ਸ੍ਰੀ ਅਨੰਦਪੁਰ ਸਾਹਿਬ, 21 ਸਤੰਬਰ 2021- ਨੈਸ਼ਨਲ ਹਾਈਵੇ ਚੰਡੀਗੜ੍ਹ ਮਨਾਲੀ ਤੇ ਸਥਿਤ ਕੈਂਚੀ ਮੋੜ ਕੋਲ ਸੜਕ ਨੂੰ ਚੌੜੀ ਕਰਨ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ , ਉਸ ਥਾਂ ਤੇ ਅੱਜ ਇੱਕ ਡੰਗਾਂ ਬਹਿ ਗਿਆ । ਜਿਸ ਕਾਰਨ ਆਵਾਜਾਈ ਇੱਕ ਤਰਫਾ ਹੋ ਗਈ। ਮੀਂਹ ਕਾਰਨ ਸਡ਼ਕ ਧੱਸਣ ਗਈ ਹੈ। ਕੈਂਚੀ ਮੋੜ ਵਿੱਚ ਫੋਰਲੇਨ ਕੰਪਨੀ ਦੁਆਰਾ ਬਣਾਈ ਜਾ ਰਹੀ ਸੁਰੰਗ ਦਾ ਸਾਰਾ ਪਾਣੀ ਸੜਕ ਉੱਤੇ ਛੱਡ ਦਿੱਤਾ ਗਿਆ ਸੀ ਪਰ ਜਦੋਂ ਤੋਂ ਇੱਥੇ ਸੁਰੰਗ ਬਣਾਈ ਜਾ ਰਹੀ ਹੈ, ਪਹਾੜੀ ਦਾ ਇਹ ਸਾਰਾ ਪਾਣੀ ਕੰਪਨੀ ਦੁਆਰਾ ਸੜਕ ਤੇ ਛੱਡਿਆ ਗਿਆ ਹੈ। ਇਹ ਮਾਮਲਾ ਪਿਛਲੇ ਦਿਨੀਂ ਮੀਡੀਆ ਦੁਆਰਾ ਉਠਾਇਆ ਗਿਆ ਸੀ,ਪਰ ਕੰਪਨੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ । ਜਿਸ ਕਾਰਨ ਹਿਮਾਚਲ ਤੋਂ ਆ ਰਹੇ ਸੈਲਾਨੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਪੈ ਰਿਹਾ ਹੈ । ਇਥੇ ਤਿੰਨ ਤਿੰਨ ਕਿਲੋਮੀਟਰ ਲੰਬੀਆਂ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ।
ਜੇਕਰ ਤੁਸੀਂ ਵੀ ਕੀਰਤਪੁਰ ਸਾਹਿਬ ਤੋਂ ਕੁੱਲੂ ਮਨਾਲੀ ਜਾਣ ਲੱਗੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸੜਕ ਦੇ ਨਾਲ ਲੱਗਿਆ ਹੋਇਆ ਡੰਗਾਂ ਖਿਸਕਣ ਕਾਰਨ ਬਹੁਤ ਹੀ ਜ਼ਿਆਦਾ ਸਡ਼ਕ ਧੱਸਣ ਦਾ ਖਤਰਾ ਹੈ । ਜਿਸ ਕਾਰਨ ਆਉਂਦੀ ਜਾਂਦੀ ਹੋਈ ਆਵਾਜਾਈ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ । ਟਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਮੁਲਾਜ਼ਮ ਲਗਾਏ ਗਏ ਹਨ, ਉਥੇ ਹੀ ਆਵਾਜਾਈ ਨੂੰ ਇੱਕ ਤਰਫਾ ਕਰ ਦੇਣ ਕਾਰਨ ਇਕ ਸੜਕ ਚਲਾਈ ਗਈ ਹੈ।