ਨਵੀਂ ਦਿੱਲੀ, 2 ਮਈ – ਸਕੂਲਾਂ ਵਿੱਚ ਬੰਬ ਹੋਣ ਬਾਰੇ ਕੁਝ ਵਟਸਐਪ ਗਰੁੱਪਾਂ ਵਿੱਚ ਕੀਤੇ ਜਾ ਰਹੇ ਝੂਠੇ ਦਾਅਵਿਆਂ ਦਾ ਨੋਟਿਸ ਲੈਂਦਿਆਂ ਦਿੱਲੀ ਪੁਲੀਸ ਨੇ ਅੱਜ ਕਿਹਾ ਹੈ ਕਿ ਇਨ੍ਹਾਂ ਸੰਦੇਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਟਸਐਪ ਗਰੁੱਪ ਤੇ ਸਾਹਮਣੇ ਆਏ ਉਨ੍ਹਾਂ ਆਡੀਓ ਸੰਦੇਸ਼ਾਂ ਤੇ ਵਿਸ਼ਵਾਸ ਨਾ ਕਰਨ, ਜਿਨ੍ਹਾਂ ਵਿਚ ਦਿੱਲੀ-ਐਨਸੀਆਰ ਦੇ ਸਕੂਲਾਂ ਵਿਚ ਬੰਬ ਹੋਣ ਦੇ ਝੂਠੇ ਦਾਅਵੇ ਕੀਤੇ ਗਏ ਹਨ। ਦਿੱਲੀ ਪੁਲੀਸ ਵੱਲੋਂ ਅੱਜ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ਵਟਸਐਪ ਅਤੇ ਹੋਰ ਚੈਟ ਗਰੁੱਪਾਂ ਤੇ ਕੁਝ ਆਡੀਓ ਸੰਦੇਸ਼ ਭੇਜੇ ਜਾ ਰਹੇ ਹਨ ਕਿ ਕੁਝ ਸਕੂਲਾਂ ਵਿੱਚ ਕੁਝ ਸ਼ੱਕੀ ਵਸਤੂਆਂ ਮਿਲੀਆਂ ਹਨ। ਇਹ ਸੁਨੇਹੇ ਝੂਠੇ ਹਨ ਅਤੇ ਇਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਦੂਜਿਆਂ ਨੂੰ ਦੱਸੋ ਕਿ ਇਹ ਸੰਦੇਸ਼ ਝੂਠੇ ਹਨ।