ਚੰਡੀਗੜ੍ਹ, 27 ਅਗਸਤ – ਵਿਵਾਦਿਤ ਪੋਸਟਾਂ ਰਾਹੀਂ ਪੰਗੇ ਸਹੇੜਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ ਅਸਤੀ੮ਾ ਦੇ ਦਿੱਤਾ ਹੈ। ਮਾਲਵਿੰਦਰ ਸਿੰਘ ਵਲੋਂ ਵੱਖ ਵੱਖ ਮੁੱਦਿਆਂ ਤੇ ਦਿੱਤੇ ਬਿਆਨਾਂ ਅਤੇ ਸੋ੪ਲ ਮੀਡੀਆ ਤੇ ਪਾਈਆਂ ਪੋਸਟਾਂ ਕਾਰਨ ਉਹ ਵਿਵਾਦ ਦੇ ਕੇਂਦਰ ਵਿੱਚ ਆ ਗਏ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਤੋਂ ਇਲਾਵਾ ਮਾਲੀ ਵਲੋਂ ਜਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ੫ਿਲਾ੮ ਲਗਾਤਾਰ ਸੋ੪ਲ ਮੀਡੀਆ ਤੇ ਨਿ੪ਾਨੇ ਸਾਧੇ ਜਾ ਰਹੇ ਸਨ ਜਿਸ ਕਾਰਨ ਕੈਪਟਨ ਧੜਾ ਉਹਨਾਂ ਨੂੰ ਅਹੁਬਦੇ ਤੋਂ ਲਾਹੁਣ ਦੀ ਮੰਗ ਕਰ ਰਿਹਾ ਸੀ।
ਇੱਥੇ ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀ੪ ਰਾਵਤ ਨੇ ਸਾਫ ਆਖਿਆ ਸੀ ਕਿ ਨਵਜੋਤ ਸਿੱਧੂ ਤੁਰੰਤ ਆਪਣੇ ਸਲਾਹਕਾਰਾਂ ੯ ਹਟਾਉਣ ਅਤੇ ਜੇਕਰ ਸਿੱਧੂ ਕਾਰਵਾਈ ਨਹੀਂ ਕਰਦੇ ਤਾਂ ਹਾਈਕਮਾਨ ੯ ਕਾਰਵਾਈ ਕਰਨੀ ਪਵੇਗੀ। ਇਸ ਸਭ ਦੇ ਦਰਮਿਆਨ ਅੱਜ ਮਾਲਵਿੰਦਰ ਸਿੰਘ ਮਾਲੀ ਵਲੋਂ ਸਿੱਧੂ ਦੇ ਸਲਾਹਕਾਰ ਅਹੁਦੇ ਤੋਂ ਅਸਤੀ੮ਾ ਦੇ ਦਿੱਤਾ ਗਿਆ ਹੈ।
















