ਨਵੀਂ ਦਿੱਲੀ, 12 ਜੂਨ 2020 – ਕੋਰੋਨਾ ਮਹਾਮਾਰੀ ਦੌਰਾਨ ਦੱਖਣੀ ਅਫਰੀਕਾ ਦੇ ਸੇਂਚੁਰੀਅਨ ਕ੍ਰਿਕਟ ਮੈਦਾਨ ‘ਚ ਇਸੀ ਮਹੀਨੇ ਕ੍ਰਿਕਟ ਮੈਚ ਖੇਡਿਆ ਜਾਵੇਗਾ। ਇਹ ਮੈਚ 27 ਜੂਨ ਨੂੰ ਖੇਡਿਆ ਜਾਣਾ ਹੈ, ਜੋ ਕਿ ਬਿਨਾਂ ਦਰਸ਼ਕਾਂ ਦੇ ਖੇਡਿਆ ਜਾਵੇਗਾ ਅਤੇ ਜਿਸ ਦਾ ਪ੍ਰਸਾਰਣ ਸਿਰਫ ਟੀ.ਵੀ. ‘ਤੇ ਹੀ ਕੀਤਾ ਜਾਵੇਗਾ।
ਦੱਖਣੀ ਅਫਰੀਕਾ ਦੇ ਕ੍ਰਿਕਟਰ ਮਾਰਚ ਮਹੀਨੇ ਤੋਂ ਆਪਣੇ ਘਰਾਂ ‘ਚ ਹਨ, ਅਤੇ ਮਹਾਮਾਰੀ ਕਾਰਨ ਸਾਰੀਆਂ ਖੇਡਾਂ ਰੁਕ ਗਈਆਂ ਹਨ। ਇਸ ਸਬੰਧੀ ਦੱਖਣੀ ਅਫਰੀਕਾ ਦੇ ਕਾਰਜਕਾਰੀ ਮੁੱਖ ਪ੍ਰਬੰਧਕ ਜਾਕ ਫਾਊਲ ਨੇ ਕਿਹਾ ਹੈ ਕਿ ਇਹ ਮੈਚ ਸਿਰਫ ਚੈਰਿਟੀ ਦੇ ਲਈ ਹੀ ਹੋਵੇਗਾ ਅਤੇ ਸਰਕਾਰ ਤੋਂ ਆਗਿਆ ਮਿਲਣ ਤੋਂ ਬਾਅਦ ਬਿਨਾਂ ਦਰਸ਼ਕਾਂ ਦੇ ਹੀ ਖੇਡਿਆ ਜਾਵੇਗਾ।
ਇਸ ਦੌਰਾਨ ਸਾਰੇ ਹੀ ਖਿਡਾਰੀ ਸਰਕਾਰ ਵੱਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਗੇ ਅਤੇ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।