ਚੰਡੀਗੜ੍ਹ, 11 ਅਕਤੂਬਰ,2021: ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਰਜ਼ੀਆ ਸੁਲਤਾਨਾ ਵੱਲੋਂ ਦਿੱਤਾ ਗਿਆ ਅਸਤੀਫਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਾਮਨਜ਼ੂਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਚੰਨੀ ਨੇ ਰਜ਼ੀਆ ਸੁਲਤਾਨਾ ਨੁੰ ਆਪ ਫੋਨ ਕਰ ਕੇ ਅਸਤੀਫਾ ਨਾਮਨਜ਼ੂਰ ਕਰਨ ਦੀ ਗੱਲ ਕਹੀ ਤੇ ਇਹ ਵੀ ਕਿਹਾ ਕਿ ਉਹਨਾਂ ਦੀ ਕੈਬਨਿਟ ਵਿਚ ਜ਼ਰੂਰਤ ਹੈ।
ਰਜ਼ੀਆ ਸੁਲਤਾਨਾ ਨੇ ਵੀ ਕੰਮ ’ਤੇ ਵਾਪਸੀ ਦੀ ਹਾਮੀ ਭਰ ਦਿੱਤੀ ਹੈ ਤੇ ਉਹ ਅੱਜ 11 ਅਕਤੂਬਰ ਨੁੰ ਸਵੇਰੇ 11.30 ਵਜੇ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਸ਼ਾਮਲ ਹੋਣਗੇ।