• About
  • Contact
  • Hindi News
  • English News
Friday, June 5, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਵੱਧਦੇ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਵਲੋਂ ਆਈ.ਟੀ. ਮਾਹਰਾਂ ਦੀ ਭਰਤੀ ਅਤੇ ਜ਼ਿਲਾ ਪੱਧਰੀ ਸਾਈਬਰ ਕ੍ਰਾਈਮ ਯੁਨਿਟਾਂ ਕੀਤੀਆਂ ਜਾਣਗੀਆਂ ਸਥਾਪਤ

Asli Punjabi by Asli Punjabi
February 25, 2021
in Punjab, ਕਾਰੋਬਾਰ
0
ਵੱਧਦੇ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਵਲੋਂ ਆਈ.ਟੀ. ਮਾਹਰਾਂ ਦੀ ਭਰਤੀ ਅਤੇ ਜ਼ਿਲਾ ਪੱਧਰੀ ਸਾਈਬਰ ਕ੍ਰਾਈਮ ਯੁਨਿਟਾਂ ਕੀਤੀਆਂ ਜਾਣਗੀਆਂ ਸਥਾਪਤ
589
SHARES
3.3k
VIEWS
Share on FacebookShare on TwitterShare on Whatsapp

ਪੰਜਾਬ ਪੁਲਿਸ ਦੀ 3 ਮਹੀਨੇ ਲੰਬੀ ਸਾਈਬਰ ਜਾਗਰੂਕਤਾ ਮੁਹਿੰਮ ਭਰਵੇਂ ਹੁੰਘਾਰੇ ਨਾਲ ਸਮਾਪਤ

ਚੰਡੀਗੜ – ਵੱਧਦੇ ਸਾਈਬਰ ਅਪਰਾਧਾਂ ਨਾਲ ਨਜਿੱਠਣ ਅਤੇ ਸਾਈਬਰ ਜਗਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਾਇਰੈਕਟਰ ਜਨਰਲ ਪੁਲਿਸ (ਡੀ.ਜੀ.ਪੀ.) ਦਿਨਕਰ ਗੁਪਤਾ ਨੇ ਬੁੱਧਵਾਰ ਨੂੰ 200 ਦੇ ਕਰੀਬ ਸਾਈਬਰ ਕ੍ਰਾਈਮ ਅਤੇ ਡਿਜੀਟਲ ਫੌਰੈਂਸਿਕ ਮਾਹਰਾਂ ਦੀ ਭਰਤੀ ਅਤੇ ਸਾਰੇ ਜਿਲਿਆਂ ਵਿੱਚ ਸਾਈਬਰ ਕ੍ਰਾਈਮ ਯੂਨਿਟਾਂ ਸਥਾਪਤ ਕਰਨ ਦਾ ਐਲਾਨ ਕੀਤਾ। ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਕੋਵਿਡ -19 ਦੇ ਮੱਦੇਨਜ਼ਰ ਅਸੀਂ ਜ਼ਿਆਦਾਤਰ ਆਪਣੀ ਜਿੰਦਗੀ ਸਾਈਬਰ ਜਗਤ ਵਿੱਚ ਹੀ ਬਤੀਤ ਕਰ ਰਹੇ ਹਾਂ ਅਤੇ ਆਨਲਾਈਨ ਬੈਂਕਿੰਗ ਕਰ ਰਹੇ ਜ਼ਿਆਦਤਰ ਲੋਕ ਜਾਂ ਫਿਰ ਆਨਲਾਈਨ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਬਾਰੇ ਪਤਾ ਵੀ ਨਹੀਂ ਹੈ। ਡੀ.ਜੀ.ਪੀ. ਨੇ ਇਹ ਪ੍ਰਗਟਾਵਾ ਵੈਬਿਨਾਰ ਰਾਹੀਂ ਚਲਾਈ ਜਾ ਰਹੀ ਆਨਲਾਈਨ ਜਾਗਰੂਕਤਾ ਮੁਹਿੰਮ ‘ ਸਾਈਬਰ ਸੁਰੱਖਿਆ’ ਦੇ ਸਮਾਪਤੀ ਸਮਾਰੋਹ ਦੌਰਾਨ ਕੀਤਾ।ਤਿੰਨ ਮਹੀਨਿਆਂ ਦੀ ਇਹ ਸਾਈਬਰ ਜਾਗਰੂਕਤਾ ਮੁਹਿੰਮ ਪੰਜਾਬ ਪੁਲਿਸ ਅਤੇ ਸਾਈਬਰ ਪੀਸ ਫਾਉਂਡੇਸ਼ਨ (ਸੀ.ਪੀ.ਐਫ) ਦਾ ਸਾਂਝਾ ਉਪਰਾਲਾ ਸੀ।ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ ਨਾਗਰਿਕਾਂ ਵਿਸ਼ੇਸ਼ ਕਰਕੇ ਔਰਤਾਂ ਅਤੇ ਬੱਚਿਆਂ, ਜਿਹਨਾਂ ਦੇ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਸਭ ਤੋਂ ਵਧੇਰੇ ਹੁੰਦੀ ਹੈ, ਲਈ ਸੁਰੱਖਿਅਤ ਸਾਈਬਰ ਮਾਹੌਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।ਉਹਨਾਂ ਕਿਹਾ ਕਿ ਜਿੱਥੇ ਸਾਈਬਰ ਕ੍ਰਾਈਮ ਅਤੇ ਡਿਜੀਟਲ ਫੌਰੈਂਸਿਕ ਮਾਹਰਾਂ ਦੀ ਭਰਤੀ ਅਪ੍ਰੈਲ 2021 ਤੋਂ ਸ਼ੁਰੂ ਹੋ ਜਾਵੇਗੀ ਉੱਥੇ ਹੀ ਜ਼ਿਲਾ ਪੱਧਰੀ ਸਾਈਬਰ ਕ੍ਰਾਈਮ ਯੂਨਿਟਸ ਅਗਲੇ 6 ਤੋਂ 8 ਮਹੀਨਿਆਂ ਵਿਚ ਸਥਾਪਤ ਹੋਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ਵਿੱਚ ਪਹਿਲਾਂ ਹੀ ਪੰਜਾਬ ਪੁਲਿਸ ਦਾ ਰਾਜ ਪੱਧਰੀ ਸਾਈਬਰ ਕ੍ਰਾਈਮ ਸੈੱਲ ਮੌਜੂਦ ਹੈ।ਡੀਜੀਪੀ ਨੇ ਕਿਹਾ ਕਿ ਸਾਈਬਰ ਅਪਰਾਧ ਜਿਵੇਂ ਕਿ ਟੈਲੀਫੋਨ ਅਤੇ ਵਿੱਤੀ ਧੋਖਾਧੜੀ, ਪਛਾਣ ਚੋਰੀ ਦੇ ਅਪਰਾਧ (ਫਿਸ਼ਿੰਗ), ਅਤੇ ਮਾਲਵੇਅਰ ਦੀ ਪਛਾਣ ਆਦਿ ਸਬੰਧੀ ਨਾਗਰਿਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਅਤੇ ਸਾਈਬਰ ਖਤਰਿਆਂ ਦੀ ਪਛਾਣ ਕਰਨ ਤੇ ਇਨਾਂ ਖਤਰਿਆਂ ਨੂੰ ਟਾਲਣ ਲਈ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।ਉਨਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਸੀ.ਪੀ.ਐਫ ਨੇ ਜਾਗਰੂਕਤਾ ਦੀ ਅਣਹੋਂਦ ਕਾਰਨ ਪੈਦਾ ਹੋਏ ਇਸ ਪਾੜੇ ਨੂੰ ਸਮਝਣ ਲਈ ਇੱਕ ਸਰਵੇਖਣ ਵੀ ਕੀਤਾ ਹੈ ਅਤੇ ਸਾਈਬਰ ਕ੍ਰਾਈਮ ਵਿਰੁੱਧ ਲੜਨ ਲਈ ਸੁਰੱਖਿਆ ਅਤੇ ਨਵੇਂ ਢੰਗ ਅਮਲ ਵਿੱਚ ਲਿਆਂਦੇ ਹਨ। ਸੀ.ਪੀ.ਐਫ. ਦੇ ਸਲਾਹਕਾਰ ਡਾ. ਰਕਸ਼ਿਤ ਟੰਡਨ ਨੇ ਸਰਵੇਖਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ 8505 ਵਿਅਕਤੀਆਂ ਨੇ ਇਸ ਵਿੱਚ ਭਾਗ ਲਿਆ ਜਿਹਨਾਂ ਵਿੱਚ 3342 ਮਰਦ, 5101 ਔਰਤਾਂ ਅਤੇ 72 ਹੋਰ ਵਿਅਕਤੀ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਸ ਸਾਈਬਰ ਸਟੱਡੀ ਦੌਰਾਨ ਪਤਾ ਲੱਗਿਆ ਕਿ ਲੋਕਾਂ ਨੂੰ ਪਤਾ ਹੈ ਕਿ ਵਿੱਚ ਕੰਪਿਊਟਰ ਹਾਰਡਵੇਅਰ (51%) ਤੋਂ ਡਾਟਾ ਚੋਰੀ ਕਰਨ ਸਮੇਤ ਹੈਕਿੰਗ (51%),ਆਨਲਾਈਨ ਇੰਪ੍ਰੈਸ਼ਨ (39%), ਅਤੇ ਆਨਲਾਈਨ ਹਰਾਸਮੈਂਟ (38%) ਜਦਕਿ 34% ਰਿਸਪਾਂਡੈਂਟਸ ਨੇ ਇਹ ਵੀ ਦੱਸਿਆ ਕਿ ਕਿਸੇ ਹੋਰ ਦੇ ਖਾਤੇ ਵਿੱਚੋਂ ਗੈਰਕਾਨੂੰਨੀ ਲੈਣ-ਦੇਣ ਕਰਨਾ ਅਤੇ ਜਾਅਲੀ ਖਬਰਾਂ (36% ) ਫੈਲਾਉਣਾ ਵੀ ਸਾਈਬਰ ਕ੍ਰਾਈਮ ਦਾ ਹੀ ਇੱਕ ਰੂਪ ਹੈ। .ਉਹਨਾਂ ਦੱਸਿਆ ਕਿ ਇਹ ਸਰਵੇਖਣ, ਜਿਸ ਵਿੱਚ ਜ਼ਿਆਦਾਤਰ ਭਾਗ ਲੈਣ ਵਾਲੇ 10 ਤੋਂ 20 ਸਾਲ ਦੀ ਉਮਰ ਦੇ ਸਨ ਅਤੇ ਸਕੂਲ ਜਾ ਰਹੇ ਹਨ, ਨੇ ਮੰਨਿਆ ਕਿ ਉਨਾਂ ਵਿੱਚੋਂ ਲਗਭਗ 56% ਨੂੰ ਸਾਈਬਰ ਕ੍ਰਾਈਮ ਦੀ ਰਿਪੋਰਟ ਕਰਨ ਬਾਰੇ ਪਤਾ ਹੈ ਅਤੇ 50% ਨੇ ਕਿਹਾ ਕਿ ਸਾਈਬਰ ਕ੍ਰਾਈਮ ਬਾਰੇ ਥਾਣੇ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ 70% ਵਿਅਕਤੀ ਇਸ ਗੱਲ ਤੋਂ ਵੀ ਜਾਣੂ ਸਨ ਕਿ ਪੰਜਾਬ ਪੁਲਿਸ ਕੋਲ ਵਿਸ਼ੇਸ਼ ਸਾਈਬਰ ਕ੍ਰਾਈਮ ਸੈੱਲ ਤੋਂ ਇਲਾਵਾ ਕ੍ਰਾਈਮ ਐਂਡ ਕਿ੍ਰਮੀਨਲ ਟ੍ਰੈਕਿੰਗ ਨੈਟਵਰਕ ਮੌਜੂਦ ਹੈ ਅਤੇ 44% ਰਿਸਪਾਂਡੈਂਟਸ ਇਸ ਗੱਲ ਤੋਂ ਜਾਣੂ ਸਨ ਕਿ ਉਹ ਸੂਚਨਾ ਟੈਕਨਾਲੌਜੀ ਐਕਟ, 2000 ਤਹਿਤ ਸਾਈਬਰ ਕ੍ਰਾਈਮ ਵਿਰੁੱਧ ਸ਼ਿਕਾਇਤ ਦਰਜ ਕਰਵਾ ਸਕਦੇ ਹਨ।ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਇਸ ਸਾਈਬਰ ਜਾਗਰੂਕਤਾ ਮੁਹਿੰਮ ਤਹਿਤ ਨਾਗਰਿਕਾਂ ਨੂੰ ਨਵੇਂ ਯੁੱਗ ਦੀ ਤਕਨਾਲੋਜੀ ਅਤੇ ਇਸਦੇ ਲਾਭ-ਨੁਕਸਾਨ ਨੂੰ ਸਮਝਾਉਣ ਲਈ ਵੱਖ-ਵੱਖ ਵਿਸ਼ਿਆਂ ਨੂੰ ਕਵਰ ਕਰਨ ਵਾਲੇ 26 ਵੈਬਿਨਾਰ ਆਯੋਜਿਤ ਕੀਤੇ ਗਏ । ਜਿਸ ਵਿੱਚ 22 ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਸਾਈਬਰ ਪੀਸ ਫਾਉਂਡੇਸ਼ਨ ਦੇ 33 ਮਾਹਰ ਸਪੀਕਰਾਂ ਵਲੋਂ ਭਾਸ਼ਣ ਵੀ ਦਿੱਤੇ ਗਏ। ਉਹਨਾਂ ਕਿਹਾ ਕਿ ਵੈਬਿਨਾਰ ਤੋਂ ਇਲਾਵਾ ਬ੍ਰੇਨ ਓਲੰਪਿਕ, ਸਲੋਗਨ ਸਲੈਮ ਅਤੇ ਪੈਂਟ-ਏ-ਥੋਨ ਵਰਗੇ ਮੁਕਾਬਲੇ ਵੀ ਦਰਸ਼ਕਾਂ ਲਈ ਆਯੋਜਿਤ ਕੀਤੇ ਗਏ ।ਇਸ ਦੌਰਾਨ ਸੀ.ਪੀ.ਐਫ. ਦੇ ਫਾਊਂਡਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿਛਲੇ 3 ਮਹੀਨਿਆਂ ਵਿੱਚ 20 ਲੱਖ ਤੋਂ ਵੱਧ ਇੰਪੈਸ਼ਨ ਹਾਸਲ ਕੀਤੇ ਅਤੇ 3 ਲੱਖ ਤੋਂ ਵੱਧ ਲੋਕਾਂ ਨੇ ਮੁਹਿੰਮ ਦੌਰਾਨ ਵੈਬਿਨਾਰ ਵੇਖੇ । ਉਨਾਂ ਨੇ ਅੱਗੇ ਕਿਹਾ ਕਿ ਇਹ ਵੈਬਿਨਾਰ ਫੇਸਬੁੱਕ ਪੇਜ “ਪੰਜਾਬ ਪੁਲਿਸ ਇੰਡੀਆ’’ ‘ਤੇ ਕਦੇ ਵੀ ਵੇਖੇ ਜਾ ਸਕਦੇ ਹਨ।

You might also like

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

Previous Post

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਬੇਹਤਰ ਢੰਗ ਨਾਲ ਲਾਗੂ ਕਰਨ ਵਿੱਚ ਜ਼ਿਲਾ ਰੂਪਨਗਰ ਦੇਸ ਭਰ ਵਿੱਚੋਂ ਮੋਹਰੀ: ਸੋਨਾਲੀ ਗਿਰੀ

Next Post

ਮੰਤਰੀ ਮੰਡਲ ਨੇ ਸਰਦੂਲ ਸਿੰਕਦਰ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

Asli Punjabi

Asli Punjabi

Related Posts

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

by Asli Punjabi
March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

by Asli Punjabi
March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

by Asli Punjabi
March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

by Asli Punjabi
March 18, 2026
ਵੱਡੀ ਖ਼ਬਰ: ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ; ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ
Punjab

ਵੱਡੀ ਖ਼ਬਰ: ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ; ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ

by Asli Punjabi
March 18, 2026
Next Post
ਮੰਤਰੀ ਮੰਡਲ ਨੇ ਸਰਦੂਲ ਸਿੰਕਦਰ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਮੰਤਰੀ ਮੰਡਲ ਨੇ ਸਰਦੂਲ ਸਿੰਕਦਰ ਦੀ ਮੌਤ 'ਤੇ ਦੁੱਖ ਪ੍ਰਗਟਾਇਆ

Recommended

ਪੰਜਾਬ ਕੈਬਨਿਟ ਵੱਲੋਂ ਕੈਦੀਆਂ ਦੇ ਅਗਾਊਂ ਰਿਹਾਈ ਦੇ ਮਾਮਲਿਆਂ ਨੂੰ ਭੇਜਣ/ਰੱਦ ਕਰਨ ਲਈ ਪ੍ਰਵਾਨਗੀ

ਪੰਜਾਬ ਕੈਬਨਿਟ ਵੱਲੋਂ ਕੈਦੀਆਂ ਦੇ ਅਗਾਊਂ ਰਿਹਾਈ ਦੇ ਮਾਮਲਿਆਂ ਨੂੰ ਭੇਜਣ/ਰੱਦ ਕਰਨ ਲਈ ਪ੍ਰਵਾਨਗੀ

August 28, 2023
ਰਣਜੀਤ ਸਿੰਘ ਕਤਲਕਾਂਡ ਮਾਮਲੇ ਵਿੱਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਰਾਮ ਰਹੀਮ ਸਮੇਤ 5 ਦੋਸ਼ੀ ਕਰਾਰ

ਰਣਜੀਤ ਸਿੰਘ ਕਤਲਕਾਂਡ ਮਾਮਲੇ ਵਿੱਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਰਾਮ ਰਹੀਮ ਸਮੇਤ 5 ਦੋਸ਼ੀ ਕਰਾਰ

October 8, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In