ਕੇਂਦਰੀ ਖੇਤੀਬਾੜੀ ਮੰਤਰੀ ਨੇ ਨਵੀ ਦਿੱਲੀ ਵਿਖੇ ਆਯੋਜਿਤ ਸਮਾਰੋਹ ਵਿਚ ਜ਼ਿਲਾ ਰੂਪਨਗਰ ਨੂੰ ਐਵਾਰਡ ਦਿੱਤਾ
ਚੰਡੀਗੜ – ਜ਼ਿਲਾ ਰੂਪਨਗਰ ਨੇ ਪੰਜਾਬ ਸੂਬੇ ਲਈ ਨਮਾਣਾ ਖੱਟਦੇ ਹੋਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਮਾਮਲੇ ਵਿਚ ਪੂਰੇ ਦੇਸ਼ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਕੇਂਦਰ ਸਰਕਾਰ ਵਲੋਂ ਇਸ ਸਬੰਧੀ ਐਵਾਰਡ ਵੰਡ ਸਮਾਰੋਹ ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਅਤੇ ਜਿਸ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨੇ ਜਿਲਾ ਰੂਪਨਗਰ ਨੂੰ ਪਹਿਲੇ ਸਥਾਨ ਹਾਸਲ ਕਰਨ ਲਈ ਸਨਮਾਨ ਚਿੰਨ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ । ਇਹ ਪ੍ਰਗਟਾਵਾ ਸ੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸਨਰ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ। ਉਨਾਂ ਦੱਸਿਆ ਕਿ ਇਹ ਐਵਾਰਡ ਡਾ: ਸੁਖਦੇਵ ਸਿੰਘ ਸਿੱਧੂ, ਡਾਇਰੈਕਟਰ ਐਗਰੀਕਲਚਰਲ, ਪੰਜਾਬ ਅਤੇ ਡਾ. ਅਵਤਾਰ ਸਿੰਘ ਨੇ ਜਲਿਾ ਪ੍ਰਸਾਸਨ ਦੀ ਤਰਫੋਂ ਪ੍ਰਾਪਤ ਕੀਤਾ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਵੇਰਵਾ ਦਿੰਦਿਆਂ ਉਨਾਂ ਕਿਹਾ ਕਿ ਇਹ ਇਕ ਸਰਕਾਰੀ ਯੋਜਨਾ ਹੈ ਜੋ ਰਜਿਸਟਰਡ ਲਾਭਪਾਤਰੀਆਂ ਨੂੰ ਤਿੰਨ ਹਜਾਰ ਰੁਪਏ ਦੀਆਂ ਤਿੰਨ ਕਿਸਤਾਂ ਵਿਚ 6,000 ਰੁਪਏ ਸਾਲਾਨਾ ਸਬਸਿਡੀ ਦਿੰਦੀ ਹੈ। ਸਕੀਮ ਦੇ ਅਨੁਸਾਰ, ਸਾਰੇ ਛੋਟੇ ਅਤੇ ਸੀਮਾਂਤ ਕਿਸਾਨ ਘੱਟੋ ਘੱਟ ਆਮਦਨੀ ਸਹਾਇਤਾ ਵਜੋਂ ਪ੍ਰਤੀ ਸਾਲ 6,000 ਰੁਪਏ ਤੱਕ ਪ੍ਰਾਪਤ ਕਰਨਗੇ. ਡਿਪਟੀ ਕਮਿਸਨਰ ਨੇ ਦੱਸਿਆ ਕਿ ਜਲਿਾ ਰੂਪਨਗਰ ਨੇ ਦੇਸ ਦੇ ਬਾਕੀ ਸਾਰੇ ਜਿਿਲਆਂ ਦੇ ਮੁਕਾਬਲਤਨ ਸਭ ਤੋਂ ਵੱਧ ਕਿਸਾਨਾਂ ਦੇ ਅਧਾਰ ਕਾਰਡ ਪ੍ਰਮਾਣੀਕਰਣ ਦੀ ਸ੍ਰੇਣੀ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ ਅਤੇ ਅਧਾਰ ਕਾਰਡ ਪ੍ਰਮਾਣੀਕਰਨ ਤੋਂ ਬਾਅਦ ਜਿਲਾਂ ਰੂਪਨਗਰ ਨੇ ਸਭ ਤੋਂ ਵੱਧ ਕਿਸਾਨਾਂ ਨੂੰ ਇਸ ਯੋਜਨਾ ਤਹਿਤ 6000 ਰੁਪਏ ਤੱਕ ਦੀ ਸਹਾਇਤਾ ਰਾਸੀ ਪ੍ਰਦਾਨ ਕਰਵਾਈ ਹੈ। ਡਿਪਟੀ ਕਮਿਸਨਰ ਨੇ ਇਸ ਸਾਨਦਾਰ ਪ੍ਰਾਪਤੀ ਲਈ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਦੀ ਟੀਮ ਨੂੰ ਵਧਾਈ ਦਿੱਤੀ।ਰੂਪਨਗਰ ਤੋਂ ਬਾਅਦ , ਹਰਿਆਣਾ ਦੇ ਕੁਰੂਕਸੇਤਰ ਅਤੇ ਛਤੀਸਗੜ ਦੇ ਬਿਲਾਸਪੁਰ ਨੇ ਇਸ ਪੈਰਾਮੀਟਰ ਦੀ ‘ਹੋਰ ਰਾਜਾਂ’ ਸ੍ਰੇਣੀ ਵਿੱਚ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ‘ਉੱਤਰ ਪੂਰਬ / ਪਹਾੜੀ ਖੇਤਰਾਂ’ ਦੀ ਸ੍ਰੇਣੀ ਵਿੱਚ ਲਾਹੌਲ ਅਤੇ ਸਪੀਤੀ (ਹਿਮਾਚਲ ਪ੍ਰਦੇਸ) ਪਹਿਲੇ ਸਥਾਨ ’ਤੇ ਰਿਹਾ ਜਦੋਂ ਕਿ ਊਧਮ ਸਿੰਘ ਨਗਰ (ਉੱਤਰਾਖੰਡ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।