ਪਟਿਆਲਾ 20 ਅਗਸਤ 2021- ਕਾਂਗਰਸ ਸਰਕਾਰ ਦੇ ਪਟਿਆਲਾ ਦੇ ਮੇਅਰ ਵੱਲੋ ਆਪਣੇ ਚਹੇਤਿਆਂ ਨੂੰ ਵੇਰਕਾ ਬੂਥਾਂ ਦੀ ਆੜ ਵਿੱਚ ਪਟਿਆਲਾ ਸ਼ਹਿਰ ਵਿੱਚ ਹੋ ਰਹੇ ਨਜ਼ਾਇਜ ਕਬਜਿਆਂ ਸੰਬਧੀ ਅੱਜ ਹਰਪਾਲ ਜੁਨੇਜਾ ਮੁੱਖ ਸੇਵਾਦਾਰ ਪਟਿਆਲਾ ਸ਼ਹਿਰੀ, ਪ੍ਰਧਾਨ ਜ਼ਿਲਾ ਪਟਿਆਲਾ ਸ਼ਹਿਰੀ ਵੱਲੋਂ ਮਾਨਯੋਗ ਕਮਿਸ਼ਨਰ ਨਗਰ ਨਿਗਮ ਮੈਡਮ ਪੂਨਮਦੀਪ ਕੋਰ ਢਿੱਲੋ ਨੂੰ ਮੈਮੋਰੰਡਮ ਦਿੱਤਾ ਗਿਆ। ਹਰਪਾਲ ਜੁਨੇਜਾ ਨੇ ਕਿਹਾ ਜੇਕਰ ਸ਼ਹਿਰ ਵਿੱਚ ਇਹ ਬੂਥਾਂ ਦੀ ਆੜ ਵਿੱਚ ਨਜ਼ਾਇਜ ਕਬਜੇ ਨਾ ਹਟਾਏ ਗਏ ਤਾਂ ਅਕਾਲੀ ਦਲ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕਾਂਗਰਸ ਦੇ ਮੇਅਰ ਦੇ ਖਿਲਾਫ ਵੱਡੇ ਧਰਨੇ ਦੇਵੇਗਾਂ।