ਚੰਡੀਗੜ੍ਹ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸਿਰਫ ਚਾਲਾਨ ਕਰ ਖਜਾਨਾ ਭਰਨਾ ਸਰਕਾਰ ਦਾ ਉਦੇਸ਼ ਨਹੀਂ ਹੈ ਸਗੋ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣਾ ਅਤੇ ਉਨ੍ਹਾਂ ਦਾ ਪਾਲਣ ਕਰਵਾ ਕੇ ਜਿੰਦਗੀ ਬਚਾਉਣਾ ਸੱਭ ਤੋਂ ਵੱਡਾ ਮਕਸਦ ਹੈ।ਸ੍ਰੀ ਮੂਲਚੰਦ ਸ਼ਰਮਾ ਅੱਜ ਫਰੀਦਾਬਾਦ ਵਿਚ ਟ੍ਰਾਂਸਪੋਰਟ ਵਿਭਾਗ ਵੱਲੋਂ ਚਲਾਈ ਜਾ ਰਹੀ ਸੜਕ ਸੁਰੱਖਿਆ ਮਹੀਨਾ ਦੇ ਸਮਾਪਨ ਮੌਕੇ ‘ਤੇ ਮਾਡਰਨ ਡੀਪੀਐਸ ਸਕੂਲ ਵਿਚ ਆਯੋਜਿਤ ਇਕ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਟ੍ਰੈਫਿਕ ਨਿਗਮਾਂ ਦਾ ਪਾਲਣ ਕਰਲਾ ਚਾਹੀਦਾ ਹੈ ਕਿਉਂਕਿ ਆਪਣੀ ਜਿੰਦਗੀ ਦੇ ਨਾਲ-ਨਾਲ ਦੂਜਿਆਂ ਦੀ ਜਿੰਦਗੀ ਬਚਾਉਣ ਦੀ ਵੀ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਦੇ ਲਈ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਮੁਹਿੰਮ ਖਲਾ ਕੇ ਲੋਕਾਂ ਦੀ ਨੂੰ ਜਾਗਰੁਕ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ, ਸਾਡੀ ਵੀ ਜਿਮੇਵਾਰੀ ਹੈ ਕਿ ਅਸੀਂ ਸਾਰੇ ਇਕ-ਦੂਜੇ ਨੂੰ ਜਾਗਰੁਕ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਤਕ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਪਹੁੰਚਾਉਣ ਤਾਂ ਜੋ ਸਾਰੇ ਲੋਕ ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰਨ। ਇਸ ਮੌਕੇ ‘ਤੇ ਟ੍ਰਾਂਸਪੋਰਟ ਮੰਤਰੀ ਨੇ ਸੜਕ ਸੁਰੱਖਿਆ ਮੁਹਿੰਮ ਨੂੰ ਸਫਲ ਬਨਾਉਣ ਵਾਲੇ ਰੋਡ ਸੇਫਟੀ ਨਾਲ ਜੁੜੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ।ਪੋ੍ਰਗ੍ਰਾਮ ਵਿਚ ਵਿਭਾਗ ਵੱਲੋਂ ਅਭਿਸ਼ੇਕ ਦੇੋਵਾਡ ਦੀ ਟੀਮ ਨੇ ਨੁੱਕੜ ਨਾਟਕ ਪੇਸ਼ ਕੀਤਾ ਜਿਸ ਵਿਚ ਆਵਾਜਾਈ ਦੇ ਨਿਯਮਾਂ ਦਾ ਪਾਲਣ ਕਰਨ ਦੀ ਸਿਖਿਆ ਦਿੱਤੀ ਗਈ।