ਲਾਹੌਰ, , 29 ਸਤੰਬਰ 2021- ਪੰਜਾਬੀ ਭਾਸ਼ਾ ਨੂੰ ਕਾਨੂੰਨੀ ਹੱਕ ਦਿਵਾਉਣ ਲਈ 16 ਅਕਤੂਬਰ ਨੂੰ ਦੁਪਹਿਰ 1 ਵਜੇ ਪ੍ਰੈਸ ਕਲੱਬ ਲਾਹੌਰ ਵਿਖੇ ਸੈਮੀਨਾਰ ਕੀਤਾ ਜਾਏਗਾ। ਇਸ ਬਾਰੇ ਲੇਖਕ ਇਲਹਾਸ ਘੁੰਮਣ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਇਸ ਦੇ ਜਾਇਜ਼ ਅਤੇ ਕਾਨੂੰਨੀ ਹੱਕ ਲਈ ਅਦਾਲਤ ਵਿਚ ਜਾਵਾਂਗੇ। ਉਨ੍ਹਾਂ ਕਿਹਾ ਕਿ ਅਦਾਲਤ ਨੇ ਪੰਜਾਬੀ ਭਾਸ਼ਾ ਦੇ ਹੱਕ ਵਿਚ ਫੈਸਲਾ ਵੀ ਸੁਣਾਇਆ ਹੈ ਪਰ ਹਕੂਮਤ ਏ ਪੰਜਾਬ ਇਸ ਅਦਾਲਤੀ ਫੈਸਲੇ ਤੇ ਅਮਲ ਨਹੀਂ ਕਰ ਰਹੀ ਹੈ। ਇਸ ਦੌਰਾਨ ਸਈਦਾ ਦੀਪ, ਮੁਦਸਰ ਇਕਬਾਲ ਬਟ, ਅਲੀ ਉਸਮਾਨ ਬਾਜਵਾ ਨੇ ਪੰਜਾਬੀ ਭਾਸ਼ਾ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਤੇ ਜੋਰ ਦਿੱਤਾ। ਇਸ ਮੌਕੇ ਇਕਬਾਲ ਕੈਸਰ, ਜਮੀਲ ਅਹਿਮਦ, ਯੂਸਫ ਪੰਜਾਬੀ, ਰਾਣਾ ਉਮਰ, ਅੰਜੁਮ ਗੁਲ, ਸੁਹੇਲ, ਆਸਿਫ ਗਜਰ, ਬਾਬਾ ਨਜ਼ਮੀ, ਗਜਾਲ ਨਿਜਾਮੂਦੀਨ, ਅਹਿਮਦ ਬਜਮੀ, ਮਤੀਨ ਸਈਦ, ਉਸਮਾਨ ਜਿਆ ਮੌਜੂਦ ਸਨ।