ਸਰੀ, 12 ਜੂਨ 2020-ਬੀਤੀ ਸ਼ਾਮ ਸਰੀ ਵਿਚ ਇਕ ਹਾਦਸੇ ਦੌਰਾਨ ਦੋ ਕਾਰਾਂ ਦੀ ਟੱਕਰ ਹੋ ਗਈ ਅਤੇ ਇਨ੍ਹਾਂ ਦੇ ਭੇੜ ਵਿਚ ਆ ਕੇ ਇਕ ਰਾਹਗੀਰ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।
ਸਰੀ ਪੁਲਿਸ ਅਨੁਸਾਰ ਇਹ ਹਾਦਸਾ 100 ਐਵੀਨਿਊ ਅਤੇ 156 ਸਟ੍ਰੀਟ ‘ਤੇ ਵਾਪਰਿਆ ਜਿੱਥੇ ਦੋ ਕਾਰਾਂ ਆਪਸ ਵਿਚ ਟਕਰਾ ਗਈਆਂ ਅਤੇ ਉਨ੍ਹਾਂ ਵਿਚੋਂ ਇਕ ਕਾਰ ਫੁੱਟਪਾਥ ‘ਤੇ ਖੜ੍ਹੀ ਇੱਕ ਔਰਤ ਉਪਰ ਜਾ ਚੜ੍ਹੀ। ਜ਼ਖ਼ਮੀ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਦੋਵੇਂ ਕਾਰਾਂ ਦੇ ਚਾਲਕ ਮੌਕੇ ‘ਤੇ ਮੌਜੂਦ ਰਹੇ। ਸਰੀ ਆਰਸੀਐਮਪੀ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।