ਅਮਰੀਕਾ ਦੇ ਸੈਨ ਜੋਸ ਵਿੱਚ ਬੀਤੀ ਰਾਤ ਰੇਲ ਯਾਰਡ ਵਿੱਚ ਗੋਲ਼ੀਬਾਰੀ ਵਿੱਚ ਕਈ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਵੀ ਮਾਰਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋਈ ਹੈ। ਸਾਂਤਾ ਕਲਾਰਾ ਕਾਉਂਟੀ ਸ਼ੈਰਿਫ ਦੇ ਬੁਲਾਰੇ ਡਿਪਟੀ ਰਸੇਨ ਡੇਵਿਸ ਨੇ ਦੱਸਿਆ ਗੋਲ਼ੀਬਾਰੀ ਵਿਚ ਮਾਰੇ ਗਏ ਪਾਲ ਡੇਲਕਰੂਜ਼ ਮੇਗੀਆ, ਤਪਤੇਜਦੀਪ ਸਿੰਘ, ਐਡਰਿਅਨ ਬਾਲੇਜ਼ਾ, ਜੋਸੇ ਡੀਜੇਸਸ ਹਰਨਾਡੇਜ, ਟਿਮੋਥੀ ਮਾਈਕਲ ਰੋਮੋ, ਮਾਈਕਲ ਜੋਸਫ ਰੁਡੋਮੇਕਿਨ, ਅਬਦੋਲਵਾਹਹਾਬ ਅਲਾਘਮੰਦਨ, 63 ਅਤੇ ਲਾਰਸ ਕੇਪਲਰ ਲੇਨ ਹਨ। ਉਨ੍ਹਾਂ ਕਿਹਾ ਕਿ ਪੀੜਤਾਂ ਵਿੱਚ ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ ਦੇ ਮੁਲਾਜ਼ਮ ਵੀ ਸ਼ਾਮਲ ਹਨ। ਪੁਲੀਸ ਮੁਤਾਬਕ ਗੋਲੀਬਾਰੀ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।ਮਾਰੇ ਗਏ ਪੰਜਾਬੀ ਤਪਤੇਜ ਸਿੰਘ ਗਿੱਲ ਦੇ ਚਚੇਰੇ ਭਰਾ, ਬੱਗਾ ਸਿੰਘ ਨੇ ਦੱਸਿਆ ਕਿ ਉਹ 8-9 ਸਾਲ ਤੋਂ ਲਾਈਟ ਰੇਲ ਗੱਡੀ ਦੇ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਉਹ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਉਹ ਅੰਮ੍ਰਿਤਸਰ ਦੇ ਗਗੜੇਵਾਲ ਦਾ ਵਸਨੀਕ ਸੀ ਤੇ ਹੁਣ ਯੂਨੀਅਨ ਸਿਟੀ ਕੈਲੀਫੋਰਨੀਆ ਵਿੱਚ ਰਹਿੰਦਾ ਸੀ ਲੱਗਦਾ ਹੈ। ਇਹ ਇਕ ਕੰਟਰੋਲ ਸੈਂਟਰ ਹੈ ਇੱਥੇ ਰੇਲ ਗੱਡੀਆਂ ਖੜ੍ਹੀਆਂ ਕੀਤੀਆਂ ਗੋਲ਼ੀਬਾਰੀ ਰੇਲਵੇ ਯਾਰਡ ਵਿੱਚ ਹੋਈ ਜਿਹੜਾ ਸਾਂਤਾ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨਾਜਾਂਦੀਆਂ ਹਨ। ਸੈਨ ਜੋਸ ਦੇ ਮੇਅਰ ਨੇ ਇਸ ਘਟਨਾ ਨੂੰ ਬਹੁਤ ਦੁੱਖਦਾਈ ਦੱਸਿਆ ਹੈ।