• About
  • Contact
  • Hindi News
  • English News
Tuesday, March 10, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Health

ਸਿਹਤ ਮੰਤਰੀ ਨੇ ਰੋਸ ਮੁਜ਼ਾਹਰਾ ਕਰ ਰਹੇ ਐਨ.ਐਚ.ਐਮ. ਕਰਮਚਾਰੀਆਂ ਨੂੰ ਲੋਕਾਂ ਦੇ ਹਿੱਤਾਂ ਲਈ ਸੋਮਵਾਰ ਤੋਂ ਡਿਊਟੀ ’ਤੇ ਵਾਪਸ ਆਉਣ ਦੀ ਕੀਤੀ ਅਪੀਲ

Asli Punjabi by Asli Punjabi
May 10, 2021
in Health, Punjab
0
ਸਿਹਤ ਮੰਤਰੀ ਨੇ ਰੋਸ ਮੁਜ਼ਾਹਰਾ ਕਰ ਰਹੇ ਐਨ.ਐਚ.ਐਮ. ਕਰਮਚਾਰੀਆਂ ਨੂੰ ਲੋਕਾਂ ਦੇ ਹਿੱਤਾਂ ਲਈ ਸੋਮਵਾਰ ਤੋਂ ਡਿਊਟੀ ’ਤੇ ਵਾਪਸ ਆਉਣ ਦੀ ਕੀਤੀ ਅਪੀਲ
587
SHARES
3.3k
VIEWS
Share on FacebookShare on TwitterShare on Whatsapp

You might also like

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ

ਪੰਜਾਬ ਵਿੱਚ ਤੇਜ਼ੀ ਨਾਲ ਵਧਦੇ ਕੋਵਿਡ ਦੇ ਮਾਮਲੇ ਅਤੇ ਮੌਤਾਂ ਕਾਰਨ ਸਿਹਤ ਕਰਮੀਆਂ ਦਾ ਡਿਊਟੀ ’ਤੇ ਵਾਪਸ ਆਉਣਾ ਹੈ ਸਮੇਂ ਦੀ ਮੰਗ: ਸਿਹਤ ਮੰਤਰੀ
ਚੰਡੀਗੜ – ਸੂਬੇ ਵਿੱਚ ਵਧ ਰਹੇ ਮਹਾਂਮਾਰੀ ਦੇ ਫੈਲਾਅ ਦੇ ਮੱਦੇਨਜ਼ਰ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ.) ਦੇ ਮੁਜ਼ਾਹਰਾ ਕਰ ਰਹੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਸੋਮਵਾਰ (ਕੱਲ) ਤੋਂ ਆਪਣੀ ਡਿਊਟੀ ’ਤੇ ਮੁੜ ਹਾਜ਼ਰ ਹੋਣ।ਅੱਜ ਇਥੋਂ ਜਾਰੀ ਬਿਆਨ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਸਮੇਂ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਦਿਨ-ਬ-ਦਿਨ ਕੋਵਿਡ -19 ਕੇਸਾਂ ਅਤੇ ਮੌਤਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਪਰ ਸੰਕਟ ਦੀ ਇਸ ਘੜੀ ਵਿੱਚ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੇ ਹੜਤਾਲ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ, ਜੋ ਇਨਸਾਨੀਅਤ ਦੇ ਲਿਹਾਜ਼ ਤੋਂ ਬਹੁਤ ਮੰਦਭਾਗਾ ਜਾਪਦਾ ਹੈ। ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਪੰਜਾਬ ਅਤੇ ਸਾਰੇ ਦੇਸ਼ ਵਿੱਚ ਮੈਡੀਕਲ ਐਮਰਜੈਂਸੀ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਅਜਿਹੀ ਗੰਭੀਰ ਸਥਿਤੀ ਦੌਰਾਨ 776 ਕਮਿਊਨਿਟੀ ਸਿਹਤ ਅਧਿਕਾਰੀਆਂ (ਸੀ.ਐਚ.ਓ.) ਅਤੇ ਐਨ.ਐਚ.ਐਮ. ਕਰਮਚਾਰੀਆਂ ਦੀਆਂ ਕੁਝ ਹੋਰ ਸ਼ਾਖਾਵਾਂ ਵਲੋਂ ਹੜਤਾਲ ’ਤੇ ਜਾਣ ਦਾ ਫੈਸਲਾ ਬੜਾ ਹੈਰਾਨੀਜਨਕ ਹੈ।ਸ੍ਰੀ ਸਿੱਧੂ ਨੇ ਦੱਸਿਆ ਕਿ ਸੀ.ਐਚ.ਓਜ. ਦੀ ਭਰਤੀ 2019 ਵਿੱਚ ਕੀਤੀ ਗਈ ਸੀ। ਉਨਾਂ ਦੀ ਨਿਯੁਕਤੀ ਤੋਂ ਬਾਅਦ, ਪੰਜਾਬ ਸਰਕਾਰ ਨੇ ਸੀ.ਐਚ.ਓਜ. ਅਤੇ ਸਾਰੇ ਐਨ.ਐਚ.ਐਮ. ਕਰਮਚਾਰੀਆਂ ਨੂੰ ਸਾਲ 2020 ਵਿੱਚ ਸਾਲਾਨਾ 6% ਵਾਧੇ ਤੋਂ ਬਿਨਾਂ ਤਨਖਾਹ ਉੱਤੇ 12 ਫੀਸਦੀ ਦਾ ਵਿਸ਼ੇਸ਼ ਵਾਧਾ ਦਿੱਤਾ ਸੀ। ਰਾਜ ਸਰਕਾਰ ਵੱਲੋਂ ਪੇਸ਼ ਕੀਤੀ ਗਈ ਨਵੀਂ ਤਜਵੀਜ਼ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਇਸ ਸਾਲ ਐਨ.ਐਚ.ਐਮ. ਦੇ ਕਰਮਚਾਰੀਆਂ ਨੂੰ 9 ਫੀਸਦ + 6 ਫੀਸਦ ਵਾਧੇ ਨਾਲ ਤਨਖਾਹ ਦੇਣ ਬਾਰੇ ਕਿਹਾ ਗਿਆ ਹੈ। ਉਨਾਂ ਕਿਹਾ ਕਿ ਇਸ ਤਜਵੀਜ਼ ਤੋਂ ਇਲਾਵਾ ਸੀ.ਐਚ.ਓਜ. ਨੂੰ ਬਣਦੀ ਤਨਖਾਹ ਤੋਂ ਇਲਾਵਾ ਕੋਵਿਡ ਨਾਲ ਸਬੰਧਤ ਡਿਊਟੀਆਂ ਨਿਭਾਉਣ ਲਈ 15000 ਪ੍ਰਤੀ ਮਹੀਨਾ ਅਲੱਗ ਤੋਂ ਭੱਤੇ ਦਿੱਤੇ ਜਾਂਦੇ ਹਨ।ਸਾਰੇ ਸੀ.ਐਚ.ਓਜ. ਅਤੇ ਹੋਰ ਕਰਮਚਾਰੀਆਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਸਿਹਤ ਮੰਤਰੀ ਨੇ ਉਨਾਂ ਨੂੰ ਇਸ ਸੰਕਟਕਾਲੀ ਦੌਰ ਵਿੱਚ ਹੜਤਾਲ ‘ਤੇ ਨਾ ਜਾਣ ਲਈ ਕਿਹਾ। ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਮੈਡੀਕਲ ਐਮਰਜੈਂਸੀ ਦੇ ਮੱਦੇਨਜ਼ਰ ਕਰਮਚਾਰੀ ਨੂੰ 10 ਮਈ (ਸੋਮਵਾਰ) ਨੂੰ ਸਵੇਰ ਆਪਣੀ ਡਿਊਟੀ ’ਤੇ ਮੁੜ ਹਾਜ਼ਰ ਹੋਣ।ਸਿਹਤ ਮੰਤਰੀ ਨੇ ਕਿਹਾ ਕਿ ਇਸ ਹੜਤਾਲ ਨੇ ਖਾਸਕਰ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਚਲਾਈ ‘ਕੋਵਿਡ ਰੋਕੂ ਮੁਹਿੰਮ’ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਤੰਦਰੁਸਤ ਪੰਜਾਬ ਦੇ ਸਿਹਤ ਕੇਂਦਰਾਂ ਦੇ ਸੀ.ਐਚ.ਓਜ਼., ਏ.ਐਨਐਮਜ਼ ਅਤੇ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਦੀ ਇੱਕ ਹਫਤੇ ਤੋਂ ਲੰਮੀ ਗੈਰਹਾਜ਼ਰੀ ਕਾਰਨ ਵਿੱਚ ਪਾਜ਼ਟਿਵਟੀ ਅਤੇ ਮੌਤ ਦਰ ਵਧੀ ਹੈ ਕਿਉਂਕਿ ਉਹ ਕੋਵਿਡ -19 ਦੇ ਸ਼ੱਕੀ ਮਰੀਜਾਂ ਦੇ ਨਮੂਨੇ ਲੈਣ , ਸੰਪਰਕ ਟ੍ਰੇਸਿੰਗ ਅਤੇ ਇਲਾਜ ਸਬੰਧੀ ਜ਼ਿੰਮੇਵਾਰੀ ਨਿਭਾ ਰਹੇ ਹਨ।ਉਹਨਾਂ ਕਿਹਾ ਜੇ ਐਨ.ਐਚ.ਐਮ. ਸਟਾਫ ਹੜਤਾਲ ‘ਤੇ ਇਸੇ ਤਰਾਂ ਅੜਿਆ ਰਹਿੰਦਾ ਹੈ ਤਾਂ ਇਸ ਨਾਲ ਸ਼ਹਿਰੀ ਅਤੇ ਪੇਂਡੂ ਆਬਾਦੀ ਲਈ ਖ਼ਤਰਨਾਕ ਨਤੀਜੇ ਨਿਕਲ ਸਕਦੇ ਹਨ। ਉਹਨਾਂ ਦੱਸਿਆ ਕਿ ਹਾਲਾਂਕਿ ਉਕਤ ਕਰਮਚਾਰੀਆਂ ਦੀ ਦੋ ਸਾਲਾਂ ਦੌਰਾਨ ਦੋ ਵਾਰ ਤਨਖਾਹ ਵਿੱਚ ਵਾਧਾ ਦਿੱਤਾ ਗਿਆ ਹੈ।ਐਨ.ਐਚ.ਐਮ. ਦੇ ਸਮੂਹ ਕਰਮਚਾਰੀਆਂ ਨੂੰ ਅਪੀਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਹ ਹੜਤਾਲ ‘ਤੇ ਨਾ ਜਾਣ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਭ ਤੋਂ ਪਹਿਲਾਂ ਆਪਣੇ ਫਰਜ਼ ਨੂੰ ਤਰਜੀਹ ਦੇਣ । ਉਹਨਾਂ ਇਹ ਵੀ ਕਿਹਾ ਕਿ ਜੇ ਕਰਮਚਾਰੀ ਡਿਊਟੀਆਂ ਤੇ ਵਾਪਸ ਮੁੜਨ ਸਬੰਧੀ ਉਹਨਾਂ ਦੀ ਅਪੀਲ ਦਾ ਜਵਾਬ ਨਹੀਂ ਦਿੰਦੇ ਤਾਂ ਰਾਜ ਸਰਕਾਰ ਉਨਾਂ ਵਿਰੁੱਧ ਆਪਦਾ ਪ੍ਰਬੰਧਨ ਐਕਟ ਤਹਿਤ ਸਖਤ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।

Previous Post

ਪੰਜਾਬ ਨੇ ਕੁੱਲ 128.50 ਲੱਖ ਮੀਟ੍ਰਿਕ ਟਨ ਦੀ ਕਣਕ ਦੀ ਕੀਤੀ 30 ਦਿਨਾਂ ਵਿਚ ਸਫਲਤਾ ਪੂਰਵਕ ਖਰੀਦ : ਆਸ਼ੂ

Next Post

ਸ਼ਹੀਦ ਸਿਪਾਹੀ ਪਰਗਟ ਸਿੰਘ ਦਾ ਜੱਦੀ ਪਿੰਡ ਦੁਬਰਜੀ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

Asli Punjabi

Asli Punjabi

Related Posts

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

by Asli Punjabi
March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

by Asli Punjabi
March 9, 2026
ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ
Punjab

ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ

by Asli Punjabi
March 9, 2026
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ
Punjab

ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ

by Asli Punjabi
March 9, 2026
ਸ਼ਾਹ ਸਤਨਾਮ ਬੁਆਏਜ਼ ਕਾਲਜ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ
Punjab

ਸ਼ਾਹ ਸਤਨਾਮ ਬੁਆਏਜ਼ ਕਾਲਜ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ

by Asli Punjabi
March 9, 2026
Next Post
ਸ਼ਹੀਦ ਸਿਪਾਹੀ ਪਰਗਟ ਸਿੰਘ ਦਾ ਜੱਦੀ ਪਿੰਡ ਦੁਬਰਜੀ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਸ਼ਹੀਦ ਸਿਪਾਹੀ ਪਰਗਟ ਸਿੰਘ ਦਾ ਜੱਦੀ ਪਿੰਡ ਦੁਬਰਜੀ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

Recommended

ਕੇਂਦਰ ਸਰਕਾਰ ਕਿਸਾਨਾਂ ਦੇ ਨਾਲ-ਨਾਲ ਚੁਣੇ ਨੁਮਾਇੰਦਿਆਂ ਦੀ ਆਵਾਜ਼ ਨੂੰ ਵੀ ਦਬਾਉਣ ’ਚ ਲੱਗੀ-ਪਰਨੀਤ ਕੌਰ

ਕੇਂਦਰ ਸਰਕਾਰ ਕਿਸਾਨਾਂ ਦੇ ਨਾਲ-ਨਾਲ ਚੁਣੇ ਨੁਮਾਇੰਦਿਆਂ ਦੀ ਆਵਾਜ਼ ਨੂੰ ਵੀ ਦਬਾਉਣ ’ਚ ਲੱਗੀ-ਪਰਨੀਤ ਕੌਰ

December 25, 2020
ਇਰਾਨ ਦੇ ਭਲਵਾਨ ਤੋਂ ਹਾਰਿਆ ਬਜਰੰਗ ਪੂਨੀਆ

ਇਰਾਨ ਦੇ ਭਲਵਾਨ ਤੋਂ ਹਾਰਿਆ ਬਜਰੰਗ ਪੂਨੀਆ

October 6, 2023

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

March 9, 2026
ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ
Top Stories

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ

March 9, 2026
ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ
Top Stories

ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ

March 9, 2026
ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ
Top Stories

ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

March 9, 2026
ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ
National

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

March 9, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In