ਹਰਿਆਣਾ ਦੇ ਮੁੱਖ ਮੰਤਰੀ ਨੇ ਪ੍ਰਿਯਾ ਮਲਿਕ ਨੂੰ ਦੇਸ਼ ਅਤੇ ਹਰਿਆਣਾ ਨੂੰ ਕੌਮਾਂਤਰੀ ਪੱਧਰ ‘ਤੇ ਮਾਣ ਕਰਾਉਣ ਦੇ ਲਈ ਵਧਾਈ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹੰਗਰੀ ਵਿਚ ਆਯੋਿਜਤ ਵਿਸ਼ਵ ਕੁਸ਼ਤੀ ਚੈਪੀਅਨਸ਼ਿਪ ਵਿਚ 73 ਕਿਲੋਗ੍ਰਾਮ ਵਰਗ ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਅਤੇ ਰਾਜ ਨੂੰ ਕੌਮਾਂਤਰੀ ਪੱਧਰ ‘ਤੇ ਮਾਣ ਕਰਨ ਲਈ ਹਰਿਆਣਾ ਦੀ ਪਹਿਲਵਾਨ ਪ੍ਰਿਯਾ ਮਲਿਕ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।ਮੁੱਖ ਮੰਤਰੀ ਨੇ ਅੱਜ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਹਰਿਆਣਾ ਦੀ ਬੇਟੀ ਦੇ ਗੋਲਡ ਜਿੱਤਨ ਦੀ ਇਹ ਮਾਣ ਕਰਨ ਵਾਲੀ ਖਬਰ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਦੇ ਠੀਕ ਇਕ ਦਿਨ ਬਾਅਦ ਆਈ ਹੈ, ਜੋ ਓਲੰਪਿਕ ਵਿਚ ਸਿਲਵਰ ਮੈਡਲ ਜਿਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੀਰਾਬਾਈ ਚਾਨੂ ਅਤੇ ਪ੍ਰਿਸਾ ਮਲਿਕ ਦੀ ਤਰ੍ਹਾ ਹੋਰ ਭਾਰਤੀ ਖਿਡਾਰੀ ਵੀ ਕੌਮਾਂਤਰੀ ਪੱਧਰ ‘ਤੇ ਵੱਖ-ਵੱਖ ਖੇਡਾਂ ਵਿਚ ਦੇਸ਼ ਦਾ ਨਾਂਅ ਰੋਸ਼ਨ ਕਰਣਗੇ।