ਮੁੱਖ ਮੰਤਰੀ ਦੀ ਲੋਕਾਂ ਨੂੰ ਪੇੜ ਲਗਾਉਣ ਦੀ ਅਪੀਲ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 72ਵੇਂ ਵਨ ਮਹਾਉਤਸਵ ਦੇ ਮੌਕੇ ‘ਤੇ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਕਾਲ ਵਿਚ ਘੱਟ ਤੋਂ ਘੱਟ ਇਕ ਪੇੜ ਲਗਾ ਕੇ ਆਪਣੇ ਆਲੇ-ਦੁਆਲੇ ਹਰਿਆਲੀ ਬਣਾਏ ਰੱਖਣ ਦਾ ਸੰਕਲਪ ਲੈਣ।ਮੁੱਖ ਮੰਤਰੀ ਨੇ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਯਮੁਨਾਨਗਰ ਵਿਚ ਆਯੋਜਿਤ ਰਾਜ ਪੱਧਰੀ ਵਨ ਮਹਾਉਤਸਵ ਵਿਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਕਰਨਾ ਹਮੇਸ਼ਾ ਰਾਜ ਸਰਕਾਰ ਦੀ ਮੋਹਰੀ ਪ੍ਰਾਥਮਿਕਤਾ ਰਹੀ ਹੈ ਅਤੇ ਪੇੜਾਂ ਦੇ ਮਹਤੱਵ ਨੂੰ ਸਮਝਦੇ ਹੋਏ ਹਰਿਆਣਾ ਨੂੰ ਹਰਾ-ਭਰਾ ਬਨਾਉਣ ਲਈ ਕਈ ਕਦਮ ਚੁੱਕੇ ਗਏ ਹਨ।ਸਮਾਰੋਹ ਵਿਚ ਚੰਡੀਗੜ੍ਹ ਤੋਂ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਵੀ ਸ਼ਾਮਿਲ ਹੋਏ, ਜਦੋਂ ਕਿ ਵਨ ਮੰਤਰੀ ਕੰਵਰ ਪਾਲ ਜਗਾਧਰੀ ਤੋਂ ਅਤੇ ਹੋਰ ਰਾਜਨੀਤਿਕ ਅਤੇ ਪ੍ਰਸਾਸ਼ਨਿਕ ਮਾਣਯੋਗ ਵਿਅਕਤੀ ਵੀਡੀਓ ਕਾਨਫ੍ਰੈਸਿੰਗ ਰਾਹੀਂ ਆਪਣੇ-ਆਪਣੇ ਜਿਲ੍ਹਿਆਂ ਤੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਅਨੇਕ ਬੱਚਿਆਂ ਨੇ ਵੀ ਏਜੂਸੇਟ ਰਾਹੀਂ ਮੁੱਖ ਮੰਤਰੀ ਦਾ ਸੰਬੋਧਨ ਸੁਣਿਆ।ਮੁੱਖ ਮੰਤਰੀ ਨੇ ਕਿਹਾ ਕਿ ਬਰਸਾਤ ਦਾ ਇਹ ਮੌਸਮ ਪੌਧਾਰੋਪਣ ਦਾ ਸੱਭ ਤੋਂ ਚੰਗਾ ਸਮੇ ਹੁੰਦਾ ਹੈ। ਇਸ ਲਈ ਇਸ ਵਾਰ 72ਵੇਂ ਰਾਜ ਪੱਧਰੀ ਵਨ ਮਹਾਉਤਸਵ ਦੇ ਮੌਕੇ ‘ਤੇ ਸੂਬੇ ਵਿਚ 3 ਕਰੋੜ ਪੌਧੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਧਰਤੀ ਦੀ ਹਰਿਆਲੀ ਯਕੀਨੀ ਕਰਨ ਲਈ ਰਾਜ ਸਰਕਾਰ ਦੇ ਦੁਰਖਤਰੋਪਣ ਮੁਹਿੰਮ ਦਾ ਹਿੱਸਾ ਜਰੂਰ ਬਨਣ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸੂਬੇ ਨੂੰ ਹਰਾ-ਭਰਾ ਬਨਾਉਣ ਲਈ ਅਨੇਕ ਕਦਮ ਚੁੱਕੇ ਹਨ। ਮੈਦਾਨੀ ਅਤੇ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦੇ ਕਾਰਨ ਹਰਿਆਣਾ ਵਿਚ ਨੌਟੀਫਾਇਡ ਖੇਤਰ ਸਿਰਫ 3.52 ਫੀਸਦੀ ਹੈ ਅਤੇ ਕੁੱਲ ਪੇੜ ਕਵਰਡ ਏਰਿਆ 3.62 ਫੀਸਦੀ ਹੈ। ਇਸ ਤਰ੍ਹਾ ਸਾਡਾ ਕੁੱਲ ਵਨ ਤੇ ਪੇੜ ਕਵਰਡ ਖੇਤਰ 7 ਫੀਸਦੀ ਹੈ। ਇਸ ਨੂੰ 20 ਫੀਸਦੀ ਤਕ ਵਧਾਉਣ ਲਈ ਵੱਧ ਤੋਂ ਵੱਧ ਪੇੜ-ਪੌਧੇ ਲਗਾਵੁਣਾ ਬੇਹੱਦ ਜਰੂਰੀ ਹੈ। ਇਹ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ। ਇਸੀ ਗਲ ਨੂੰ ਧਿਆਨ ਵਿਚ ਰੱਖਦੇ ਹੋਏ ਵਨ ਅਤੇ ਜੰਗਲੀ ਜੀਵ ਸਕੂਲ ਸਿਖਿਆ ਵਿਭਾਗ ਵੱਲੋਂ ਵਿਸ਼ੇਸ਼ ਯੌਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਫਿਲੀਪੀਂਸ ਦੇਸ਼ ਵਿਚ ਹਰ ਵਿਦਅਿਾਰਥੀ ਨੂੰ ਆਪਣੀ ਗਰੈਜੂਏਟ ਦੀ ਡਿਵਰੀ ਪ੍ਰਾਪਤ ਕਰਨ ਦੇ ਲਈ 10 ਪੇੜ ਲਗਾਉਣਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਵੀ ਵਿਦਿਆਰਥੀਆਂ ਨੂੰ ਪੇੜ ਲਗਾਉਣ ਦੇ ਲਈ ਪੋ੍ਰਤਸਾਹਿਤ ਕਰਨ ਤਹਿਤ 12ਵੀਂ ਦੇ ਵਿਦਿਆਰਥੀਆਂ ਨੂੰ ਆਖੀਰੀ ਮੁਲਾਂਕਨ ਵਿਚ ਘੱਟ ਤੋਂ ਘੱਟ 10 ਫੀਸਦੀ ਵੱਧ ਅੰਕ ਦੇਣ ਦਾ ਪ੍ਰਾਵਧਾਨ ਕਰਨ ਦੀ ਸਿਖਿਆ ਵਿਭਾਗ ਵੱਲੋਂ ਸੰਪਾਵਨਾਵਾਂ ਤਲਾਸ਼ੀਆਂ ਜਾਣ।ਈ-ਪੌਧਸ਼ਾਲਾ ਮੋਬਾਇਲ ਐਪ ਲਾਂਚਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸਰਕਾਰੀ ਨਰਸਰੀ ਤੋਂ ਪੌਧਿਆਂ ਦੇ ਮੁਫਤ ਵੰਡ ਲਈ ਇਕ ਨਾਗਰਿਕ-ਕੇਂਦ੍ਰਿਤ ਮੋਬਾਇਲ ਐਪਲੀਕੇਸ਼ਨ ਈ-ਪੌਧਸ਼ਾਲਾ ਲਾਂਚ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਜਲ ਸ਼ਕਤੀ ਮੁਹਿੰਮ ਦੇ ਤਹਿਤ ਪੰਚਾਇਤਾਂ ਨੂੰ ਵੰਡ ਕੀਤੇ ਜਾਣ ਵਾਲੇ ਸਾਰੇ ਪੌਧੇ ਅਤੇ ਰਾਜ ਸਰਕਾਰ ਦੀ ਪੌਧਾਗਿਰੀ ਯੋਜਨਾ ਦੇ ਤਹਿਤ ਵੰਡੇ ਜਾਣ ਵਾਲੇ ਪੌਧੇ, ਇਸ ਮੋਬਾਇਲ ਐਪਲੀਕੇਸ਼ਨ ਰਾਹੀਂ ਵੰਡ ਕੀਤੇ ਜਾਣਗੇ।ਇਸ ਤੋਂ ਇਲਾਵਾ, ਸਾਰੇ ਨਾਗਰਿਕ ਅਤੇ ਸਰਕਾਰੀ ਦਫਤਰ, ਵਨ ਵਿਭਾਗ ਦੀ ਨਰਸਰੀ ਤੋਂ ਇਸ ਐਪ ਰਾਹੀਂ ਆਪਣੀ ਮੰਗ ਰੱਖ ਕੇ ਪੌਧੇ ਪ੍ਰਾਪਤ ਕਰ ਸਕਦੇ ਹਨ। ਇਹ ਮੋਬਾਇਲ ਐਪਲੀਕੇਸ਼ਨ ਐਂਡਰਾਇਡ ਅਤੇ ਆਈਫੋਨ ਦੋਨੋਂ ਲਈ ਉਪਲਬਧ ਹੈ। ਇਸ ਦੇ ਰਾਹੀਂ ਨੇੜੇ ਨਰਸਰੀ ਵਿਚ ਆਪਣੀ ਪਸੰਦ ਦੇ ਪੌਧਿਆਂ ਦੀ ਉਪਲਬਧਤਾ ਦੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਇਸ ਐਪ ਵਿਚ ਨਰਸਰੀ ਵਿਚ ਪਹੁੰਚਣ ਦੇ ਲਈ ਨੈਵੀਗੇਸ਼ਨ ਦੀ ਸਹੂਲਤ ਵੀ ਹੈ।ਵਨ ਅਤੇ ਜੰਗਲੀਜੀਵ ਵਿਭਾਗ ਦੀ ਕਿਤਾਬ ਦੀ ਘੁੰਡ ਚੁਕਾਈ ਮੁੱਖ ਮੰਤਰੀ ਨੇ ਧਰੋਹਰ ਨਾਮਕ ਕਿਤਾਬ ਦੀ ਵੀ ਘੁੰਡ ਚੁਕਾਈ ਕੀਤੀ। ਜਿਸ ਵਿਚ ਵਨ ਵਿਭਾਗ ਵੱਲੋਂ ਕੀਤੀ ਜਾ ਰਹੀ ਗਤੀਵਿਧੀਆਂ ਦੀ ਵਿਸਕਾਰ ਜਾਣਕਾਰੀ ਦਿੱਤੀ ਗਈ ਹੈ। ਇਹ ਕਿਤਾਬ ਹਰਿਆਣਾ ਵਿਚ ਕੁਦਰਤੀ ਸੰਸਾਧਨ ਪ੍ਰਬੰਧਨ ਅਤੇ ਸੋਜਨਾ ਬਨਾਉਣ ਲਈ ਨੀਤੀ ਨਿਰਮਾਤਾਵਾਂ, ਵਨ ਪ੍ਰਬੰਧਕਾਂ, ਐਜੂਕੇਸ਼ਨਿਸਟ ਅਤੇ ਨਾਗਰਿਕਾਂ ਦੇ ਲਈ ਬਹੁਤ ਮਦਦਗਾਰ ਬਾਬਤ ਹੋਵੇਗੀ।ਜਿਯੋ-ਟੈਗਿੰਗ ਦੇ ਲਈ ਜਲਦੀ ਇਕ ਐਪ ਕੀਤਾ ਜਾਵੇਗਾ ਲਾਂਚਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਜਨਤਾ ਵੱਲੋਂ ਲਗਾਏ ਗਏ ਪੌਧਿਆਂ ਦੀ ਜਿਯੋ ਟੈਗਿੰਗ ਲਈ ਜਲਦੀ ਹੀ ਇਕ ਹੋਰ ਐਪਲੀਕੇਸ਼ਨ ਸ਼ੁਰੂ ਕੀਤੀ ਜਾਵੇਗੀ। ਮੋਬਾਇਲ ਐਪਲੀਕੇਸ਼ਨ ਵਨ ਵਿਭਾਗ ਨੂੰ ਲਗਾਏ ਗਏ ਪੇੜਾਂ ਦੀ ਹਰ ਛੇ ਮਹੀਨੇ ਵਿਚ ਤਸਵੀਰਾਂ ਲੈਣ ਵਿਚ ਮਦਦ ਕਰੇਗਾ ਤਾਂ ਜੋ ਉਨ੍ਹਾਂ ਰੁੱਖਾਂ ਦੀ ਦੇਖਭਾਲ ਯਕੀਨੀ ਹੋ ਸਕੇ।ਉਨ੍ਹਾਂ ਨੇ ਕਿਹਾ ਕਿ ਪੌਧਾਗਿਰੀ ਮੁਹਿੰਮ ਦੇ ਤਹਿਤ ਛੇਵੀਂ ਤੋਂ 12ਵੀਂ ਕਲਾਸ ਤਕ ਦੇ ਬੱਚਿਆਂ ਨੂੰ ਹਰ 6 ਮਹੀਨੇ ਵਿਚ 5 ਰੁਪਏ ਪੋ੍ਰਤਸਾਹਨ ਰਕਮ ਦਿੱਤੀ ਜਾਂਦੀ ਹੈ, ਜੋ ਤਿੰਨ ਸਾਲ ਤਕ ਉਨ੍ਹਾਂ ਦੇ ਵੱਲੋਂ ਲਗਾਏ ਗਏ ਪੌਧਿਆਂ ਨੂੰ ਦੇਖਭਾਲ ਕਰਦੇ ਹਨ।ਵਾਤਾਵਰਣ ਸਰੰਖਣ ਦੇ ਲਈ ਹਰਿਆਣਾ ਵੱਲੋਂ ਕਈ ਪਹਿਲ ਕੀਤੀਆਂ ਗਈਆਂਮੁੱਖ ਮੰਤਰੀ ਨੇ ਕਿਹਾ ਕਿ ਰੁੱਖਾਂ ਦੇ ਮਹਤੱਵ ਨੂੰ ਸਮਝਦੇ ਹੋਏ ਵਿਸ਼ਵ ਵਾਤਾਵਰਦ ਦਿਵਸ ਦੇ ਮੌਕੇ ‘ਤੇ ਅਸੀਂ ਕਈ ਨਵੀਂਆਂ ਯੋਜਨਾਵਾਂ ਚਲਾਈਆਂ ਹਨ। ਇੰਨ੍ਹਾਂ ਵਿਚ ਆਕਸੀਵਨ, ਪ੍ਰਾਣਵਾਯੂ ਦੇਵਤਾ ਪਂਸ਼ਨ ਯੋਜਨਾ, ਆਕਸੀਜਨ ਖੇਤੀ, ਪੰਚਵਟੀ ਆਦਿ ਸ਼ਾਮਿਲ ਹਨ।ਉਨ੍ਹਾਂ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਕੋਵਿਡ-19 ਮਹਾਮਾਰੀ ਦੇ ਸੰਕਟ ਨੇ ਪੂਰੇ ਸੰਸਾਰ ਨੂੰ ਪ੍ਰਾਣਵਾਯੂ ਆਕਸੀਜਨ ਦੇ ਮਹਤੱਵ ਦੇ ਬਾਰੇ ਵਿਚ ਸੁਚੇਤ ਕੀਤਾ ਹੈ ਅਤੇ ਵਿਸ਼ਵ ਵਾਤਾਵਰਦ ਦਿਵਸ ਦੇ ਮੌਕੇ ‘ਤੇ ਅਸੀਂ ਹਰ ਜਿਲ੍ਹਾ ਮੁੱਖ ਦਫਤਰ 5 ਤੋਂ 100 ਏਕੜ ਖੇਤਰਫਲ ਦਾ ਆਕਸੀਵਨ ਬਨਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇੱਥੇ ਤਕਕਿ ਆਮਜਨਤਾ ਨੇ ਵੀ ਪੇੜਾਂ ਨਾਲ ਮਿਲਣ ਵਾਲੀ ਆਕਸੀਜਨ ਦੇ ਮਹਤੱਵ ਨੂੰ ਸਮਝਿਆ ਅਤੇ ਪੌਧੇ ਲਗਾਉਣ ਦੀ ਮੁਹਿੰਮ ਵਿਚ ਖੁਦ ਦੀ ਭਾਗੀਦਾਰੀ ਯਕੀਨੀ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ 75 ਸਾਲ ਤੋਂ ਵੱਧ ਉਮਰ ਦੇ ਰੁੱਖਾਂ ਦੇ ਪ੍ਰਤੀ ਜਿਮੇਵਾਰੀ ਵਿਅਕਤ ਕਰਨ ਦੇ ਲਈ ਪ੍ਰਾਣਵਾਯੂ ਦੇਵਤਾ ਪੈਂਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਦੇ ਤਹਿਤ 75 ਸਾਲ ਤੋਂ ਵੱਧ ਵਾਯੂ ਦੇ ਦਰਖਤਾਂ ਦੇ ਰੱਖਰਖਾਵ ਦੇ ਲਈ 2500 ਰੁਪਏ ਪ੍ਰਤੀ ਸਾਲ ਪ੍ਰਤੀ ਪੇੜ ਪੈਂਸ਼ਨ ਦਾ ਪ੍ਰਾਵਧਾਨ ਕੀਤਾ ਹੈ। ਇਸ ਵਿਚ ਬੁਢਾਪਾ ਸਨਮਾਨ ਪਂੈਸ਼ਨ ਦੇ ਅਨੁਸਾਰਜ ਹਰ ਸਾਲ ਵਾਧਾ ਕੀਤਾ ਜਾਵੇਗਾ।ਇਸ ਤੋਂ ਇਲਾਵਾ, ਸਰਕਾਰ ਨੇ ਧਰਮਖੇਤਰ ਕੁਰੂਕਸ਼ੇਤਰ ਦੀ 48 ਕੋਸ ਦੇ ਘੇਰੇ ਵਿਚ ਸਥਿਤੀ 134 ਤੀਰਥਾਂ ਵਿਚ ਪੰਚਵਟੀ ਵਾਟਿਕਾ ਬਨਾਉਣ ਦੀ ਵੀ ਸ਼ੁਰੂਆਤ ਕੀਤੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਣ ਸੰਤੁਲਨ ਯਕੀਨੀ ਕਰਨ ਦੇ ਨਾਲ-ਨਾਲ ਪਾਣੀ ਨੂੰ ਬਚਾਉਣਾ ਵੀ ਉਨ੍ਹਾਂ ਹੀ ਮਹਤੱਵਪੂਰਣ ਹੈ, ਇਸ ਲਈ ਆਉਣ ਵਾਲੀ ਪੀੜੀਆਂ ਲਈ ਪਾਣੀ ਦੀ ਇਕ-ਇਕ ਬੂੰਦ ਬਚਾਉਣ ਦੇ ਉਦੇਸ਼ ਨਾਲ ਹਰਿਆਣਾ ਵਿਚ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ ਸਾਲ ਰਾਜ ਦੀ ਇਕ ਲੱਖ ਏਕੜ ਦਾ ਟੀਚਾ ਰੱਖਿਆ ਹੈ ਅਤੇ ਖੁਸ਼ੀ ਦੀ ਗਲ ਹੈ ਕਿ ਕਿਸਾਨ ਇਸ ਵਿਚ ਸਰਕਾਰ ਦਾ ਪੂਰਾ ਸਹਿਯੋਗ ਕਰ ਰਹੇ ਹਨ।ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਤੇ ਵਨ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।