ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਣੀਪਤ, ਹਿਸਾਰ, ਜੀਂਦ, ਰੋਹਤਕ, ਭਿਵਾਨੀ, ਚਰਖੀ ਦਾਦਰੀ, ਫਤਿਹਾਬਾਦ, ਰਿਵਾੜੀ, ਸਿਰਸਾ, ਸੋਨੀਪਤ, ਪਲਵਲ ਅਤੇ ਝੱਜਰ ਜਿਲ੍ਹਿਆਂ ਵਿਚ ਵਾਇਸ ਕਾਲ ਨੂੰ ਛੱਡ ਕੇ ਇੰਟਰਨੈਟ ਸੇਵਾਵਾਂ (2ਜੀ/3ਜੀ/4ਜੀ/ਸੀਡੀਐਮਏ/ਜੀਪੀਆਰਐਸ), ਸਾਰੇ ਐਸਐਮਐਸ ਸੇਵਾਵਾਂ (ਬੈਕਿੰਗ ਅਤੇ ਮੋਬਾਇਲ ਰਿਚਾਰਚ ਨੂੰ ਛੱਡ ਕੇ) ਅਤੇ ਮੋਬਾਇਲ ਨੈਟਵਰਕ ‘ਤੇ ਦਿੱਤੀ ਜਾਣ ਵਾਲੀ ਸਾਰੀ ਡੋਂਗਲ ਸੇਵਾਵਾਂ ਨੂੰ ਬੰਦ ਕਰਨ ਦੀ ਸਮੇਂ 01 ਫਰਵਰੀ, 2021 ਸ਼ਾਮ 5 ਵਜੇ ਤਕ ਲਈ ਵੱਧਾ ਦਿੱਤਾ ਹੈ। ਦੂਰਸੰਚਾਰ ਅਸਥਾਈ ਸੇਵਾ ਸੰਸਪੈਂਸ਼ਨ (ਲੋਕ ਐਮਰਜੈਂਸੀ ਅਤੇ ਲੋਕ ਸੁਰੱਖਿਆ) ਨਿਯਮ, 2017 ਦੇ ਨਿਯਮ 2 ਦੇ ਤਹਿਤ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਬੀਐਸਐਨਐਲ (ਹਰਿਆਣਾ ਅਧਿਕਾਰ ਖੇਤਰ) ਸਮੇਤ ਹਰਿਆਣਾ ਦੀ ਸਾਰੀ ਟੈਲੀਕਾਮ ਸੇਵਾਵਾਂ ਦੇਣ ਵਾਲੀ ਕੰਪਨੀਆਂ ਨੂੰ ਇਸ ਆਦੇਸ਼ ਦਾ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਆਦੇਸ਼ ਖੇਤਰ ਵਿਚ ਸ਼ਾਂਤੀ ਅਤੇ ਜਨਤਕ ਵਿਵਸਥਾ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਜਾਰੀ ਕੀਤੇ ਗਏ ਹਨ। ਕੋਈ ਵੀ ਵਿਅਕਤੀ ਇੰਨ੍ਹਾਂ ਆਦੇਸ਼ਾਂ ਦੇ ਉਲੰਘਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਸਬੰਧਿਤ ਪ੍ਰਾਵਧਾਨਾਂ ਦੇ ਤਹਿਤ ਕਾਨੂੰਨੀ ਕਾਰਵਾਈ ਦੇ ਲਈ ਜਿੰਮੇਵਾਰ ਹੋਵੇਗਾ।ਰਾਜ ਸਰਕਾਰ ਨੇ ਐਸਐਮਐਸ, ਵਾਟਸਐਪ, ਫੇਸਬੁੱਕ, ਟਵੀਟਰ ਆਦਿ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਗਲਤ ਪ੍ਰਚਾਰ ਅਤੇ ਅਫਵਾਹਾਂ ਦੇ ਪ੍ਰਸਾਰ ਨੂੰ ਰੋਕਨ ਲਈ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।