ਨਵੀਂ ਦਿੱਲੀ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਰੋਨਾਵਾਇਰਸ ਦਾ ਪਸਾਰਾ ਰੋਕਣ ਦਾ ਹੁਣ ਇੱਕੋ-ਇੱਕ ਰਾਹ ਵੱੱਖ ਵੱਖ ਵਰਗਾਂ ਲਈ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ ਦੇ ਨਾਲ ਮੁਕੰਮਲ ਲੌਕਡਾਊਨ ਹੈ। ਕਾਂਗਰਸ ਆਗੂ ਨੇ ਕਿਹਾ ਕਿ ਲੌਕਡਾਊਨ ਹੀ ਇਸ ਸਮੇਂ ਇੱਕੋ-ਇੱਕ ਰਾਹ ਬਚਿਆ ਹੈ ਕਿਉਂਕਿ ਭਾਰਤ ਸਰਕਾਰ ਕੋਲ ਮੁਕੰਮਲ ਰਣਨੀਤੀ ਦੀ ਘਾਟ ਹੈ। ਉਨ੍ਹਾਂ ਟਵੀਟ ਕੀਤਾ ਕਿ ਭਾਰਤ ਸਰਕਾਰ ਹਾਲਾਤ ਨੂੰ ਸਮਝ ਨਹੀਂ ਰਹੀ ਹੈ। ਕਰੋਨਾਵਾਇਰਸ ਦਾ ਪਸਾਰਾ ਰੋਕਣ ਦਾ ਇੱਕੋ ਇੱਕ ਰਾਹ ਮੁਕੰਮਲ ਲੌਕਡਾਊਨ ਹੈ ਅਤੇ ਇਸ ਦੇ ਨਾਲ ਨਾਲ ਵੱਖ ਵੱਖ ਵਰਗ ਦੇ ਲੋਕਾਂ ਨੂੰ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ ਤਹਿਤ ਸੁਰੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਬਾਅਦ ਵਿੱਚ ਉਨ੍ਹਾਂ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਮੁਕੰਮਲ ਲੌਕਡਾਊਨ ਹੀ ਇੱਕੋ ਇੱਕ ਰਾਹ ਇਸ ਲਈ ਹੈ ਕਿਉਂਕਿ ਭਾਰਤ ਸਰਕਾਰ ਕੋਲ ਰਣਨੀਤੀ ਦੀ ਘਾਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਇਸ ਵਾਇਰਸ ਦਾ ਪਸਾਰਾ ਰੋਣ ਦੀ ਥਾਂ ਇਸ ਨੂੰ ਮੌਜੂਦਾ ਹਾਲਾਤ ਤੱਕ ਪਹੁੰਚਣ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਰਤ ਖ਼ਿਲਾਫ਼ ਅਪਰਾਧ ਕੀਤਾ ਹੈ।