ਫਤਿਹਪੁਰ – ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਵਿਚ ਹੁਸੈਨਗੰਜ ਥਾਣਾ ਖੇਤਰ ਦੇ ਭਿਠੌਰਾ ਘਾਟ ਸਥਿਤ ਗੰਗਾ ਨਦੀ ਦੇ ਕੰਢੇ 6 ਲਾਸ਼ਾਂ ਪਾਣੀ ਵਿਚ ਤੈਰਦੀਆਂ ਮਿਲੀਆਂ। ਲਾਸ਼ਾਂ ਦੇ ਮਿਲਣ ਨਾਲ ਇਲਾਕ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਸਬ-ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਸਦਰ ਪੁਲੀਸ ਨਾਲ ਗੰਗਾ ਨਦੀ ਦੇ ਕੰਢੇ ਪਹੁੰਚੇ ਅਤੇ ਲਾਸ਼ਾਂ ਨੂੰ ਨਦੀ ਵਿੱਚੋਂ ਬਾਹਰ ਕੱਢਵਾ ਕੇ ਕੋਵਿਡ ਪ੍ਰੋਟੋਕਾਲ ਤਹਿਤ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਵਾਇਆ।ਜਿਕਰਯੋਗ ਹੈ ਕਿ ਭਿਠੌਰਾ ਘਾਟ ਕੋਲ ਗੰਗਾ ਨਦੀ ਵਿੱਚ 6 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ ਹਨ। ਜ਼ਿਆਦਾਤਰ ਲਾਸ਼ਾਂ 2 ਤੋਂ 4 ਦਿਨ ਪੁਰਾਣੀਆਂ ਹਨ। ਜਿਸ ਕਾਰਨ ਉੱਥੋਂ ਆ ਰਹੀ ਬਦਬੂ ਕਾਰਨ ਲੋਕ ਪ੍ਰੇਸ਼ਾਨ ਸਨ। ਮਾਮਲੇ ਦੀ ਸੂਚਨਾ ਜਦੋਂ ਪ੍ਰਸ਼ਾਸਨ ਨੂੰ ਹੋਈ ਤਾਂ ਐੱਸ. ਡੀ. ਐੱਮ. ਸਦਰ ਸਥਾਨਕ ਪੁਲੀਸ ਨਾਲ ਭਿਠੌਰਾ ਘਾਟ ਪਹੁੰਚੇ। ਜਿਸ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਣ ਮਗਰੋਂ ਪ੍ਰਸ਼ਾਸਨ ਨੇ ਸਾਰੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਹੈ।ਐੱਸ. ਡੀ. ਐੱਮ. ਸਦਰ ਪ੍ਰਮੋਦ ਝਾਅ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਮਿਲੀ ਸੀ ਕਿ ਭਿਠੌਰਾ ਘਾਟ ਤੇ ਗੰਗਾ ਨਦੀ ਵਿੱਚ ਕੁਝ ਲਾਸ਼ਾਂ ਤੈਰਦੀਆਂ ਮਿਲੀਆਂ ਹਨ। ਇਸ ਤੋਂ ਬਾਅਦ ਖ਼ੁਦ ਪੁਲੀਸ ਨਾਲ ਗੰਗਾ ਨਦੀ ਦੇ ਕੰਢੇ ਦਾ ਜਾਇਜ਼ਾ ਲਿਆ, ਜਿੱਥੇ 6 ਲਾਸ਼ਾਂ ਮਿਲੀਆਂ ਜੋ ਕਿ ਕਈ ਦਿਨ ਪੁਰਾਣੀਆਂ ਸਨ ਅਤੇ ਉੱਥੋਂ ਬਹੁਤ ਬਦਬੂ ਆ ਰਹੀ ਸੀ। ਜਿਸ ਤੋਂ ਬਾਅਦ ਲਾਸ਼ਾਂ ਨੂੰ ਨਦੀ ਵਿੱਚੋਂ ਕੱਢਵਾ ਕੇ ਡਾਕਟਰ ਤੋਂ ਨਿਰੀਖਣ ਕਰਵਾਇਆ ਅਤੇ ਪੂਰੇ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ। ਜਿਕਰਯੋਗ ਹੈ ਕਿ ਕੋਰੋਨਾ ਦੇ ਕਹਿਰ ਦੌਰਾਨ ਅਤੇ ਹਾਲਾਤ ਅਜਿਹੇ ਬਣ ਗਏ ਹਨ ਕਿ ਲਾਸ਼ਾਂ ਦਾ ਸਸਕਾਰ ਕਰਨ ਲਈ ਵੀ ਸ਼ਮਸ਼ਾਨਘਾਟਾਂ ਵਿੱਚ ਥਾਂ ਘੱਟ ਪੈ ਰਹੀ ਹੈ। ਅਜਿਹੇ ਵਿੱਚ ਲੋਕ ਲਾਸ਼ਾਂ ਨੂੰ ਗੰਗਾ ਨਦੀ ਵਿੱਚ ਵਹਾਅ ਰਹੇ ਹਨ ਜਾਂ ਰੇਤ ਵਿੱਚ ਦਫ਼ਨਾ ਰਹੇ ਹਨ।