ਵੈਂਕੂਵਰ, 16 ਸਤੰਬਰ, 2021: ਵੈਂਕੂਵਰ ਵਿਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਫੇਅਰਮਾਉਂਟ ਫੈਸੀਫਿਕ ਰਿਮ ਹੋਟਲ ਨੇੜੇ 3.30 ਵਜੇ ਵਾਪਰੀ। ਮੌਕੇ ’ਤੇ ਪੈਰਾਮੈਡੀਕਸ ਪਹੁੰਚੇ ਜਿਹਨਾਂ ਨੇ ਜਾਂਚ ਮਗਰੋਂ ਨੌਜਵਾਨ ਨੁੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਦਾ ਮੰਨਣਾ ਹੈ ਕਿ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਮੁਲਜ਼ਮ ਫਰਾਰ ਹਨ ਤੇ ਪੁਲਿਸ ਨੇ ਲੋਕਾਂ ਨੁੰ ਚੌਕਸ ਰਹਿਣ ਤੇ ਪੁਲਿਸ ਦੋਸ਼ੀਆਂ ਨੁੰ ਫੜਨ ਵਾਸਤੇ ਕੰਮ ਕਰ ਰਹੀ ਹੈ।