• About
  • Contact
  • Hindi News
  • English News
Saturday, March 7, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਪੰਜਾਬ ਮੰਤਰੀ ਮੰਡਲ ਵੱਲੋਂ ਪੇਂਡੂ ਖੇਤਰਾਂ ਵਿੱਚ ਲੰਬੇ ਸਮੇਂ ਲਈ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਐਸ.ਪੀ.ਵੀ. ਨੂੰ ਪ੍ਰਵਾਨਗੀ

Asli Punjabi by Asli Punjabi
June 3, 2021
in Punjab, Top Stories, ਕਾਰੋਬਾਰ
0
ਪੰਜਾਬ ਮੰਤਰੀ ਮੰਡਲ ਵੱਲੋਂ ਪੇਂਡੂ ਖੇਤਰਾਂ ਵਿੱਚ ਲੰਬੇ ਸਮੇਂ ਲਈ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਐਸ.ਪੀ.ਵੀ. ਨੂੰ ਪ੍ਰਵਾਨਗੀ
586
SHARES
3.3k
VIEWS
Share on FacebookShare on TwitterShare on Whatsapp

You might also like

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

ਵੱਡੀ ਬਹੁ-ਮੰਤਵੀ ਨਹਿਰੀ ਪਾਣੀ ਸਪਲਾਈ ਦੀਆਂ ਸਕੀਮਾਂ ਦੇ ਸੰਚਾਲਨ ਅਤੇ ਰੱਖ-ਰਖਾਵ ਲਈ ਭਾਰਤ ਵਿੱਚ ਆਪਣੇ ਕਿਸਮ ਦੀ ਪਹਿਲੀ ਐਸ.ਵੀ.ਪੀ.
ਚੰਡੀਗੜ੍ਹ – ਪਾਣੀ ਦੀ ਗੁਣਵੱਤਾ ਪ੍ਰਭਾਵਿਤ ਜ਼ਿਲ੍ਹਿਆਂ ਦੇ ਪੇਂਡੂ ਖੇਤਰਾਂ ਵਿੱਚ ਲੰਬੇ ਸਮੇਂ ਲਈ ਪੀਣਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸੂਬੇ ਵਿੱਚ ਵੱਡੀ ਬਹੁ-ਮੰਤਵੀ ਨਹਿਰੀ ਪਾਣੀ ਸਪਲਾਈ ਦੀਆਂ ਸਕੀਮਾਂ ਦੇ ਸੰਚਾਲਨ ਅਤੇ ਰੱਖ-ਰਖਾਵ ਲਈ ਸਪੈਸ਼ਲ ਪਰਪਜ਼ ਵਹੀਕਲ (ਐਸ.ਵੀ.ਪੀ.) ਦੀ ਪ੍ਰਵਾਨਗੀ ਦੇ ਦਿੱਤੀ।ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਧੀਨ ਇਹ ਭਾਰਤ ਵਿੱਚ ਆਪਣੇ ਕਿਸਮ ਦੀ ਪਹਿਲੀ ਉਪਯੋਗੀ ‘ਪੰਜਾਬ ਪੇਂਡੂ ਜਲ (ਸਹੂਲਤ) ਕੰਪਨੀ’ ਹੋਵੇਗੀ।ਮੁੱਖ ਮੰਤਰੀ ਕੈੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਕੈਬਨਿਟ ਮੀਟਿੰਗ ਨੇ ਐਸ.ਵੀ.ਪੀ. ਦੇ ਨਾਂ ਉਤੇ ਖਾਤਾ ਖੋਲ੍ਹਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਜਿਸ ਵਿੱਚ ਵਿਸ਼ਵ ਬੈਂਕ ਫੰਡ (64 ਫੀਸਦੀ) ਵੱਲੋਂ ਜਾਰੀ 25 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਹੈ ਅਤੇ ਸੂਬੇ ਦਾ ਬਜਟ 36 ਫੀਸਦੀ ਹੈ। ਇਹ ਸ਼ੁਰੂਆਤੀ ਪੰਜ ਸਾਲਾਂ ਲਈ ਕੰਮਕਾਜ ਵਿੱਚ ਸਹਿਯੋਗ ਕਰੇਗਾ। ਇਹ ਵੰਡ ਐਸ.ਵੀ.ਪੀ. ਦੇ ਠੇਕੇ ਦੀਆਂ ਜ਼ਿੰਮੇਵਾਰੀਆਂ ਅਤੇ ਇਸ ਦੇ ਪ੍ਰਬੰਧਕੀ ਖਰਚਿਆਂ ਨੂੰ ਪੂਰਾ ਕਰਨ ਅਤੇ ਜੇ ਮਾਲੀਆ ਇਕੱਤਰ ਵਿੱਚ ਕਮੀ ਹੁੰਦੀ ਹੈ, ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗੀ।ਮੰਤਰੀ ਮੰਡਲ ਨੇ ਮੁੱਖ ਮੰਤਰੀ ਨੂੰ ਢਾਂਚੇ ਵਿੱਚ ਮੰਤਰੀ ਮੰਡਲ ਤਰਫੋਂ ਭਵਿੱਖ ਵਿੱਚ ਕੋਈ ਵੀ ਸੋਧ, ਕਰਤੱਵ ਤੇ ਜ਼ਿੰਮੇਵਾਰੀਆਂ, ਫੰਡਿੰਗ ਪੈਟਰਨ ਨੂੰ ਮਨਜ਼ੂਰੀ ਦੇਣ ਲਈ ਸਟੇਟ ਜਲ ਸਪਲਾਈ ਤੇ ਸੈਨੀਟੇਸ਼ਨ ਮਿਸ਼ਨ ਦੇ ਚੇਅਰਪਰਸਨ ਵਜੋਂ ਅਧਿਕਾਰਤ ਕੀਤਾ।ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਇਸ ਵੇਲੇ ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ 612 ਪਿੰਡਾਂ ਵਿੱਚ ਪੰਜ ਨਵੇਂ ਬਹੁ-ਪਿੰਡ ਨਹਿਰੀ ਜਲ ਸਪਲਾਈ ਪ੍ਰਾਜੈਕਟਾਂ ਨੂੰ ਲਾਗੂ ਕਰਨ ਅਤੇ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਫਲੋਰਾਈਡ ਪ੍ਰਭਾਵਿਤ ਬਲਾਕਾਂ ਦੇ 408 ਪਿੰਡਾਂ ਦੇ ਇਕ ਹੋਰ ਪ੍ਰਾਜੈਕਟ ਉਤੇ ਕੰਮ ਕਰ ਰਿਹਾ ਹੈ। ਇਹ ਪ੍ਰਾਜੈਕਟ ਉਸਾਰੀ ਅਧੀਨ ਹਨ।ਇਕ ਹੋਰ ਪ੍ਰਾਜੈਕਟ ਲੋਹੇ/ਆਰਸੈਨਿਕ ਪ੍ਰਭਾਵਿਤ ਰੂਪਨਗਰ ਜ਼ਿਲੇ (ਨੂਰਪੁਰ ਬੇਦੀ ਬਲਾਕ) ਦੇ 39 ਪਿੰਡਾਂ ਵਿੱਚ 2019 ਵਿੱਚ ਸ਼ੁਰੂ ਹੋਇਆ ਸੀ। ਇਸ ਤੋਂ ਇਲਾਵਾ ਇਕ ਪ੍ਰਾਜੈਕਟ ਮੋਗਾ ਜ਼ਿਲੇ ਵਿੱਚ ਡਿਜ਼ਾਇਨ, ਬਿਲਡ ਆਪਰੇਟ ਤੇ ਟਰਾਂਸਫਰ (ਡੀ.ਬੀ.ਓ.ਟੀ.) ਮਾਡਲ ਦੇ ਆਧਾਰ ਉਤੇ ਜਨਵਰੀ 2021 ਵਿੱਚ ਮੈਸਰਜ਼ ਐਲ ਐਂਡ ਟੀ ਲਿਮਟਿਡ ਵੱਲੋਂ ਮੁਕੰਮਲ ਕੀਤਾ ਗਿਆ ਜਿਸ ਦੀ ਕੁੱਲ ਲਾਗਤ 218.56 ਕਰੋੜ ਰੁਪਏ ਸੀ ਅਤੇ ਇਸ ਨੇ 3.64 ਲੋਕਾਂ ਦੀਆਂ ਜ਼ਿੰਦਗੀ ‘ਤੇ ਚੰਗਾ ਪ੍ਰਭਾਵ ਪਾਇਆ।ਐਸ.ਵੀ.ਪੀ. ਢਾਂਚੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਸਾਰੀਆਂ ਸਬੰਧਤ ਧਿਰਾਂ ਵੱਲੋਂ ਠੇਕੇਦਾਰੀ ਜ਼ਿੰਮੇਵਾਰੀਆਂ ਦੀ ਪਾਲਣਾ ਨੂੰ ਯਕੀਨੀ ਬਣਾਏਗਾ ਤਾਂ ਜੋ ਜਾਇਦਾਦਾਂ ਦਾ ਸਹੀ ਪ੍ਰਬੰਧਨ ਕੀਤਾ ਜਾ ਸਕੇ ਅਤੇ ਵੱਖ-ਵੱਖ ਧਿਰਾਂ ਜਿਵੇਂ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਠੇਕੇਦਾਰ, ਗਰਾਮ ਪੰਚਾਇਤਾਂ ਅਤੇ ਉਪਭੋਗਤਾਵਾਂ ਵਿਚਕਾਰ ਤਾਲਮੇਲ ਰਹੇ। ਐਸ.ਵੀ.ਪੀ. ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਧੀਨ ਖੁਦਮੁਖਤਿਆਰੀ ਸੰਸਥਾ ਹੋਣ ਦੇ ਨਾਤੇ ਇਸ ਦੇ ਆਪਣੇ ਸੰਵਿਧਾਨ ਅਨੁਸਾਰ ਕੰਮ ਕਰੇਗੀ ਜਿਹੜਾ ਕਿ ਇਸ ਨੂੰ ਵਿੱਤੀ ਸੁਤੰਤਰਤਾ ਦੇਵੇਗਾ।ਪ੍ਰਾਜੈਕਟਾਂ ਦੇ ਤਹਿਤ ਬਣੀਆਂ ਜਾਇਦਾਦਾਂ ਦੀ ਮਲਕੀਅਤ ਇਸ ਐਸ.ਪੀ.ਵੀ. ਨਾਲ ਹੋਵੇਗੀ। ਇਹ ਵਿਸ਼ੇਸ਼ ਏਜੰਸੀ ਪਾਣੀ ਦੀ ਸੁਚੱਜੀ ਵਰਤੋਂ ਦੇ ਨਾਲ ਉੱਚ ਸੇਵਾ ਸਪੁਰਦਗੀ ਮਾਪਦੰਡਾਂ (24 ਘੰਟੇ) ਵਾਲੇ ਪਾਣੀ ਦੀ ਸਪਲਾਈ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਨਵੀਨਤਾਕਾਰੀ ਪ੍ਰਾਜੈਕਟਾਂ (ਸੌਰ ਊਰਜਾ ਅਤੇ ਸਮਾਰਟ ਮੀਟਰਿੰਗ ਦੀ ਵਰਤੋਂ) ਦਾ ਪ੍ਰਸਤਾਵ ਵੀ ਦੇਵੇਗੀ।ਐਸ.ਪੀ.ਵੀ. ਪਾਣੀ ਦੀ ਜ਼ਿਆਦਾ ਵਰਤੋਂ ਲਈ ਠੇਕੇਦਾਰਾਂ ਲਈ ਸਮੇਂ ਸਿਰ ਬਿਲਿੰਗ ਅਤੇ ਵਸੂਲੀ ਵਾਸਤੇ ਯੰਤਰ-ਵਿਧੀ ਅਤੇ ਐਸ.ਓ.ਪੀਜ਼ ਨੂੰ ਸੰਸਥਾਗਤ ਬਣਾਏਗੀ ਅਤੇ ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀਆਂ (ਜੀ.ਪੀ.ਡਬਲਿਊ.ਐਸ.ਸੀਜ਼), ਕਲੱਸਟਰ ਪੱਧਰ ਕਮੇਟੀਆਂ (ਸੀ.ਐਲ.ਸੀਜ਼) ਅਤੇ ਸਕੀਮ ਪੱਧਰ ਕਮੇਟੀਆਂ (ਐਸ.ਐਲ.ਸੀਜ਼) ਨੂੰ ਸਮਾਜਿਕ, ਸੰਸਥਾਗਤ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ, ਪਾਣੀ ਦੇ ਮੀਟਰਾਂ ਦਾ ਪ੍ਰਬੰਧਨ, ਕੰਟਰੋਲ ਰੂਮ ਦੇ ਕੰਮਕਾਜ ਦੀ ਨਿਗਰਾਨੀ ਸਮੇਤ ਰੋਜ਼ਮਰ੍ਹਾ ਦੇ ਕੰਮਕਾਜ ਦਾ ਪ੍ਰਬੰਧਨ ਇਸ ਦੇੇ ਦਾਇਰੇ ਵਿੱਚ ਆਵੇਗਾ। ਇਹ ਸੰਸਥਾਗਤ ਵਿਵਸਥਾ ਵੱਡੇ ਪੱਧਰ ‘ਤੇ ਨਹਿਰੀ ਜਲ ਯੋਜਨਾ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਕਾਰਗਰ ਢੰਗ ਨਾਲ ਚਲਾਉਣ ਲਈ ਪ੍ਰਸਤਾਵਤ ਕੀਤੀ ਗਈ ਹੈ।ਐਸ.ਪੀ.ਵੀ. ਦੀ ਬਹੁ ਪੇਂਡੂ ਸਕੀਮ ਵਿੱਚ ਵਿੱਤ (ਕੁਨੈਕਸ਼ਨਾਂ ਦਾ ਪ੍ਰਬੰਧਨ, ਨਵੇਂ ਵਪਾਰਕ ਅਤੇ ਉਦਯੋਗਿਕ ਕੁਨੈਕਸ਼ਨਾਂ ਨੂੰ ਉਤਸ਼ਾਹਤ ਕਰਨ, ਮੀਟਰ ਰੀਡਿੰਗ, ਬਿਲਿੰਗ, ਵਸੂਲੀ, ਆਨਲਾਈਨ ਭੁਗਤਾਨ, ਗੇਟਵੇ ਸੇਵਾਵਾਂ, ਵਿੱਤੀ ਲੇਖਾ ਅਤੇ ਪ੍ਰਬੰਧਨ, ਦਰਾਂ ਦਾ ਮੁਲਾਂਕਣ, (ਵਿਧਾਨਕ ਸ਼ਰਤਾਂ), ਸੰਚਾਰ ਅਤੇ ਗਾਹਕ ਸੇਵਾ (ਸ਼ਿਕਾਇਤ ਨਿਵਾਰਣ, ਆਈ.ਈ.ਸੀ. ਗਤੀਵਿਧੀਆਂ, ਸਿਖਲਾਈ ਅਤੇ ਸਮਰੱਥਾ ਨਿਰਮਾਣ, ਬ੍ਰਾਂਡਿੰਗ ਅਤੇ ਮਾਰਕੀਟਿੰਗ), ਤਕਨੀਕੀ (ਪਾਣੀ ਦੀ ਗੁਣਵੱਤਾ ਦੀ ਨਿਗਰਾਨੀ, ਪਿੰਡ ਦੇ ਅੰਦਰ ਸੰਪਤੀਆਂ ਦੇ ਰੱਖ-ਰਖਾਅ, ਓ.ਐਂਡ.ਐਮ. ਠੇਕੇਦਾਰਾਂ ਦੀ ਨਿਗਰਾਨੀ ਅਤੇ ਨਿਰੀਖਣ) ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀਆਂ, ਕਲੱਸਟਰ ਪੱਧਰ ਕਮੇਟੀਆਂ ਅਤੇ ਸਕੀਮ ਪੱਧਰ ਕਮੇਟੀਆਂ ਦਾ ਸਮਰਥਨ ਕਰਨ, ਊਰਜਾ ਕੁਸ਼ਲਤਾ ਨੂੰ ਉਤਸ਼ਾਹਤ ਕਰਨ, ਸਾਰੇ ਹਿੱਸੇਦਾਰਾਂ ਨਾਲ ਤਾਲਮੇਲ) ਅਤੇ ਡਾਟਾਬੇਸ ਅਤੇ ਜਾਣਕਾਰੀ ਪ੍ਰਬੰਧਨ ਲਈ ਸਹਾਇਤਾ, ਨਿਯਮਤ ਐਮ.ਆਈ.ਐਸ. ਦੀ ਜਨਰੇਸ਼ਨ ਅਤੇ ਰਿਪੋਰਟਿੰਗ ਦੇ ਕਾਰਜ-ਖੇਤਰ ਵਿੱਚ ਇੱਕ ਜ਼ਰੂਰੀ ਸਹੂਲਤ ਵਜੋਂ ਕਲਪਨਾ ਕੀਤੀ ਗਈ ਹੈ।

Previous Post

ਜੂਨ ’84 ਦੇ ਘੱਲੂਘਾਰੇ ਦੌਰਾਨ ਜ਼ਖ਼ਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਸੰਗਤ ਨੂੰ ਕਰਵਾਏ ਜਾਣਗੇ ਦਰਸ਼ਨ

Next Post

ਵਿਜੈ ਇੰਦਰ ਸਿੰਗਲਾ ਨੇ ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਕੀਤੀ ਜਾਰੀ

Asli Punjabi

Asli Punjabi

Related Posts

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

by Asli Punjabi
March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

by Asli Punjabi
March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

by Asli Punjabi
March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

by Asli Punjabi
March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
Next Post
ਮਲੌਦ ਤੋਂ ਬੁਟਾਹਰੀ ਪੁਲ ਸੜਕ ਦਾ ਨਾਂ ਸੰਤ ਬਾਬਾ ਮੀਹਾਂ ਸਿੰਘ ਮਾਰਗ ਰੱਖਿਆ: ਵਿਜੈ ਇੰਦਰ ਸਿੰਗਲਾ

ਵਿਜੈ ਇੰਦਰ ਸਿੰਗਲਾ ਨੇ ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਕੀਤੀ ਜਾਰੀ

Recommended

ਧਰਮਸ਼ਾਲਾ ਵਿੱਚ ਬੱਦਲ ਫਟਿਆ, ਕਈ ਵਾਹਨ ਪਾਣੀ ਵਿੱਚ ਰੁੜ੍ਹੇ

ਧਰਮਸ਼ਾਲਾ ਵਿੱਚ ਬੱਦਲ ਫਟਿਆ, ਕਈ ਵਾਹਨ ਪਾਣੀ ਵਿੱਚ ਰੁੜ੍ਹੇ

July 13, 2021
ਸਵੱਛ ਹਵਾ ਸਰਵੇਖਣ ਵਿੱਚ ਸ਼੍ਰੀਨਗਰ ਨੇ ਹਾਸਲ ਕੀਤਾ ਚੌਥਾ ਸਥਾਨ

ਸਵੱਛ ਹਵਾ ਸਰਵੇਖਣ ਵਿੱਚ ਸ਼੍ਰੀਨਗਰ ਨੇ ਹਾਸਲ ਕੀਤਾ ਚੌਥਾ ਸਥਾਨ

August 28, 2023

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In