ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਵਿਕਾਸ ਪਰਿਯੋਜਨਾਵਾਂ ਅਤੇ ਬੁਨਿਆਦੀ ਸਹੂਨਤਾਂ ਜਨਤਾ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਈ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਪੂਰਾ ਲਾਭ ਮਿਲ ਸਕੇ| ਉਨ੍ਹਾਂ ਨੇ ਕਿਹਾ ਕਿ ਇਸ ਲਈ ਉਹ ਜਨਤਾ ਦੀ ਸਹੂਲਤ ਲਈ ਤੀਜੀ ਵਾਰ ਗਲਬਾਤ ਕਰਨ ਆਏ ਹਨ ਅਤੇ ਲੋਕਾਂ ਅਨੁਸਾਰ ਹੀ ਕੰਮ ਕੀਤੇ ਜਾਣਗੇ| ਮੁੱਖ ਮੰਤਰੀ ਕਾਲਕਾ/ਪਿੰਜੌਰ ਰੇਲਵੇ ਲਾਇਨ ‘ਤੇ ਬਨਣ ਵਾਲੇ ਆਰਯੂਬੀ ਦਾ ਅਵਲੋਕਨ ਕਰਨ ਦੇ ਬਾਅਦ ਲੋਕਾਂ ਨਾਲ ਗਲਬਾਤ ਕਰ ਰਹੇ ਸਨ| ਉਨ੍ਹਾਂ ਨੇ ਕਿਹਾ ਕਿ ਡੇਮੋਕ੍ਰੇਟਿਕ ਸਰਕਾਰ ਵਿਚ ਇਸ ਤਰ੍ਹਾ ਦਾ ਇੰਫ੍ਰਾਸਟਕਚਰ ਲੋਕਾਂ ਦੀ ਸਹੂਲਤਾਂ ਲਈ ਹੀ ਖੜਾ ਕੀਤਾ ਜਾਂਦਾ ਹੈ| ਸਰਕਾਰ ਦਾ ਯਤਨ ਹੈ ਕਿ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਅੰਡਰਪਾਸ ਮਿਲ ਜਾਵੇ ਅਤੇ ਮੋਹੱਲੇ ਦੇ ਨਿਵਾਸੀਆਂ ਦੇ ਨਾਲ-ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਮਾਰਕਿਟ ਦੀ ਸਹੂਲਤ ਵੀ ਮਿਲੇ|ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਦੀ ਸਹੂਲਤ ਲਈ ਦੋ ਤਰ੍ਹਾ ਦੇ ਨਕਸ਼ੇ ਤਿਆਰ ਕੀਤੇ ਗਏ| ਸਾਰੇ ਨਾਗਰਿਕਾਂ ਦੀ ਸਹਿਮਤੀ ਹੋਵੇਗੀ ਉਹੀ ਕੰਮ ਹੋਣਗੇ| ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਜੋ ਜਨਤਾ ਦੇ ਹਿੱਤ ਵਿਚ ਹੈ ਉਹੀ ਠੀਕ ਹੈ|ਮੁੱਖ ਮੰਤਰੀ ਨੇ ਕਿਹਾ ਕਿ ਨੈਸ਼ਨਲ ਹਾਈਵੇ ਬਨਣ ਦੇ ਬਾਅਦ ਪਿੰਜੌਰ ਤੇ ਕਾਲਕਾ ਦਾ ਬਹੁਤ ਮਹਤੱਵ ਬਣ ਗਿਆ ਹੈ| ਇਹ ਪੁਰਾਣਾ ਥਾਂ ਹੈ ਅਤੇ ਸੈਰ-ਸਪਾਟਾ ਵਜੋ ਵਿਕਸਿਤ ਸਥਾਨ ਹੈ| ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦਾ ਬਾਈਪਾਸ ਬਨਣ ਦੇ ਬਾਅਦ ਵੀ ਪੁਰਾਣੇ ਸ਼ਹਿਰ ਨੂੰ ਦੇਖਣ ਦੇ ਲਈ ਲੋਕਾਂ ਦਾ ਸ਼ਹਿਰ ਦੇ ਅੰਦਰ ਤੋਂ ਆਉਣਾ-ਜਾਣਾ ਬਣਿਆ ਹੋਇਆ ਹੈ| ਇਸ ਤੋਂ ਇਲਾਵਾ, ਹਿਮਾਚਲ ਜਾਣ ਵਾਲੇ ਲੋਕ ਹੁਣ ਵੀ ਸ਼ਹਿਰ ਦੇ ਅੰਦਰ ਤੋਂ ਜਾਂਦੇ ਹਨ| ਉਨ੍ਹਾਂ ਨੇ ਕਿਹਾ ਕਿ ਪਿੰਜੌਰਰ-ਬੱਧੀ ਚੌੜੀ ਸੜਕ ਬਣ ਜਾਣ ਦੇ ਬਾਅਦ ਹੋਰ ਵੀ ਸੁੰਦਰ ਸ਼ਹਿਰ ਬਣ ਜਾਵੇਗਾ| ਇਸ ਦਾ ਕੰਮ ਜਲਦੀ ਹੀ ਪੂਰ ਕਰ ਲਿਆ ਜਾਵੇਗਾ|ਇਸ ਤਰ੍ਹਾ ਮੁੱਖ ਮੰਤਰੀ ਨੇ ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰ ਦਿੱਤਾ ਅਤੇ ਲੋਕਾਂ ਵਿਚ ਖੁਸ਼ੀ ਦਾ ਇਜਹਾਰ ਕੀਤਾ ਹੈ| ਇਸ ‘ਤੇ ਵਪਾਰ ਮੰਡਲ ਕਾਲਕਾ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ ਗਿਆ ਹੈ| ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਏਸੀਐਸ ਅਲੋਕ ਨਿਗਮ, ਏਪੀਐਸ ਵੀ. ਉਮਾਸ਼ੰਕਰ, ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਆਹੁਜਾ, ਪੁਲਿਸ ਕਮਿਸ਼ਨਰ ਸੌਰਭ ਸਿੰਘ, ਪੁਲਿਸ ਡਿਪਟੀ ਕਮਿਸ਼ਨਰ ਮੋਹਿਤ ਹਾਂਡਾ, ਸਾਬਕਾ ਵਿਧਾਇਕ ਲਤਿਕਾ ਸ਼ਰਮਾ, ਭਾਜਪਾ ਦੇ ਜਿਲ੍ਹਾ ਪ੍ਰਧਾਨ ਅਜੈ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ|