• About
  • Contact
  • Hindi News
  • English News
Saturday, June 6, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਵਿਜੈ ਇੰਦਰ ਸਿੰਗਲਾ ਨੇ ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਕੀਤੀ ਜਾਰੀ

Asli Punjabi by Asli Punjabi
June 3, 2021
in Punjab
0
ਮਲੌਦ ਤੋਂ ਬੁਟਾਹਰੀ ਪੁਲ ਸੜਕ ਦਾ ਨਾਂ ਸੰਤ ਬਾਬਾ ਮੀਹਾਂ ਸਿੰਘ ਮਾਰਗ ਰੱਖਿਆ: ਵਿਜੈ ਇੰਦਰ ਸਿੰਗਲਾ
589
SHARES
3.3k
VIEWS
Share on FacebookShare on TwitterShare on Whatsapp

ਓਵਰਆਲ ਗ੍ਰੇਡਿੰਗ ਸਰਕਾਰੀ ਸਕੂਲਾਂ ‘ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ‘ਚ ਮਦਦਗ਼ਾਰ ਸਿੱਧ ਹੋਵੇਗੀ: ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ

ਚੰਡੀਗੜ੍ਹ – ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਓਵਰਆਲ ਗ੍ਰੇਡਿੰਗ ਦੇ ਅਧਾਰ ’ਤੇ ਸੈਸ਼ਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜ਼ਿਲ੍ਹਾਵਾਰ ਸੂਚੀ ਜਾਰੀ ਕੀਤੀ। ਸ੍ਰੀ ਸਿੰਗਲਾ ਨੇ ਕਿਹਾ ਕਿ ਸਕੂਲਾਂ ਦੀ ਦਰਜਾਬੰਦੀ ਨੂੰ ਤਿੰਨ ਸ਼੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਜ਼ਿਲ੍ਹੇ ਦੇ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ ਕ੍ਰਮਵਾਰ 5 ਲੱਖ, 7.5 ਲੱਖ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲਾਂ ਦੀ ਦਰਜਾਬੰਦੀ (ਗਰੇਡਿੰਗ) ਦਾ ਆਧਾਰ ਨਤੀਜਿਆਂ, ਬੁਨਿਆਦੀ ਢਾਂਚੇ, ਸਹਿ-ਵਿੱਦਿਅਕ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀਆਂ ਤੇ ਲੋਕਾਂ ਦਾ ਯੋਗਦਾਨ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਮੰਨਿਆ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਜਿੰਨਾਂ ਜ਼ਿਲ੍ਹਿਆਂ ਵਿੱਚ ਇੱਕ ਤੋਂ ਵੱਧ ਸਕੂਲ ਬਰਾਬਰ ਅੰਕ ਲੈ ਕੇ ਸਿਖਰਲੇ ਸਥਾਨ ‘ਤੇ ਰਹੇ ਹਨ ਉੱਥੇ ਐਵਾਰਡ ਦੀ ਰਕਮ ਨੂੰ ਉਨ੍ਹਾਂ ਸਕੂਲਾਂ ਵਿਚ ਬਰਾਬਰ ਵੰਡਿਆ ਗਿਆ ਹੈ ।ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਨਿਰੰਤਰ ਸਮਰਪਿਤ ਯਤਨਾਂ ਸਦਕਾ ਹੀ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਸੁਧਾਰ, ਦਾਖਲਿਆਂ ਵਿੱਚ ਵਾਧਾ, ਬੁਨਿਆਦੀ ਢਾਂਚਾ ਦਾ ਵਿਕਾਸ ਅਤੇ ਅਧਿਆਪਨ ਸਟਾਫ ਦੀ ਪੂਰੀ ਉਪਲਬਧਤਾ ਦੇ ਰੂਪ ਵਿੱਚ ਉਸਾਰੂ ਸਿੱਟੇ ਨਜ਼ਰ ਆ ਰਹੇ ਹਨ।ਸ੍ਰੀ ਸਿੰਗਲਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਵੱਖ-ਵੱਖ ਪੱਖਾਂ ‘ਤੇ ਆਧਾਰਿਤ ਕਰਵਾਈ ਜਾਂਦੀ ਸਮੁੱਚੀ ਦਰਜਾਬੰਦੀ (ਗਰੇਡਿੰਗ) ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਵੀ ਸਹਾਇਤਾ ਕਰੇਗੀ ਕਿਉਂਕਿ ਇਹ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਲਈ ਇਕ ਪਾਰਦਰਸ਼ੀ ਤੇ ਨਰੋਈ ਮੁਕਾਬਲੇਬਾਜ਼ੀ ਦਾ ਬਰਾਬਰ ਮੰਚ ਮੁਹੱਈਆ ਕਰਵਾਉਂਦੀ ਹੈ।

You might also like

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

5 ਲੱਖ ਦਾ ਪੁਰਸਕਾਰ ਲੈਣ ਵਾਲੇ ਮਿਡਲ ਸਕੂਲਾਂ ਦੀ ਸੂਚੀ :
ਸਰਕਾਰੀ ਮਿਡਲ ਸਕੂਲ ਫੈਜਪੁਰਾ (ਅੰਮ੍ਰਿਤਸਰ), ਸਰਕਾਰੀ ਮਿਡਲ ਸਕੂਲ ਲੋਹਗੜ੍ਹ (ਬਰਨਾਲਾ), ਸਰਕਾਰੀ ਮਿਡਲ ਸਕੂਲ ਬਾਠ (ਬਠਿੰਡਾ), ਸਰਕਾਰੀ ਮਿਡਲ ਸਕੂਲ ਵੀਰੇ ਵਾਲਾ ਖੁਰਦ ਅਤੇ ਸਰਕਾਰੀ ਮਿਡਲ ਸਕੂਲ ਰਣ ਸਿੰਘ ਵਾਲਾ ਦੋਵੇਂ ਫਰੀਦਕੋਟ ਤੋਂ ਅਤੇ ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਰਾਸ਼ੀ ਵੰਡੀ ਗਈ, ਸਰਕਾਰੀ ਮਿਡਲ ਸਕੂਲ ਸਰਹਿੰਦ ਬਾੜਾ ਐਸਐਸਏ (ਫਤਿਹਗੜ੍ਹ ਸਾਹਿਬ), ਫਾਜ਼ਿਲਕਾ ਦੇ ਸਰਕਾਰੀ ਮਿਡਲ ਸਕੂਲ ਬੇਗਾਂ ਵਾਲੀ ਅਤੇ ਸਰਕਾਰੀ ਮਿਡਲ ਸਕੂਲ ਲੱਖਾ ਮੁਸਾਹਿਬ; ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਤਕਸੀਮ ਕੀਤੀ, ਫਿਰੋਜ਼ਪੁਰ ਤੋਂ ਸਰਕਾਰੀ ਮਿਡਲ ਸਕੂਲ ਤਾਰਾ ਸਿੰਘ ਵਾਲਾ ਅਤੇ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਦੋਵਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ, ਗੁਰਦਾਸਪੁਰ ਤੋਂ ਸਾਲੋ ਚਹਿਲ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਪੰਡੋਰੀ ਬੈਂਸਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ ਗਈ, ਸਰਕਾਰੀ ਮਿਡਲ ਸਕੂਲ ਹੈਲੇਰ (ਹੁਸ਼ਿਆਰਪੁਰ), ਸਰਕਾਰੀ ਮਿਡਲ ਸਕੂਲ ਲੋਹਾਰਾ ਛਾਹੜਕੇ (ਜਲੰਧਰ), ਸਰਕਾਰੀ ਮਿਡਲ ਸਕੂਲ ਆਰ.ਸੀ.ਐਫ. ਹੁਸੈਨ ਪੁਰ (ਕਪੂਰਥਲਾ), ਸਰਕਾਰੀ ਮਿਡਲ ਸਕੂਲ ਬਿਰਕ ਅਤੇ ਜੀਐਮਐਸ ਜਾਂਗਪੁਰ ਦੋਵੇਂ ਲੁਧਿਆਣਾ ਤੋਂ ਤੇ ਦੋਵਾਂ ਨੂੰ ਇਨਾਮੀ ਰਕਮ ਬਰਾਬਰ ਵੰਡੀ, ਸਰਕਾਰੀ ਮਿਡਲ ਸਕੂਲ ਗੋਰਖਨਾਥ (ਮਾਨਸਾ), ਸਰਕਾਰੀ ਮਿਡਲ ਸਕੂਲ ਬੀਰ ਬੱਧਨੀ (ਮੋਗਾ), ਸਰਕਾਰੀ ਮਿਡਲ ਸਕੂਲ ਉੜੰਗ (ਮੁਕਤਸਰ), ਪਠਾਨਕੋਟ ਦੇ ਸਰਕਾਰੀ ਮਿਡਲ ਸਕੂਲ ਸਿੰਬਲੀ ਗੁੱਜਰਾਂ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਜਸਵਾਲੀ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡਦੇ ਹੋਏ, ਜੀਐਮਐਸ ਦੇਧਨਾ (ਪਟਿਆਲਾ), ਸਰਕਾਰੀ ਮਿਡਲ ਸਕੂਲ ਸਾਖਪੁਰ (ਰੂਪਨਗਰ), ਜੀਐਮਐਸ ਭੰਗਾਲ ਖੁਰਦ ਅਮਰਗੜ੍ਹ (ਐਸਬੀਐਸ ਨਗਰ), ਜੀਐਮਐਸ ਰਟੋਲਾਂ (ਸੰਗਰੂਰ), ਜੀਐਮਐਸ ਬਠਲਾਣਾ ਯੂਜੀ (ਐਸਐਸ ਨਗਰ), ਜੀਐਮਐਸ ਚੱਕ ਕਰੇ ਖਾਨ ਅਤੇ ਸਰਕਾਰੀ ਮਿਡਲ ਸਕੂਲ ਦੀਨੇਵਾਲ, ਦੋਵੇਂ ਤਰਨ ਤਾਰਨ ਜ਼ਿਲ੍ਹੇ ਤੋਂ ਤੇ ਦੋਵਾਂ ਨੂੰ ਇਨਾਮ ਦੀ ਰਕਮ ਬਰਾਬਰ ਦਿੱਤੀ ਗਈ।

7.5 ਲੱਖ ਦਾ ਪੁਰਸਕਾਰ ਲੈਣ ਵਾਲੇ ਹਾਈ ਸਕੂਲ ਦੀ ਸੂਚੀ:
ਜੀਐਚਐਸ ਮਾਲੋਵਾਲ (ਅੰਮ੍ਰਿਤਸਰ), ਜੀਐਚਐਸ ਮੌੜਾਂ (ਬਰਨਾਲਾ), ਜੀਐਚਐਸ ਬਹਿਮਣ ਜੱਸਾ ਸਿੰਘ ਰਮਸਾ (ਬਠਿੰਡਾ), ਜੀਐਚਐਸ ਧੀਮਾਨ ਵਾਲੀ (ਫਰੀਦਕੋਟ), ਜੀਐਚਐਸ ਲਟੌਰ (ਫਤਿਹਗੜ੍ਹ ਸਾਹਿਬ), ਜੀਐਚਐਸ ਹੀਰਾ ਵਾਲੀ ਰਮਸਾ (ਫਾਜ਼ਿਲਕਾ), ਜੀਐਚਐਸ ਛਾਂਗਰਾਈ ਉੱਤਰ (ਫਿਰੋਜ਼ਪੁਰ), ਜੀਐਚਐਸ ਧਰਮਕੋਟ ਬੱਗਾ (ਗੁਰਦਾਸਪੁਰ), ਜੀਐਚਐਸ ਘੋਗੜਾ (ਹੁਸ਼ਿਆਰਪੁਰ), ਜੀਐਚਐਸ ਰਾਏਪੁਰ ਰਸੂਲਪੁਰ (ਜਲੰਧਰ), ਜੀਐਚਐਸ ਲੜਕੀਆਂ ਦਿਆਲ ਪੁਰ (ਕਪੂਰਥਲਾ), ਜੀਐਚਐਸ ਰਾਜੋਵਾਲ (ਲੁਧਿਆਣਾ), ਜੀਐਚਐਸ ਮਾਖਾ (ਮਾਨਸਾ), ਜੀਐਚਐਸ ਪੱਤੋ ਹੀਰਾ ਸਿੰਘ (ਮੋਗਾ), ਜੀਐਚਐਸ ਪਾਰਕ (ਮੁਕਤਸਰ), ਜੀਐਚਐਸ ਥਰਿਆਲ (ਪਠਾਨਕੋਟ), ਜੀਐਚਐਸ ਮਜਾਲ ਕਲਾਂ (ਪਟਿਆਲਾ), ਜੀਐਚਐਸ ਰਾਏਪੁਰ (ਰੂਪਨਗਰ), ਜੀਐਚਐਸ ਕੋਟ ਰਾਂਝਾ (ਐਸਬੀਐਸ ਨਗਰ), ਜੀਐਚਐਸ ਖੇੜੀ (ਸੰਗਰੂਰ), ਜੀਐਚਐਸ ਮੌਲੀ ਬੈਦਵਾਨ (ਐਸਏਐਸ ਨਗਰ) ਅਤੇ ਸ਼ਹੀਦ ਨਾਇਕ ਕਰਮਜੀਤ ਸਿੰਘ ਸੈਨਾ ਮੈਡਲ ਜੀ.ਐੱਚ.ਐੱਸ ਚੂਸਲੇਵਾੜ (ਤਰਨ ਤਾਰਨ)

10 ਲੱਖ ਦਾ ਐਵਾਰਡ ਪ੍ਰਾਪਤ ਕਰਨ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਸੂਚੀ :
ਜੀਐਸਐਸਐਸ ਨਾਗ ਕਲਾਂ (ਅੰਮ੍ਰਿਤਸਰ), ਜੀਐਸਐਸ ਸੰਧੂ ਪੱਟੀ (ਬਰਨਾਲਾ), ਜੀਐਸਐਸਐਸ ਮਲੂਕਾ ਲੜਕੇ (ਬਠਿੰਡਾ), ਜੀਐਸ.ਐਸਐਸ ਪੱਖੀ ਕਲਾਂ (ਫਰੀਦਕੋਟ), ਜੀਐਸਐਸਐਸ ਸਰਹਿੰਦ ਗਰਲਜ਼ (ਫਤਿਹਗੜ ਸਾਹਿਬ), ਜੀਐਸਐਸਐਸ ਬਾਘੇ ਕੇ ਉੱਤਰ (ਫਾਜਿ਼ਲਕਾ), ਜੀਐਸਐਸਐਸ ਖਾਈ ਫੇਮੇ ਕੀ (ਫਿਰੋਜ਼ਪੁਰ), ਸਰਕਾਰੀ ਸੀਨੀ.ਸੈਕੰ. ਸਮਾਰਟ ਸਕੂਲ ਸ਼ੇਖਪੁਰ (ਗੁਰਦਾਸਪੁਰ), ਜੀਐਸਐਸਐਸ ਰੇਲਵੇ ਮੰਡੀ ਲੜਕੀਆਂ (ਹਸ਼ਿਆਰਪੁਰ), ਜੀਐਸਐਸਐਸ ਜਮਸ਼ੇਰ ਲੜਕੇ (ਜਲੰਧਰ), ਜੀਐਸਐਸਐਸ ਤਲਵੰਡੀ ਚੌਧਰੀਆਂ (ਕਪੂਰਥਲਾ), ਜੀਐਸਐਸ ਜਗਰਾਉਂ ਲੜਕੀਆਂ (ਲੁਧਿਆਣਾ), ਜੀ ਐਸ ਐਸ ਆਲਮਪੁਰ ਮੰਦਰਾਂ (ਮਾਨਸਾ), ਜੀਐਸਐਸ ਖੋਸਾ ਕੋਟਲਾ (ਮੋਗਾ), ਜੀਐਸਐਸ ਉਦੇਕਰਨ (ਮੁਕਤਸਰ), ਜੀਐਸਐਸ ਦਤਿਆਲ ਫਿਰੋਜ਼ਾ (ਪਠਾਨਕੋਟ), ਜੀਐਸਐਸ ਸਮਾਰਟ ਸਕੂਲ ਮਾਡਲ ਟਾਊਨ (ਪਟਿਆਲਾ), ਜੀਐਸਐਸ ਕਾਹਨਪੁਰ ਖੂਹੀ (ਰੂਪਨਗਰ), ਜੀਐਸਐਸ ਮੱਲੇਵਾਲ (ਐਸਬੀਐਸ ਨਗਰ), ਜੀਐਸਐਸ ਛਾਜਲੀ (ਸੰਗਰੂਰ), ਜੀਐਸਐਸ ਮੁਬਾਰਕਪੁਰ (ਐਸਏਐਸ ਨਗਰ) ਅਤੇ ਸ਼ਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਕੀ ਸਕੂਲ, ਵੇਈਂ ਪੋਈਂ (ਤਰਨ ਤਾਰਨ)।

Previous Post

ਪੰਜਾਬ ਮੰਤਰੀ ਮੰਡਲ ਵੱਲੋਂ ਪੇਂਡੂ ਖੇਤਰਾਂ ਵਿੱਚ ਲੰਬੇ ਸਮੇਂ ਲਈ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਐਸ.ਪੀ.ਵੀ. ਨੂੰ ਪ੍ਰਵਾਨਗੀ

Next Post

ਪੱਛਮੀ ਬੰਗਾਲ ‘ਚ ਚੋਣਾਂ ਮਗਰੋ ਰਾਜਨੀਤਿਕ ਹਿੰਸਕ ਘਟਨਾਕ੍ਰਮ ਵਿੱਚ ਅਨੁਸੂਚਿਤ ਜਾਤੀਆਂ ਦੀ ਹੱਤਿਆਵਾਂ ਬਲਾਤਕਾਰ ਅਤੇ ਸ਼ਰਨਾਰਥੀ ਪੀੜਤਾਂ ਲਈ ਰਾਸ਼ਟਰਪਤੀ ਤੋ ਦਖ਼ਲ ਦੀ ਅਪੀਲ

Asli Punjabi

Asli Punjabi

Related Posts

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

by Asli Punjabi
March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

by Asli Punjabi
March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

by Asli Punjabi
March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

by Asli Punjabi
March 18, 2026
ਵੱਡੀ ਖ਼ਬਰ: ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ; ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ
Punjab

ਵੱਡੀ ਖ਼ਬਰ: ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ; ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ

by Asli Punjabi
March 18, 2026
Next Post
ਪੱਛਮੀ ਬੰਗਾਲ ‘ਚ ਚੋਣਾਂ ਮਗਰੋ ਰਾਜਨੀਤਿਕ ਹਿੰਸਕ ਘਟਨਾਕ੍ਰਮ ਵਿੱਚ ਅਨੁਸੂਚਿਤ ਜਾਤੀਆਂ ਦੀ ਹੱਤਿਆਵਾਂ ਬਲਾਤਕਾਰ ਅਤੇ ਸ਼ਰਨਾਰਥੀ ਪੀੜਤਾਂ ਲਈ ਰਾਸ਼ਟਰਪਤੀ ਤੋ ਦਖ਼ਲ ਦੀ ਅਪੀਲ

ਪੱਛਮੀ ਬੰਗਾਲ 'ਚ ਚੋਣਾਂ ਮਗਰੋ ਰਾਜਨੀਤਿਕ ਹਿੰਸਕ ਘਟਨਾਕ੍ਰਮ ਵਿੱਚ ਅਨੁਸੂਚਿਤ ਜਾਤੀਆਂ ਦੀ ਹੱਤਿਆਵਾਂ ਬਲਾਤਕਾਰ ਅਤੇ ਸ਼ਰਨਾਰਥੀ ਪੀੜਤਾਂ ਲਈ ਰਾਸ਼ਟਰਪਤੀ ਤੋ ਦਖ਼ਲ ਦੀ ਅਪੀਲ

Recommended

ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਸਿੱਖ ਜਥੇਬੰਦੀਆਂ ਦਾ ਰੋਸ ਧਰਨਾ ਛੇਵੇਂ ਦਿਨ ‘ਚ ਦਾਖ਼ਲ

ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਸਿੱਖ ਜਥੇਬੰਦੀਆਂ ਦਾ ਰੋਸ ਧਰਨਾ ਛੇਵੇਂ ਦਿਨ ‘ਚ ਦਾਖ਼ਲ

September 19, 2020
ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਵੱਲੋਂ ਖੁਦਕੁਸ਼ੀ

ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਵੱਲੋਂ ਖੁਦਕੁਸ਼ੀ

August 2, 2023

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In