ਨਵੀਂ ਦਿੱਲੀ, 24 ਸਤੰਬਰ – ਦਿੱਲੀ ਦੀ ਰੋਹਿਣੀ ਕੋਰਟ ਵਿੱਚ ਗੈਂਗਵਾਰ ਦੌਰਾਨ ਗੋਲੀਬਾਰੀ ਹੋਈ ਹੈ ਇਸ ਦੌਰਾਨ ਅੱਜ ਦੁਪਹਿਰ ਨੂੰ ਇਥੇ ਮੋਸਟ ਵਾਂਟੇਡ ਗੈਂਗਸਟਰ ਜਤਿੰਦਰ ਉਰਫ ਗੋਗੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕੋਰਟ ਕੰਪਲੈਕਸ ਵਿੱਚ ਗੈਂਗਵਾਰ ਹੋਈ ਅਤੇ ਹਮਲਾਵਰਾਂ ਨੂੰ ਵੀ ਮਾਰ ਮੁਕਾਇਆ ਗਿਆ ਹੈ।
ਇਸ ਗੈਂਗਵਾਰ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਜਤਿੰਦਰ ਹੈ, ਜਦਕਿ ਦੋ ਹਮਲਾਵਰ ਹਨ ਜੋ ਜਤਿੰਦਰ ਤੇ ਹਮਲਾ ਕਰਨ ਆਏ ਸਨ। ਜਤਿੰਦਰ ਨੂੰ ਦੋ ਸਾਲ ਪਹਿਲਾਂ ਹੀ ਸਪੈਸ਼ਲ ਸੈੱਲ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਰੋਧੀ ਗੈਂਗ ਨੇ ਜਤਿੰਦਰ ਤੇ ਹਮਲਾ ਕੀਤਾ ਹੈ।
ਜਤਿੰਦਰ ਉਰਫ ਗੋਗੀ ਤਿਹਾੜ ਜੇਲ੍ਹ ਵਿੱਚ ਬੰਦ ਸੀ, ਜਿਸ ਨੂੰ ਅੱਜ ਪੇਸ਼ੀ ਲਈ ਲਿਆਇਆ ਗਿਆ ਸੀ। ਇਸ ਦੌਰਾਨ ਰੋਹਿਣੀ ਕੋਰਟ ਦੇ ਕੰਪਲੈਕਸ ਵਿੱਚ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਦਿੱਲੀ ਪੁਲੀਸ ਨੇ ਦੱਸਿਆ ਕਿ ਦੋ ਹਮਲਾਵਰ ਵਕੀਲ ਬਣ ਕੇ ਕੋਰਟ ਕੰਪਲੈਕਸ ਵਿੱਚ ਪਹੁੰਚੇ ਸਨ ਜਿਨ੍ਹਾਂ ਨੇ ਗੈਂਗਸਟਰ ਜਤਿੰਦਰ ਤੇ ਗੋਲੀ ਚਲਾਈ। ਸਪੈਸ਼ਲਸੈੱਲ ਦੀ ਟੀਮ ਜਤਿੰਦਰ ਨੂੰ ਕੋਰਟ ਰੂਮ ਵਿੱਚ ਲੈ ਕੇ ਗਈ ਸੀ, ਜਿਥੇ ਇਹ ਘਟਨਾ ਹੋਈ। ਜਿਨ੍ਹਾਂ ਦੋ ਹਮਲਾਵਰਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਇਕ ਰਾਹੁਲ ਹੈ ਜਿਸ ਤੇ 50 ਹਜ਼ਾਰ ਰੁਪਏ ਦਾ ਇਨਾਮ ਹੈ। ਜਦਕਿ ਇਕ ਦੂਜਾ ਬਦਮਾਸ਼ ਹੈ।
ਜਤਿੰਦਰ ਨੂੰ ਦੋ ਸਾਲ ਪਹਿਲਾਂ ਹੀ ਸਪੈਸ਼ਲ ਸੈੱਲ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲੀਸ ਦੀ ਸਪੈਸ਼ਲ ਸੈੱਲ ਮੁਤਾਬਕ, ਜਤਿੰਦਰ ਗੋਗੀ ਦਾ ਅਪਰਾਧ ਜਗਤ ਵਿੱਚ ਬਹੁਤ ਨਾਂ ਸੀ। ਜਤਿੰਦਰ ਗੋਗੀ ਦੇ ਨੈੱਟਵਰਕ ਵਿੱਚ 50 ਤੋਂ ਜ਼ਿਆਦਾ ਵਿਅਕਤੀ ਹਨ।