ਚੇਨੱਈ – ਭਾਰਤ ਤੇ ਇੰਗਲੈਂਡ ਦਰਮਿਆਨ ਦੂਜਾ ਟੈਸਟ ਮੈਚ ਰੋਮਾਂਚਕ ਬਣ ਗਿਆ ਹੈ। ਰਵੀਚੰਦਰਨ ਅਸ਼ਵਿਨ ਨੇ ਪਹਿਲਾਂ ਗੇਂਦਬਾਜ਼ੀ ਵਿਚ ਕਮਾਲ ਦਿਖਾਇਆ ਤੇ ਅੱਜ ਸੈਂਕੜਾ ਜੜ ਕੇ ਮੈਚ ਦੇ ਤੀਜੇ ਦਿਨ ਹੀ ਭਾਰਤ ਦੀ ਜਿੱਤ ਦਾ ਰਾਹ ਪੱਧਰਾ ਕਰ ਦਿੱਤਾ ਹੈ। ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 482 ਦੌੜਾਂ ਦਾ ਟੀਚਾ ਦਿੱਤਾ ਹੈ ਤੇ ਅੱਜ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਇੰਗਲੈਂਡ ਦੇ ਤਿੰਨ ਖਿਡਾਰੀ 53 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਪਹਿਲਾਂ ਭਾਰਤੀ ਟੀਮ 286 ਦੌੜਾਂ ਬਣਾ ਕੇ ਆਊਟ ਹੋਈ। ਕੋਹਲੀ ਨੇ 62 ਤੇ ਅਸ਼ਵਿਨ ਨੇ 106 ਦੌੜਾਂ ਬਣਾਈਆਂ।