ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਤਰਾਖੰਡ ਤਰਾਸਦੀ ਕੋਸ਼ ਵਿਚ ਆਪਣੇ ਸਵੈਛੱਕ ਕੋਸ਼ ਤੋਂ 11 ਕਰੋੜ ਰੁਪਏ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸੰਕਟ ਦੇ ਇਸ ਸਮੇਂ ਵਿਚ ਹਰਿਆਣਾ ਸਰਕਾਰ ਦੇਵਭੂਮੀ ਉਤਰਾਖੰਡ ਦੇ ਨਾਲ ਖੜੀ ਹੈ ਅਤੇ ਆਪਦਾ ਨਾਲ ਨਜਿੱਠਣ ਵਿਚ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।ਬੀਤੇ ਦੋ ਦਿਲ ਪਹਿਲਾ ਹੀ ਉਤਰਾਖੰਡ ਵਿਚ ਜੋਸ਼ੀਮੱਠ ਦੇ ਕੋਲ ਗਲੇਸ਼ਿਅਰ ਦੇ ਟੁੱਟਣ ਦੇ ਕਾਰਣ ਜਾਣ ਮਾਲ ਦਾ ਭਾਰੀ ਨੁਕਸਾਨ ਹੋਇਆ ਸੀ। ਰਾਜ ਵਿਚ ਰਾਹਤ ਅਤੇ ਬਚਾਅ ਕਾਰਜ ਜੋਰਾਂ ‘ਤੇ ਹੈ ਜਿਸ ਵਿਚ ਹਰਿਆਣਾ ਸਰਕਾਰ ਨੇ ਆਰਥਿਕ ਸਹਾਇਤਾ ਦੇ ਨਾਲ ਹਰ ਤਰ੍ਹਾ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ।