ਚੰਡੀਗੜ੍ਹ, 10 ਜੂਨ 2020 – ਹਰਿਆਣਾ-ਪੰਜਾਬ ਦੇ ਨਾਕੇ ‘ਤੇ ਡਿਊਟੀ ਕਰ ਰਹੇ ਇੱਕ ਏ.ਐੱਸ.ਆਈ. ਦੀ ਗੋਲੀ ਚੱਲਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਕੜੈਲ ਦੇ ਕੋਲ ਪੈਂਦੀ ਹਰਿਆਣਾ-ਪੰਜਾਬ ਦੀ ਹੱਦ ‘ਤੇ ਕੋਰੋਨਾ ਮਹਾਂਮਾਰੀ ਕਾਰਨ ਲਾਏ ਨਾਕੇ ‘ਤੇ ਕਿਸ਼ਨ ਦੇਵ ਪੁੱਤਰ ਗੁਰਦੇਵ ਸਿੰਘ ਪਿੰਡ ਸੇਖੂਵਾਸ ਸਵੇਰੇ ਹੀ ਡਿਊਟੀ ਦੇਣ ਲਈ ਆਇਆ ਸੀ।
ਇਸ ਦੌਰਾਨ ਉਹ ਬਾਥਰੂਮ ਕਰਨ ਲਈ ਨਾਕੇ ਦੇ ਸਾਹਮਣੇ ਪਸ਼ੂਆਂ ਵਾਲੇ ਘਰ ਦੇ ਅੰਦਰ ਗਿਆ ਸੀ, ਜਿੱਥੇ ਕਿ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਨੇ ਇਸ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।