ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਦੋ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਨਿਯੁਕਤੀ ਦੀ ਉਡੀਕ ਕਰ ਰਹੀ ਮਨਦੀਪ ਕੌਰ ਨੂੰ ਹਰਿਆਣਾ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਵਿਭਾਗ ਦੀ ਨਿਦੇਸ਼ਕ ਤੇ ਵਧੀਕ ਸਕੱਤਰ ਲਗਾਇਆ ਹੈ।ਇਸ ਤਰ੍ਹਾ, ਨਿਯੁਕਤੀ ਦੀ ਉਡੀਕ ਕਰ ਰਹੇ ਕ੍ਰਿਸ਼ਣ ਕੁਮਾਰ ਨੂੰ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦਾ ਵਧੀਕ ਸਕੱਤਰ ਲਗਾਇਆ ਗਿਆ ਹੈ।ਵਧੀਕ ਨਿਦੇਸ਼ਕ (ਪ੍ਰਸਾਸ਼ਨ), ਸੈਕੇਂਡਰੀ ਸਿਖਿਆ ਅਤੇ ਸਕੂਲ ਸਿਖਿਆ ਵਿਭਾਗ ਦੇ ਸੰਯੁਕਤ ਸਕੱਤਰ ਅਤੇ ਤਕਨੀਕੀ ਸਿਖਿਆ ਵਿਭਾਗ ਦੇ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਤੇ ਸੰਯੁਕਤ ਸਕੱਤਰ ਵਿਵੇਕ ਕਾਲਿਆ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਜਸਟਿਸ (ਰਿਟਾਇਡ) ਐਸ.ਐਨ. ਝਾ ਦੀ ਅਗਵਾਈ ਵਿਚ ਗੁਰੂਗ੍ਰਾਮ ਵਿਚ ਗਠਨ ਜਾਂਚ ਕਮਿਸ਼ਨ ਦੇ ਸਕੱਤਰ ਦਾ ਕਾਰਜਭਾਰ ਸੌਂਪਿਆ ਗਿਆ ਹੈ।