ ਪਹੁੰਚੀ।
ਉਹਨਾਂ ਕਿਹਾ ਕਿ ਇਹਨਾਂ ਦੁਕਾਨਾਂ ਦੇ ਗੱਲਿਆਂ ਵਿੱਚ ਕਰੀਬ 40੍ਰ40, 50 ੍ਰ50 ਹਜਾਰ ਰੁਪਏ ਨਗਦ ਸਨ। ਇਸ ਤੋਂ ਇਲਾਵਾ ਚੋਰ ਦੁਕਾਨਾਂ ਵਿਚਲਾ ਸਮਾਨ ਵੀ ਲੈ ਗਏ। ਉਹਨਾਂ ਕਿਹਾ ਕਿ ਚੋਰਾਂ ਨੇ ਦੁਕਾਨਾਂ ਵਿਚ ਲੱਗੇ ਕੈਮਰਿਆਂ ਦਾ ਮੂੰਹ ਘੁੰਮਾ ਦਿਤਾ ਸੀ ਅਤੇ ਡੀ ਵੀ ਆਰ ਵੀ ਲੈ ਗਏ। ਉਹਨਾਂ ਕਿਹਾ ਕਿ ਟੀ ਡੀ ਆਈ ਵਲੋਂ ਇਸ ਇਲਾਕੇ ਵਿੱਚ ਸਿਕਿਓਰਟੀ ਗਾਰਡ ਰਖਿਆ ਹੋਇਆ ਹੈ, ਪਰ ਉਹ ੪ਰਾਬ ਪੀ ਕੇ ਲੇਟਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਟੀ ਡੀ ਆਈ ਸੈਕਟਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ।
ਇਸ ਮੌਕੇ ਹਾਜਿਰ ਓਮਾ ਨਾਮ ਦੀ ਮਹਿਲਾ ਨੇ ਦੋ੪ ਲਗਾਇਆ ਕਿ ਧੰਨਤੇਰਸ ਵਾਲੇ ਦਿਨ ਟੀ ਡੀ ਆਈ ਸੈਕਟਰ 117 ਦੀ ਗੋਬਿੰਦ ਇਨਕਲੇਬ ਵਿਚ ਸਥਿਤ ਉਸਦੀ ਕਪੜਿਆਂ ਦੀ ਦੁਕਾਨ ਵਿੱਚ ਚੋਰੀ ਹੋ ਗਈ ਸੀ ਅਤੇ ਚੋਰ ਉਸਦੀ ਦੁਕਾਨ ਵਿਚੋਂ ਚੋਰ 6 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ ਸਨ। ਚੋਰ ਉਹਨਾਂ ਦੀ ਦੁਕਾਨ ਵਿਚ ਲੱਗੇ ਕੈਮਰਿਆਂ ਦਾ ਮੁੰਹ ਘੁਮਾ ਗਏ ਸਨ ਅਤੇ ਡੀ ਵੀ ਆਰ ਆਪਣੇ ਨਾਲ ਲੈ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਚੋਰੀ ਦੀ ਸੂਚਨਾ ਪੁਲੀਸ ਨੂੰ ਦੇ ਦਿਤੀ ਸੀ, ਪਰ ਅਜੇ ਤਕ ਚੋਰ ਕਾਬੂ ਨਹੀਂ ਆਏ। ਉਹਨਾਂ ਕਿਹਾ ਕਿ ਜੇ ਪੁਲੀਸ ਨੇ ਉਹਨਾਂ ਦੀ ਦੁਕਾਨ ਵਿਚ ਚੋਰੀ ਤੋਂ ਬਾਅਦ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਟੀ ਡੀ ਆਈ ਦੀਆਂ ਚਾਰ ਦੁਕਾਨਾਂ ਵਿਚ ਚੋਰੀ ਹੋਣ ਤੋਂ ਬਚਾਓ ਹੋ ਸਕਦਾ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਦੁਕਾਨ ਵਿਚ ਹੋਈ ਚੋਰੀ ਅਤੇ ਇਹਨਾਂ ਚਾਰ ਦੁਕਾਨਾਂ ਵਿਚ ਹੋਈ ਚੋਰੀ ਦਾ ਤਰੀਕਾ ਇਕੋ ਜਿਹਾ ਲੱਗਦਾ ਹੈ, ਇਸ ਤਰਾਂ ਲੱਗਦਾ ਹੈ, ਜਿਵੇਂ ਕਿ ਇਹ ਇਕੋ ਚੋਰ ਗਿਰੋਹ ਵਲੋਂ ਵਾਰਦਾਤਾਂ ਕੀਤੀਆਂ ਗਈਆਂ ਹੋਣ।
ਇਸ ਸਬੰਧੀ ਜਦੋਂ ਬਲੌਂਗੀ ਥਾਣੇ ਦੇ ਐਸ ਐਚ ਓ ਰਾਜਪਾਲ ਸਿੰਘ ਗਿੱਲ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਦੋਂ ਲੋਕਾਂ ਵਲੋਂ ਚੋਰੀ ਦੀ ਸੂਚਨਾ ਪੁਲੀਸ ਨੂੰ ਦਿਤੀ ਗਈ ਸੀ ਤਾਂ ਉਹ ਖੁਦ ਮੌਕੇ ਤੇ ਪਹੁੰਚੇ ਸਨ। ਉਹਨਾਂ ਕਿਹਾ ਕਿ ਚੋਰ ਸੀ ਸੀ ਟੀ ਵੀ ਕੈਮਰਿਆਂ ਦੀ ਡੀ ਵੀ ਆਰ ਲੈ ਗਏ ਹਨ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਟੀ ਡੀ ਆਈ ਦੇ ਸਿਕਿਓਰਟੀ ਗਾਰਡ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਆਸ ਪਾਸ ਦੇ ਇਲਾਕੇ ਦੀ ਸੀ ਸੀ ਟੀ ਵੀ ਫੁਟੇਜ ਹਾਸਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਟੀ ਡੀ ਆਈ ਸੈਕਟਰ 117 ਦੀ ਗੋਬਿੰਦ ਇਨਕਲੇਬ ਵਿਚ ਹੋਰੀ ਚੋਰੀ ਦੀ ਐਫ ਆਈ ਆਰ ਲਾਂਚ ਕਰ ਦਿਤੀ ਹੈ।
ਉਹਨਾਂ ਕਿਹਾ ਕਿ ਪੁਲੀਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।