ਡੀ.ਜੀ.ਪੀ. ਦਿਨਕਰ ਗੁਪਤਾ ਨੇ ਟੀਕਾ ਲਗਵਾਉਣ ਵਾਲੇ ਪੁਲਿਸ ਕਰਮੀਆਂ ਦੀ ਕੀਤੀ ਸ਼ਲਾਘਾ
ਚੰਡੀਗੜ -ਕੋਵਿਡ-19 ਟੀਕਾ ਲਗਵਾਉਣ ਲਈ ਟੀਕਾਕਰਣ ਕੇਂਦਰਾਂ ਵਿਖੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਿਚ ਦਿਨੋਂ-ਦਿਨ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ। ਅੱਜ ਸੂਬੇ ਭਰ ਵਿੱਚ ਕੁੱਲ 1146 ਪੁੁਲਿਸ ਕਰਮੀਆਂ ਨੇ ਟੀਕਾ ਲਗਵਾਇਆ। ਮੁਹਿੰਮ ਦੇ ਤੀਜੇ ਦਿਨ, ਹੁਣ ਤੱਕ ਰਾਜ ਭਰ ਵਿਚ ਕੁਲ 1611 ਪੁਲਿਸ ਮੁਲਾਜ਼ਮ ਟੀਕਾ ਲਗਵਾ ਚੱਕੇ ਹਨ।ਇੱਕੋ ਦਿਨ ਵਿੱਚ 213 ਪੁਲਿਸ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਵਾਲਾ ਜਲੰਧਰ ਪੁਲਿਸ ਕਮਿਸ਼ਨਰੇਟ ਮੋਹਰੀ ਰਿਹਾ ਜਦਕਿ 123 ਪੁਲਿਸ ਮੁਲਾਜ਼ਮਾਂ ਨੂੰ ਟੀਕਾ ਲਗਵਾਕੇ ਮਾਨਸਾ ਦੂਜੇ ਸਥਾਨ ’ਤੇ ਅਤੇ 101 ਪੁਲਿਸ ਮੁਲਾਜ਼ਮਾ ਵਲੋਂ ਟੀਕਾ ਲਗਵਾਉਣ ਕਰਕੇ ਲੁਧਿਆਣਾ ਸ਼ਹਿਰ ਤੀਜੇ ਸਥਾਨ ਪ੍ਰਾਪਤ ਕੀਤਾ। ਇੰਸਪੈਕਟਰ ਜਨਰਲ ਪੁਲਿਸ(ਆਈ.ਜੀ.ਪੀ) ਬਠਿੰਡਾ ਜਸਕਰਨ ਸਿੰਘ ਅਤੇ ਪੁਲਿਸ ਕਮਿਸ਼ਨਰ (ਸੀ.ਪੀ.) ਅੰਮਿ੍ਰਤਸਰ ਸੁਖਚੈਨ ਸਿੰਘ ਗਿੱਲ ਤੋਂ ਇਲਾਵਾ 9 ਐਸ.ਐਸ.ਪੀਜ਼. ਅਤੇ 3 ਕਮਾਂਟਡੈਂਟਸ ਵਲੋਂ ਟੀਕਾਕਰਣ ਮੁਹਿੰਮ ਦੇ ਤੀਜੇ ਦਿਨ ਟੀਕਾ ਲਗਵਾਇਆ ਗਿਆ।ਡੀ.ਜੀ.ਪੀ. ਦਿਨਕਰ ਗੁੁਪਤਾ ਨੇ ਉਹਨਾਂ ਸਾਰੇ ਪੁੁਲਿਸ ਕਰਮੀਆਂ ਦੀ ਸ਼ਲਾਘਾ ਕੀਤੀ ਜੋ ਸਵੈ-ਇੱਛਾ ਨਾਲ ਖੁਦ ਨੂੰ ਅਤੇ ਆਪਣੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਟੀਕਾ ਲਗਵਾਉਣ ਲਈ ਅੱਗੇ ਆਏ।ਜ਼ਿਕਰਯੋਗ ਹੈ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਪੁੁਲਿਸ ਹੈੱਡਕੁੁਆਰਟਰ ਵਿਖੇ ਫਰੰਟਲਾਈਨ ਵਰਕਰਾਂ ਲਈ ਕੋਵਿਡ -19 ਟੀਕਾਕਰਣ ਮੁੁਹਿੰਮ ਦੇ ਦੂਜੇ ਪੜਾਅ ਦੀ ਸ਼ੁੁਰੂਆਤ ਕੀਤੀ ਗਈ ਸੀ ।