ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਹਰਿਆਣਾ ਵਧੀਆ ਖਿਡਾਰੀ (ਭਰਤੀ ਅਤੇ ਸੇਵਾ ਦੀਆਂ ਸ਼ਰਤਾਂ) ਨਿਯਮ, 2018 ਨੂੰ ਹਰਿਆਣਾ ਵਧੀਆ ਖਿਡਾਰੀ (ਗਰੁੱਪ ਏ, ਬੀ ਅਤੇ ਸੀ) ਸੇਵਾ ਨਿਯਮ-2021 ਤੋਂ ਬਦਲਣ ਦੇ ਇਕ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।ਹਰਿਆਣਾ ਵਧੀਆ ਖਿਡਾਰੀ (ਗਰੁੱਪ ਏ, ਬੀ ਅਤੇ ਸੀ) ਸੇਵਾ ਨਿਯਮ, 2021 ਲਾਗੂ ਹੋਣ ਨਾਲ ਰਾਜ ਵਿਚ ਖੇਡਾਂ ਨੂੰ ਪੋ੍ਰਤਸਾਹਨ ਦੇ ਲਈ ਇਕ ਵੱਖ ਕਾਡਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਗਰੁੱਪ-ਏ (ਉੱਪ-ਨਿਦੇਸ਼ਕ) ਦੇ 50 ਅਹੁਦੇ। ਗਰੁੱਪ-ਬੀ (ਸੀਨੀਅਰ ਕੋਚ) ਦੇ 100 ਅਹੁਦੇ, ਗਰੁੱਪ-ਬੀ (ਕੋਚ) ਦੇ 150 ਅਹੁਦੇ ਅਤੇ ਗਰੁੱਪ-ਸੀ (ਜੂਨੀਅਰ ਕੋਚ) ਦੇ 250 ਅਹੁਦੇ ਮੰਜੂਰ ਕਰਵਾਏ ਗਏ ਹਨ।ਉੱਪਰੀ ਉਮਰ ਸੀਮਾ ਵੀ 50 ਸਾਲ ਤੋਂ ਘਟਾ ਕੇ 42 ਸਾਲ ਕੀਤੀ ਗਈ ਹੈ। ਇਸ ਤੋਂ ਇਲਾਵਾ, ਨਵੇਂ ਨਿਯਮਾਂ ਵਿਚ ਕੁੱਝ ਨਵੇਂ ਟੂਰਮੈਟਾਂ ਵਰਗੀ ਕਿ ਦੱਖਣ ਹਰਿਆਣਾ ਖੇਡ, ਕੌਮੀ ਖੇਡ, ਬਣਜੀ ਟ੍ਰਾਫੀ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।ਜੇਕਰ ਵਧੀਆ ਖਿਡਾਰੀਆਂ ਦੇ ਕੋਲ ਸ਼ੁਰੂਆਤੀ ਨਿਯੁਕਤੀ ਦੇ ਸਮੇਂ ਉਸ ਅਹੁਦੇ ਦੇ ਲਈ ਅਪੇਸ਼ਿਤ ਯਗਤਾਵਾਂ ਨਹੀਂ ਹਨ ਤਾਂ ਉਨ੍ਹਾਂ ਨੂੰ ਅੰਤਰਿਮ ਨਿਯੁਕਤ ਦਿੱਤੀ ਜਾਵੇਗੀ। ਅੰਦਾਜਾ ਯੋਗਤਾ ਅਰਜਿਤ ਕਰਨ ਦੇ ਲਈ ਅਪੇਕਸ਼ਿਤ ਸੇਵਾ ਦੇ ਇਲਾਵਾ ਉਨ੍ਹਾਂ ਨੂੰ ਦੋ ਸਾਲ ਵੱਧ ਦਿੱਤੇ ਜਾਂਣਗੇ।ਵਧੀਆ ਖਿਡਾਰੀ ਆਪਣੇ ਖੇਡ ਉਪਲਬਧੀਆਂ ਦੇ ਦੱਸ ਸਾਲ ਦੇ ਅੰਦਰ ਜਾਂ 42 ਸਾਲ ਦੀ ਉਮਰ ਤਕ ਜੋ ਵੀ ਪਹਿਲਾਂ ਹੋਵੇ, ਅਹੁੁਦੇ ਲਈ ਬਿਨੈ ਕਰਨ ਦੇ ਯੋਗ ਹੌਣਗੇ।ਇੰਨ੍ਹਾਂ ਨਿਯਮਾਂ ਦੇ ਤਹਿਤ ਨਿਯੁਕਤ ਵਧੀਆ ਖਿਡਾਰੀਆਂ ਦੀ ਪਦੋਓਨੱਤੀਆਂ ਦੇ ਲਈ ਪ੍ਰਾਵਧਾਨ ਕੀਤੇ ਗਏ ਹਨ। ਇਸ ਤੋਂ ਇਲਾਵਾ, ਕੌਮਾਂਤਰੀ ਪੱਧਰ ਦੇ ਵੱਖ-ਵੱਖ ਖੇਡ ਟੂਰਨਾਮੈਂਟਾਂ, ਵਿਸ਼ੇਸ਼ ਰੂਪ ਨਾਲ ਪੈਰਾਓਲੰਪਿਕ, ਏਸ਼ੀਅਨ ਪੈਰਾ ਗੇਮਸ, ਕਾਮਨਵੈਲਥ ਪੈਰਾ ਗੇਮਸ, ਵਲਡ ਯੂਨੀਵਰਸਿਟੀ ਗੇਮਸ, ਸਾਊਥ ਏਸ਼ੀਅਨ ਗੇਮਸ ਅਤੇ ਚਾਰ ਸਾਲਾ ਬਲਾਇੰਡ ਕ੍ਰਿਕੇਟ ਵਲਡ ਕੱਪ ਦੇ ਵਧੀਆਂ ਖਿਡਾਰੀਆਂ ਨੂੰ ਉਨ੍ਹਾਂ ਦੀ ਉਪਲਬਧੀਆਂ ਦੇ ਆਧਾਰ ‘ਤੇ ਮਹੀਨਾ ਵਜੀਫਾ ਦੇਣ ਦਾ ਵੀ ਪਾ੍ਰਵਧਾਨ ਕੀਤਾ ਗਿਆ ਹੈ ਜਿਸ ਦੇ ਲਈ ਵੱਖ ਤੋਂ ਨੋਟੀਫਿਕੇਸ਼ਨਾ ਜਾਰੀ ਕੀਤੀਆਂ ਜਾਂਣਗੀਆਂ।