• About
  • Contact
  • Hindi News
  • English News
Friday, June 5, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਮੁੱਖ ਮੰਤਰੀ ਵੱਲੋਂ ਅਬੋਹਰ ਤੋਂ ਭਾਜਪਾ ਵਿਧਾਇਕ ਉਤੇ ਹਮਲੇ ਦੀ ਨਿਖੇਧੀ, ਸੂਬੇ ਦੀ ਸ਼ਾਂਤੀ ਖਰਾਬ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ

Asli Punjabi by Asli Punjabi
March 28, 2021
in Punjab, Top Stories
0
ਮੁੱਖ ਮੰਤਰੀ ਵੱਲੋਂ ਅਬੋਹਰ ਤੋਂ ਭਾਜਪਾ ਵਿਧਾਇਕ ਉਤੇ ਹਮਲੇ ਦੀ ਨਿਖੇਧੀ, ਸੂਬੇ ਦੀ ਸ਼ਾਂਤੀ ਖਰਾਬ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ
587
SHARES
3.3k
VIEWS
Share on FacebookShare on TwitterShare on Whatsapp

You might also like

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

ਪ੍ਰਧਾਨ ਮੰਤਰੀ ਨੂੰ ਅਜਿਹੀ ਸਥਿਤੀ ਨੂੰ ਅੱਗੇ ਤੋਂ ਰੋਕਣ ਲਈ ਕਿਸਾਨੀ ਸੰਕਟ ਦੇ ਜਲਦੀ ਹੱਲ ਲਈ ਦਖਲ ਦੇਣ ਦੀ ਕੀਤੀ ਅਪੀਲ
ਚੰਡੀਗੜ੍ਹ – ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਕਥਿਤ ਤੌਰ ਉਤੇ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਉਤੇ ਕੀਤੇ ਹਮਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਨਿਖੇਧੀ ਕਰਦਿਆਂ ਸ਼ਨਿਚਰਵਾਰ ਨੂੰ ਕਿਹਾ ਕਿ ਜੋ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਕੇ ਸੂਬੇ ਦੀ ਸ਼ਾਂਤੀ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਕਿਸਾਨਾਂ ਨੂੰ ਅਜਿਹੀਆਂ ਹਿੰਸਕ ਘਟਨਾਵਾਂ ਵਿੱਚ ਨਾ ਪੈਣ ਦੀ ਅਪੀਲ ਕਰਨ ਦੇ ਨਾਲ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗੀ ਕਿ ਉਹ ਅਜਿਹੀ ਸਥਿਤੀ ਨੂੰ ਅੱਗੇ ਤੋਂ ਰੋਕਣ ਲਈ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਸੰਕਟ ਦਾ ਜਲਦੀ ਹੱਲ ਕਰਨ।ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਵੀ ਕਾਨੂੰਨ ਦੇ ਤਹਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜੋ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨਾਲ ਵੀ ਭਿੜ ਗਏ।ਜ਼ਿਕਰਯੋਗ ਹੈ ਕਿ ਗੁਰਮੇਲ ਸਿੰਘ ਪੀ.ਪੀ.ਐਸ, ਐਸ.ਪੀ. ਹੈਡਕੁਆਰਟਰਜ਼ ਫਰੀਦਕੋਟ, ਪ੍ਰਦਰਸ਼ਨਕਾਰੀ ਭੀੜ ਤੋਂ ਵਿਧਾਇਕ ਨੂੰ ਬਚਾਉਣ ਅਤੇ ਬਾਹਰ ਕੱਢਣ ਦੀ ਕੋਸ਼ਿਸ਼ ਦੌਰਾਨ ਜਖ਼ਮੀ ਹੋ ਗਏ। ਉਨ੍ਹਾਂ ਦੇ ਸਿਰ ‘ਤੇ ਲਾਠੀ ਵੀ ਲੱਗੀ ਜਿਸ ਕਾਰਨ ਉਨ੍ਹਾਂ ਦੀ ਪੱਗ ਉੱਤਰ ਗਈ।ਨਉਨ੍ਹਾਂ ਨੂੰ ਮਲੋਟ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਇਹ ਘਟਨਾ ਵਾਪਰੀ। ਡੀ.ਜੀ.ਪੀ. ਨੇ ਕਿਹਾ ਕਿ ਵਿਧਾਇਕਾਂ ਅਤੇ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਥਾਨਕ ਭਾਜਪਾ ਨੇਤਾਵਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਇਸ ਦੇ ਅਧਾਰ ‘ਤੇ ਕਾਨੂੰਨ ਦੀਆਂ ਢੁੱਕਵੀਆਂ ਧਾਰਾਵਾਂ ਲਗਾਈਆਂ ਜਾਣਗੀਆਂ।ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਵਿਚ ਤਣਾਅ ਵਧਣ ਦੇ ਕਾਰਨ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਭਾਜਪਾ ਨੇਤਾਵਾਂ ਵਿਰੁੱਧ ਰੋਸ ਪ੍ਰਦਰਸ਼ਨ ਦੀਆਂ ਕਈ ਘਟਨਾਵਾਂ ਰਿਪੋਰਟ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਪਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਿਸੇ ਵੀ ਕੀਮਤ ‘ਤੇ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵਿਧਾਇਕ ”ਤੇ ਹੋਏ ਹਮਲੇ ਨੂੰ ਰੋਕਦਿਆਂ, ਭਾਜਪਾ ਦੇ ਹੋਰ ਆਗੂਆਂ ਨੂੰ ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।ਕਿਸਾਨਾਂ ਅਤੇ ਕੇਂਦਰ ਦਰਮਿਆਨ ਬਣੀ ਤਣਾਅਪੂਰਨ ਸਥਿਤੀ ਦੇ ਹੱਲ ਲਈ ਪ੍ਰਧਾਨ ਮੰਤਰੀ ਦੇ ਤੁਰੰਤ ਦਖਲ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਦੇਰੀ ਅੰਦੋਲਨਕਾਰੀ ਕਿਸਾਨਾਂ ਵਿਚ ਹੋਰ ਬੇਚੈਨੀ ਪੈਦਾ ਕਰੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਹੱਦ ਪਾਰੋਂ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅਤਿਵਾਦੀ ਸੰਗਠਨਾਂ, ਜੋ ਪਹਿਲਾਂ ਹੀ ਸਥਿਤੀ ਦਾ ਫਾਇਦਾ ਉਠਾਉਣ ਦੀ ਤਾਕ ਵਿੱਚ ਰਹਿੰਦੇ ਹਨ, ਤੋਂ ਵੱਧ ਰਹੇ ਖ਼ਤਰੇ ਦੇ ਨਾਲ ਇਹ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੋ ਸਕਦਾ ਹੈ।ਉਨ੍ਹਾਂ ਮੁੜ ਦੁਹਰਾਇਆ ਕਿਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨਾਲ ਵਿਚਾਰ ਚਰਚਾ ਕਰਕੇ ਉਨ੍ਹਾਂ ਦੀ ਜਾਣਕਾਰੀ ਅਤੇ ਫੀਡਬੈਕ ਦੇ ਅਧਾਰ ‘ਤੇ ਨਵੇਂ ਕਾਨੂੰਨ ਤਿਆਰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ 4 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ਼ ਸੜਕਾਂ ‘ਤੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਪਿੱਛੇ ਹਟਣ ਦੇ ਕੋਈ ਸੰਕੇਤ ਨਾ ਮਿਲਣ ‘ਤੇ ਕਿਸਾਨਾਂ ਵਿਚ ਰੋਸ ਵਧਦਾ ਜਾ ਰਿਹਾ ਸੀ।ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਇਸ ਮੁੱਦੇ ਉਤੇ ਉਨ੍ਹਾਂ ਦੇ ਅਸਤੀਫੇ ਦੀ ਕੀਤੀ ਜਾ ਰਹੀ ਮੰਗ ਉਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੀ ਘਟਨਾ ਉਤੇ ਰਾਜਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਨ ਦੀ ਬਜਾਏ ਉਨ੍ਹਾਂ ਨੂੰ ਕੇਂਦਰੀ ਲੀਡਰਸ਼ਿਪ ਉਤੇ ਵਿਵਾਦਤ ਖੇਤੀ ਕਾਨੂੰਨ ਵਾਪਸ ਲੈਣ ਲਈ ਦਬਾਅ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਜਪਾ ਆਗੂਆਂ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਕਿਸਾਨਾਂ ਵਿੱਚ ਪੈਦਾ ਹੋਏ ਅਸਲ ਗੁੱਸੇ ਤੋਂ ਜਾਣੂੰ ਕਰਵਾਉਣਾ ਚਾਹੀਦਾ ਹੈ ਜਿਸ ਨੂੰ ਭਾਰਤ ਸਰਕਾਰ ਪੰਜਾਬ ਵਿੱਚ ਕਾਂਗਰਸ ਦਾ ਹੱਥਕੰਡਾ ਕਹਿ ਕੇ ਹਕੀਕਤ ਉਤੇ ਪਰਦਾ ਪਾ ਰਹੀ ਹੈ।

Previous Post

ਭਾਜਪਾ ਵਿਧਾਇਕ ਦੀ ਪੁਲਿਸ ਦੀ ਮੌਜੂਦਗੀ ਵਿੱਚ ਕੁੱਟਮਾਰ ਤੇ ਬੇਇੱਜ਼ਤ ਕਰਨਾ ਸ਼ਰਮਨਾਕ —- ਕੈਂਥ

Next Post

ਪੰਜਾਬ ਵਿੱਚ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ ਕਰਵਾਇਆ ਜਾ ਸਕਦਾ ਹੈ ਕੋਵਿਡ ਟੀਕਾਕਰਨ

Asli Punjabi

Asli Punjabi

Related Posts

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

by Asli Punjabi
March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

by Asli Punjabi
March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

by Asli Punjabi
March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

by Asli Punjabi
March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

by Asli Punjabi
March 18, 2026
Next Post
ਪੰਜਾਬ ਵਿੱਚ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ ਕਰਵਾਇਆ ਜਾ ਸਕਦਾ ਹੈ ਕੋਵਿਡ ਟੀਕਾਕਰਨ

ਪੰਜਾਬ ਵਿੱਚ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ ਕਰਵਾਇਆ ਜਾ ਸਕਦਾ ਹੈ ਕੋਵਿਡ ਟੀਕਾਕਰਨ

Recommended

ਆਰਥਿਕ ਸਰਵੇਖਣ 2021: ਵਿਦਿਆਰਥੀਆਂ ਦੀ ਹਾਜ਼ਰੀ ਦੇ ਮਾਮਲੇ ’ਚ ਪੰਜਾਬ ਅੱਵਲ

ਆਰਥਿਕ ਸਰਵੇਖਣ 2021: ਵਿਦਿਆਰਥੀਆਂ ਦੀ ਹਾਜ਼ਰੀ ਦੇ ਮਾਮਲੇ ’ਚ ਪੰਜਾਬ ਅੱਵਲ

February 5, 2021
ਪੁਲਿਸ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਰ ਕੇ ਵਾਪਰੇ 2 ਹਾਦਸੇ, ਦੋ ਦੀ ਗਈ ਜਾਨ

ਪੁਲਿਸ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਰ ਕੇ ਵਾਪਰੇ 2 ਹਾਦਸੇ, ਦੋ ਦੀ ਗਈ ਜਾਨ

December 16, 2024

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In