ਨਵੀਂ ਦਿੱਲੀ, 15 ਮਈ-ਕੌਮੀ ਰਾਜਧਾਨੀ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਸ਼ਿੱਦਤ 2.2 ਨਾਪੀ ਗਈ। 12 ਅਪਰੈਲ ਤੋਂ ਬਾਅਦ ਹੁਣ ਤੱਕ ਇਸ ਖੇਤਰ ਵਿੱਚ ਇਹ ਚੌਥਾ ਭੁੂਚਾਲ ਦਾ ਝਟਕਾ ਹੈ। ਅੱਜ ਸਵੇਰੇ 11.28 ਵਜੇ ਆਏ ਭੂਚਾਲ ਦਾ ਕੇਂਦਰ ਉੱਤਰੀ ਦਿੱਲੀ ਦਾ ਪੀਤਮਪੁਰਾ ਸੀ।