ਕੈਲਗਰੀ – ਐਲਬਰਟਾ ਪ੍ਰੀਅਰ ਜੇਸਨ ਕੈਨੀ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਅਮਰੀਕਾ ਤੋਂ ਕੋਵਿਡ-19 ਦੀ ਵਾਧੂ ਵੈਕਸਿਨ ਹਾਸਲ ਕਰਨ ਵਾਸਤੇ ਜ਼ੋਰ ਪਾਵੇ। ਪ੍ਰੀਮੀਅਰ ਕੈਨੀ ਨੇ ਕਿਹਾ ਕਿ ਉਹਨਾਂ ਨੇ ਅਮਰੀਕਨ ਸੂਬਿਆਂ ਦੇ ਕਈ ਗਵਰਨਰਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਮਰੀਕਨ ਸਰਕਾਰ ਨੇ ਦਵਾਈ ਐਕਸਪੋਰਟ ਕਰਨ ‘ਤੇ ਰੋਕ ਲਗਾਈ ਹੋਈ ਹੈ। ਕੈਨੀ ਨੇ ਕਿਹਾ ਕਿ ਉਹਨਾਂ ਪ੍ਰਾਇਮ ਮਨਿਸਟਰ ਜਸਟਿਨ ਟਰੂਡੋ ਨੂੰ ਕਿਹਾ ਹੈ ਕਿ ਉਹ ਅੰਰਿਕਨ ਸਰਕਾਰ ਨਾਲ ਲੌਬਿੰਗ ਕਰਕੇ ਇਹ ਦਵਾਈ ਹਾਸਲ ਕਰਨ ਲਈ ਦਬਾਅ ਵਧਾਉਣ। ਉਹਨਾਂ ਕਿਹਾ ਕਿ ਦਵਾਈਆਂ ਉਪਰ ਐਕਸਪੋਰਟ ਪਾਬੰਦੀਆਂ ਹਟਾਉਣ ਲਈ ਟਰੂਡੋ ਨੂੰ ਅਮਰੀਕਨ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਕੈਨੀ ਨੇ ਕਿਹਾ ਕਿ ਖੇਤਰੀ ਇਲਾਕਿਆਂ ਨੂੰ ਘੱਟੋ ਘੱਟ ਇਸ ਗੱਲ ਦੀ ਆਗਿਆ ਤਾਂ ਹੋਣੀ ਚਾਹੀਦੀ ਹੈ ਕਿ ਉਹ ਵਾਧੂ ਪਈ ਦਵਾਈ ਨਾਲ ਇਕ ਦੂਜੇ ਦੀ ਸਹਾਇਤਾ ਕਰ ਸਕਣ।