ਬਸਪਾ ਪੰਜਾਬ ‘ਚ ਕਿਸਾਨ ਅੰਦੋਲਨ ਦੀ ਮਜ਼ਬੂਤੀ ਹਿੱਤ 27 ਜੁਲਾਈ ਨੂੰ ਜ਼ਿਲਾ ਹੈੱਡਕੁਆਟਰਾਂ ਤੇ ਰੋਸ ਮਾਰਚ ਕਰੇਗੀ
ਚੰਡੀਗੜ੍ਹ – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਬਿਆਨ ‘ਚ ਕਿਹਾ ਕਿ ਕਾਂਗਰਸ ਤੇ ਭਾਜਪਾ ਅੰਦਰਖਾਤੇ ਮਿਲੇ ਹੋਏ ਦਲ ਹਨ ਜੋਕਿ ਕਿਸਾਨ ਅੰਦੋਲਨ ਨੂੰ ਅਸਫਲ ਕਰਕੇ ਕਿਸਾਨ ਵਰਗ ਨੂੰ ਕੁਚਲਣਾ ਚਾਹੁੰਦੇ ਹਨ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਾਲੀ ਕੁਰਸੀ ਦਾ ਮੁੱਦਾ ਕਾਂਗਰਸ ਪਾਰਟੀ ਨੇ ਜਾਣ-ਬੁਝਕੇ ਤਿੰਨ-ਚਾਰ ਮਹੀਨੇ ਉਲਝਾਕੇ ਰੱਖਿਆ ਜਿਸ ਨਾਲ ਸਮੂਹ ਪੰਜਾਬੀਆਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਹਟ ਗਿਆ ਅਤੇ ਕਿਸਾਨ ਅੰਦੋਲਨ ਨੂੰ ਕਮਜੋਰ ਕਰਨ ਦੀ ਸਾਜ਼ਿਸ਼ ਕਾਂਗਰਸ ਨੇ ਬਣਾਈ। ਅੱਜ ਜਦੋਂ ਕਿਸਾਨ ਅੰਦੋਲਨ ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਪੰਜਾਬ ਦੇ ਲੋਕ ਮੂਹਰਲੀ ਕਤਾਰ ਵਿੱਚ ਖਲੋਕੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਖਤਮ ਕਰਾਉਣ ਲਈ ਲੜ ਰਹੇ ਹਨ, ਉਸ ਮੌਕੇ ਕਾਂਗਰਸ ਦੇ ਬੜਬੋਲੇ ਨਵਨਿਯੁਕਤ ਪ੍ਰਧਾਨ ਵਲੋਂ ਪਿਆਸੇ (ਕਿਸਾਨ) ਖੂਹ ਕੋਲ ਚੱਲਕੇ ਆਉਣ ਦਾ ਹੰਕਾਰੀ ਸੱਦਾ ਦਿੱਤਾ ਜਿਸਦੀ ਨਿੰਦਾ ਕਰਦਿਆਂ ਸ ਗੜ੍ਹੀ ਨੇ ਕਿਹਾ ਸੰਸਦ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ ਸ਼ਿਰੋਮਣੀ ਅਕਾਲੀ ਦਲ ਦੇ ਲਿਆਂਦੇ ਕੰਮ ਰੋਕੂ ਮਤੇ ਦਾ ਜਿਥੇ ਪੰਦਰਾਂ ਸੰਸਦ ਮੈਂਬਰਾਂ ਨੇ ਸਮਰਥਨ ਕੀਤਾ ਹੈ ਓਥੇ ਹੀ ਪੰਜਾਬ ਵਿੱਚ ਸੜਕ ਤੇ ਕਿਸਾਨ ਅੰਦੋਲਨ ਨੂੰ ਮਜਬੂਤ ਕਰਨ ਹਿੱਤ 27 ਜੁਲਾਈ ਨੂੰ ਜਿਲ੍ਹਾ ਹੈੱਡਕੁਆਟਰਾਂ ਤੇ ਰੋਸ ਮਾਰਚ ਤੇ ਕਿਸਾਨ ਅੰਦੋਲਨ ਦੀਆ ਮੰਗਾਂ ਦੇ ਸਮਰਥਨ ਵਿੱਚ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਜਾਰੀ ਕਰਨ ਦਾ ਅੰਦੋਲਨ ਦਿੱਤਾ ਹੈ। ਬਸਪਾ ਦਾ ਇਸ ਅੰਦੋਲਨ ਦੇ ਮਾਧਿਅਮ ਤੋਂ ਲਕਸ਼ ਹੈਕਿ ਕਿਸਾਨ ਅੰਦੋਲਨ ਨੂੰ ਹੋਰ ਮਜਬੂਤੀ ਪ੍ਰਦਾਨ ਕਰਨ ਹਿੱਤ ਪੰਜਾਬ ਦੇ ਦਲਿਤ, ਪਛੜੇ ਤੇ ਗਰੀਬ ਮਜ਼ਦੂਰਾਂ ਨੂੰ ਭਾਵਨਾਤਮ ਰੂਪ ਵਿੱਚ ਕਿਸਾਨ ਅੰਦੋਲਨ ਨਾਲ ਜੋੜਿਆ ਜਾ ਸਕੇ ਜਿਸ ਨਾਲ ਪੰਜਾਬ ਕਿਸਾਨ ਮਜ਼ਦੂਰ ਦਲਿਤ ਪਛੜਾ ਵਿਰੋਧੀ ਕਾਂਗਰਸ ਭਾਜਪਾ ਤੇ ਆਪ ਪਾਰਟੀ ਨੂੰ ਹਰਾਇਆ ਜਾ ਸਕੇ।