ਕੋਰੋਨਾ ਦੀ ਆਮਦ ਸਿਡਨੀ ਤੋਂ ਮੁੜੇ ਕਿਸੇ ਵਿਅਕਤੀ ਨਾਲ ਸੰਭਵ
360 ਲੋਕ ਪਾਜ਼ੀਟਿਵ ਲੋਕਾਂ ਦੇ ਨੇੜੇ ਰਹੇ ਪਾਏ ਗਏ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 19 ਅਗਸਤ, 2021:-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਨ ਨੇ ਅੱਜ ਰਾਸ਼ਟਰ ਨੂੰ ਅੱਪਡੇਟ ਦਿੰਦਿਆ ਦੱਸਿਆ ਕਿ ਔਕਲੈਂਡ ਖੇਤਰ ਦੇ ਵਿਚ ਪਿਛਲੇ 24 ਘੰਟਿਆਂ ਦੌਰਾਨ 11 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ ਹਨ ਅਤੇ ਕੁੱਲ ਗਿਣਤੀ 21 ਹੋ ਗਏ ਹਨ। ਇਨ੍ਹਾਂ ਵਿਚੋਂ 2 ਦੀ ਹਾਲਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਬੀਤੀ ਰਾਤ ਨਾਰਥ ਸ਼ੋਰ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਪਰ ਇਨ੍ਹਾਂ ਦੀ ਸਥਿਤੀ ਤਸੱਲੀਬਖਸ਼ ਹੈ।