ਪਠਾਨਕੋਟ, 3 ਜੂਨ 2020 : ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਮੰਗਲਵਾਰ ਨੂੰ 8 ਲੋਕਾਂ ਦੇ ਕਰੋਨਾ ਪਾਜ਼ੀਟਿਵ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਜਿਨ੍ਹਾਂ ਵਿੱਚੋਂ 4 ਲੋਕ ਅੰਦਰੂਨ ਬਾਜਾਰ ਆਦਿ ਮੁਹੱਲਿਆਂ ਦੇ , ਇੱਕ ਵਿਅਕਤੀ ਪਿੰਡ ਸਾਦੀ ਪੁਰ, ਇੱਕ ਵਿਅਕਤੀ ਪ੍ਰਵਾਸੀ ਮਜ਼ਦੂਰ, ਇੱਕ ਵਿਅਕਤੀ ਮੀਰਪੁਰ ਕਾਲੋਨੀ ਨਿਵਾਸੀ ਅਤੇ ਇੱਕ ਵਿਅਕਤੀ ਵਿਦੇਸ ਤੋਂ ਆਇਆ ਸੀ ਅਤੇ ਨਿੱਜੀ ਇੱਕ ਹੋਟਲ ਵਿੱਚ ਇਕਾਂਤਵਾਸ ਕੀਤਾ ਹੋਇਆ ਸੀ। ਇਹ ਜਾਣਕਾਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।
ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨ ਤੱਕ ਜ਼ਿਲ੍ਹਾ ਪਠਾਨਕੋਟ ਵਿਚ 19 ਕਰੋਨਾ ਪਾਜ਼ੀਟਿਵ ਮਰੀਜ ਸਨ ਜਿਨਾਂ ਵਿੱਚੋਂ 3 ਲੋਕਾਂ ਨੂੰ ਨਿਰਧਾਰਤ ਸਮੇਂ ਤੋਂ ਬਾਅਦ ਕੋਈ ਵੀ ਕਾਰੋਨਾ ਦਾ ਲੱਛਣ ਨਾ ਹੋਣ ‘ਤੇ ਡਿਸਚਾਰਜ ਪਾਲਿਸੀ ਅਧੀਨ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਬਾਕੀ 16 ਲੋਕ ਅਤੇ 8 ਲੋਕਾਂ ਦਾ ਅੱਜ ਕਾਰੋਨਾ ਪਾਜ਼ੀਟਿਵ ਆਉਂਣ ਨਾਲ ਕੁਲ 24 ਲੋਕ ਜ਼ਿਲ੍ਹਾ ਪਠਾਨਕੋਟ ਵਿਚ ਕਰੋਨਾ ਪਾਜ਼ੀਟਿਵ ਹਨ।