ਨਵੀਂ ਦਿੱਲੀ, 15 ਮਈ-ਦੇਸ਼ ਵਿੱਚ ਚੌਵੀ ਘੰਟਿਆਂ ਦੌਰਾਨ ਕਰੋਨਾ ਦੇ 3,967 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਸੌ ਤੋਂ ਵੱਧ ਮੌਤਾਂ ਹੋਈਆਂ ਹਨ। ਹੁਣ ਕਰੋਨਾ ਮਰੀਜ਼ਾਂ ਦੀ ਗਿਣਤੀ 81,970, ਤੱਕ ਪੁੱਜ ਗਈ ਹੈ ਤੇ ਇਸ ਕਾਰਨ ਮਰਨ ਵਾਲਿਆਂ ਦੀ ਤਾਦਾਦ 2,649 ਹੋ ਗਈ ਹੈ। ਮਾੜੀ ਗੱਲ ਇਹ ਹੈ ਕਿ ਕਰੋਨਾ ਮੁਕਤ ਐਲਾਨੇ ਗਏ ਗੋਆ ਤੇ ਮਨੀਪੁਰ ਵਿੱਚ ਵੀ ਨਵੇਂ ਕੇਸ ਆ ਗਏ ਹਨ। ਗੋਆ ਵਿੱਚ ਸੱਤ ਤੇ ਮਨੀਪੁਰ ਵਿੱਚ ਵੀ ਇਕ ਕੇਸ ਆਇਆ ਹੈ।