ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਏ ਕੈਬੀਨੇਟ ਦੀ ਮੀਟਿੰਗ ਵਿਚ ਹਰਿਆਣਾ ਪਬਲਿਕ ਉਪਯੋਗਤਾ ਬਦਲਾਅ ਨਿਸ਼ੇਧ ਬਿੱਲ, 2018 ਨੂੰ ਵਾਪਸ ਲੈਣ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।ਹੁਣ ਕੈਬੀਨੇਟ ਦੀ ਮੰਜੂਰੀ ਦੇ ਬਾਅਦ ਇਸ ਮਾਮਲੇ ਨੂੰ ਰਾਜ ਵਿਧਾਨਸਭਾ ਦੇ ਸਾਹਮਣੇ ਰੱਖਿਆ ਜਾਵੇਗਾ ਤਾਂ ਜੋ ਉਕਤ ਬਿੱਲ ਨੂੰ ਵਾਸਪ ਲੈਣ ਦਾ ਪ੍ਰਸਤਾਵ ਪਾਸ ਕੀਤਾ ਜਾ ਸਕੇ।