ਚੰਡੀਗੜ, 17 ਮਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਇੱਛੁਕ ਪ੍ਰਵਾਸੀ ਕਾਮਿਆਂ ਨੂੰ ਉਨਾਂ ਦੇ ਗ੍ਰਹਿ ਸੂਬਿਆਂ ਵਿਚ ਪਹੁੰਚਾਉਣ ਲਈ ਵਚਨਬੱਧ ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਇਛੁੱਕ ਪ੍ਰਵਾਸੀ ਕਾਮਿਆਂ ਅਤੇ ਖੇਤੀਹਰ ਮਜਦੂਰਾਂ ਨੂੰ ਉਨਾਂ ਦੇ ਗ੍ਰਹਿ ਸੂਬਿਆਂ ਵਿਚ ਹਰਿਆਣਾ ਸਰਕਾਰ ਵੱਲੋਂ ਮੁਫਤ ਭੇਜਣ ਲਈ ਕੀਤੇ ਗਏ ਐਲਾਨ ਤੋਂ ਬਾਅਦ ਹੁਣ 1,60,300 ਤੋਂ ਵੱਧ ਅਜਿਹੇ ਪ੍ਰਵਾਸੀ ਕਾਮਿਆਂ ਨੂੰ ਵੱਖ-ਵੱਖ ਰੇਲਗੱਡੀਆਂ ਤੇ ਬੱਸਾਂ ਰਾਹੀਂ ਹਰਿਆਣਾ ਸਰਕਾਰ ਦੇ ਖਰਚੇ ‘ਤੇ ਉਨਾਂ ਨੇ ਗ੍ਰਹਿ ਸੂਬਿਆਂ ਵਿਚ ਪਹੁੰਚਾਇਆ ਜਾ ਚੁੱਕਿਆ ਹੈ|
ਇਸ ਕੜੀ ਵਿਚ ਅੱਜ 3 ਰੇਲ ਗੱਡੀਆਂ ਬਿਹਾਰ ਲਈ ਰਵਾਨਾ ਹੋਣਗੀਆਂ, ਜਿਸ ਵਿਚ 2 ਰੇਲ ਗੱਡੀਆਂ ਗੁਰੂਗ੍ਰਾਮ ਅਤੇ ਇਕ ਰੇਲ ਗੱਡੀ ਪਾਣੀਪਤ ਤੋਂ ਚਲੇਗੀ| ਇਸ ਨਾਲ ਹੀ 400 ਬੱਸਾਂ ਉੱਤਰ ਪ੍ਰਦੇਸ਼ ਜਾਣਗੀਆਂ|
ਬੁਲਾਰੇ ਨੇ ਦਸਿਆ ਕਿ 16 ਮਈ ਤੋਂ 3 ਟ੍ਰੇਨਾਂ ਅਤੇ 492 ਬੱਸਾਂ ਰਾਹੀਂ 22672 ਪ੍ਰਵਾਸੀ ਕਾਮਿਆਂ ਨੂੰ ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਵਿਚ ਪਹੁੰਚਾਉਣ ਦਾ ਕੰਮ ਕੀਤਾ ਗਿਆ| ਉਨਾਂ ਦਸਿਆ ਕਿ ਅੱਜ ਤਕ 3100 ਤੋਂ ਵੱਧ ਬੱਸਾਂ ਰਾਹੀਂ ਵੱਖ-ਵੱਖ ਸੂਬਿਆਂ ਵਿਚ ਪ੍ਰਵਾਸੀ ਕਾਮਿਆਂ ਨੂੰ ਪਹੁੰਚਾਇਆ ਗਿਆ, ਜਿੰਨਾਂ ਵਿਚ 781 ਬੱਸਾਂ ਗਾਜੀਆਬਾਦ, ਉੱਤਰ ਪ੍ਰਦੇਸ਼ ਭੇਜੀ ਗਈ| ਇਸ ਤਰਾਂ, ਅੱਜ ਤਕ ਕੁਲ 40 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪ੍ਰਵਾਸੀ ਕਾਮਿਆਂ ਨੂੰ ਬਿਹਾਰ ਤੇ ਮੱਧ ਪ੍ਰਦੇਸ਼ ਸੂਬਿਆਂ ਵਿਚ ਪਹੁੰਚਾਇਆ ਗਿਆ ਹੈ, ਜਿੰਨਾਂ ਵਿਚ 28 ਰੇਲ ਗੱਡੀਆਂ ਬਿਹਾਰ ਤੇ 12 ਰੇਲਗੱਡੀਆਂ ਮੱਧ ਪ੍ਰਦੇਸ਼ ਭੇਜੀ ਗਈ ਹੈ|
ਉਨਾਂ ਦਸਿਆ ਕਿ ਪ੍ਰਵਾਸੀ ਕਾਮਿਆਂ ਨੂੰ ਉਨਾਂ ਦੇ ਗ੍ਰਹਿ ਸੂਬਿਆਂ ਵਿਚ ਭੇਜਣ ਲਈ ਚਲਾਈ ਜਾਣ ਵਾਲੀ ਰੇਲ ਗੱਡੀਆਂ ਤੇ ਬੱਸਾਂ ਦਾ ਸਾਰਾ ਖਰਚ ਹਰਿਆਣਾ ਸਰਕਾਰ ਵੱਲੋਂ ਸਹਿਣ ਕੀਤਾ ਜਾ ਰਿਹਾ ਹੈ| ਇੰਨਾਂ ਮਜਦੂਰਾਂ ਨੂੰ ਰਾਹਤ ਕੇਂਦਰਾਂ ਵਿਚ ਰੱਖਣ ਦਾ, ਰੇਲ ਸਟੇਸ਼ਨ ਤੇ ਬਸ ਸਟੇਸ਼ਨ ‘ਤੇ ਲਿਆਉਣ ਦੇ ਮੁਫਤ ਪ੍ਰਬੰਧ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ|
ਉਨਾਂ ਦਸਿਆ ਕਿ ਹੁਣ ਤਕ ਸੂਬੇ ਤੋਂ 75,600 ਪ੍ਰਵਾਸੀ ਮਜਦੂਰਾਂ ਨੂੰ ਉੱਤਰ ਪ੍ਰਦੇਸ਼ ਪਹੁੰਚਾਇਆ ਗਿਆ ਹੈ| ਇਸ ਤਰਾਂ, ਹਰਿਆਣਾ ਤੋਂ 37,866 ਪ੍ਰਵਾਸੀ ਕਾਮਿਆਂ ਨੂੰ ਬਿਹਾਰ ਭੇਜਿਆ ਜਾ ਚੁੱਕਿਆ Jੈ ਅਤੇ ਸੂਬੇ ਤੋਂ ਉੱਤਰਾਖੰਡ ਦੇ 14,940 ਪ੍ਰਵਾਸੀ ਮਜਦੂਰਾਂ ਨੂੰ ਭੇਜਿਆ ਗਿਆ ਹੈ,, ਤਾਂ ਉੱਥੇ 19,982 ਪ੍ਰਵਾਸੀ ਮਜਦੂਰਾਂ ਨੂੰ ਮੱਧ ਪ੍ਰਦੇਸ਼ ਭੇਜਿਆ ਗਿਆ ਹੈ| ਬੁਲਾਰੇ ਨੇ ਦਸਿਆ ਕਿ ਇਸ ਤੋਂ ਇਲਾਵਾ 1210 ਪ੍ਰਵਾਸੀ ਕਾਮਿਆਂ ਨੂੰ ਜੰਮੂ ਤੇ ਕਸ਼ਮੀਰ, 947 ਪ੍ਰਵਾਸੀ ਮਜਦੂਰਾਂ ਨੂੰ ਰਾਜਸਥਾਨ, 336 ਪ੍ਰਵਾਸੀ ਮਜਦੂਰਾਂ ਨੂੰ ਮਹਾਰਾਸ਼ਟਰ, 223 ਪ੍ਰਵਾਸੀ ਮਜੂਦਰਾਂ ਨੂੰ ਪੰਜਾਬ, 79 ਪ੍ਰਵਾਸੀ ਮਜਦੂਰਾਂ ਨੂੰ ਹਿਮਾਚਲ ਪ੍ਰਦੇਸ਼, 62 ਪ੍ਰਵਾਸੀ ਮਜਦੂਰਾਂ ਨੂੰ ਅਸਾਮ, 27 ਪ੍ਰਵਾਸੀ ਮਜਦੂਰਾਂ ਨੂੰ ਗੁਜਰਾਤ, 169 ਪ੍ਰਵਾਸੀ ਮਜਦੂਰਾਂ ਨੂੰ ਦਿੱਲੀ, 40 ਪ੍ਰਵਾਸੀ ਮਜਦੂਰਾਂ ਨੂੰ ਤਾਮਿਲਨਾਡੂ, 57 ਪ੍ਰਵਾਸੀ ਮਜਦੂਰਾਂ ਨੂੰ ਪੱਛਮ ਬੰਗਾਲ ਤੇ 20 ਪ੍ਰਵਾਸੀ ਮਜਦੂਰਾਂ ਨੂੰ ਆਂਧਰਾ ਪ੍ਰਦੇਸ਼ ਪਹੁੰਚਾਇਆ ਜਾ ਚੁੱਕਿਆ ਹੈ|
ਇਸ ਤੋਂ ਇਲਾਵਾ, ਉਨਾਂ ਦਸਿਆ ਕਿ ਸਬੰਧਤ ਜਿਲਾ ਪ੍ਰਸ਼ਾਸਨ ਕੋਲ ਪਾਸ ਲੈ ਕੇ ਵੱਖ-ਵੱਖ ਸੂਬਿਆਂ ਵਿਚ ਜਾਣ ਵਾਲੇ ਲਗਭਗ 8500 ਪ੍ਰਵਾਸੀ ਕਾਮਿਆਂ ਨੂੰ ਵੀ ਉਨਾਂ ਦੇ ਗ੍ਰਹਿ ਸੂਬਿਆਂ ਵਿਚ ਪਹੁੰਚਾਇਆ ਜਾ ਚੁੱਕਾ ਹੈ| ਇਸ ਤਰਾਂ, ਲਗਭਗ 11,000 ਹਰਿਆਣਾ ਦੇ ਵਾਸੀਆਂ ਨੂੰ ਵੀ ਹੋਰ ਸੂਬਿਆਂ ਤੋਂ ਹਰਿਆਣਾ ਵਿਚ ਲਿਆ ਗਿਆ ਹੈ| ਇਹ ਪ੍ਰਕ੍ਰਿਆ ਜਾਰੀ ਹੈ|