ਮੁੰਬਈ, 10 ਜੂਨ 2020 – ਇਨ੍ਹੀ ਦਿਨੀਂ ਪ੍ਰਵਾਸੀ ਮਜ਼ਦੂਰਾਂ ਨੂੰ ਬੱਸ, ਰੇਲ ਤੇ ਹਵਾਈ ਜਹਾਜ਼ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਣ ਵਿੱਚ ਸੋਨੂੰ ਸੂਦ ਖੂਬ ਚਰਚਾ ‘ਚ ਹਨ। ਬੀਤੇ ਦਿਨ 9 ਜੂਨ ਨੂੰ ਸਵੇਰੇ 7.00 ਵਜੇ ਸੋਨੂੰ ਸੂਦ ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ਤੋਂ 180 ਮਜ਼ਦੂਰਾਂ ਨੂੰ ਅਸਾਮ ਦੇ ਸਿਚਲਰ ਲਈ ਭੇਜਿਆ। ਇਸ ਮੌਕੇ ‘ਤੇ ਸੋਨੂੰ ਸੂਦ ਖੁਦ ਏਅਰਪੋਰਟ ‘ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਸੋਨੂੰ ਸੂਦ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ‘ਤੇ ਸ਼ਿਵ ਸੈਨਾ ਵੱਲੋਂ ਅਲੋਚਨਾ ਕੀਤੀ ਗਈ ਸੀ।