ਚੰਡੀਗੜ੍ਹ – ਹਰਿਆਣਾ ਦੇ ਸਿਖਿਆ, ਵਣ ਤੇ ਸੈਰ-ਸਪਾਟਾ ਮੰਤਰੀ ਕੰਵਰਪਾਲ ਨੇ ਅੱਜ ਯਮੁਨਾਨਗਰ ਵਿਚ ਕੌਮੀ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਸਾਲ 2011 ਤੋਂ ਸਾਡਾ ਦੇਸ਼ ਤਾਂ ਪੋਲਿਓ ਮੁਕਤ ਹੈ ਲੇਕਿਨ ਕੁਝ ਗੁਆਂਢੀ ਦੇਸ਼ਾਂ ਵਿਚ ਅਜੇ ਵੀ ਪੋਲਿਓ ਦੇ ਕੇਸ ਸਾਹਮਣੇ ਆ ਰਹੇ ਹੈ, ਇਸ ਲਈ ਸਾਨੂੰ ਚੌਕਸ ਰਹਿਣ ਦੀ ਲੋਂੜ ਹੈ। ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਆਪਣੇ 5 ਸਾਲ ਤਕ ਦੇ ਬੱਚਿਆਂ ਨੂੰ ਆਪਣੇ ਨੇੜਲੇ ਬੂਥ ‘ਤੇ ਲੈ ਜਾ ਕੇ ਪੋਲਿਓ ਰੋਧੀ ਖੁਰਾਕ ਜ਼ਰੂਰ ਪਿਲਾਓ ਤਾਂ ਜੋ ਕੋਈ ਵੀ ਬੱਚਾ ਪੋਲਿਓ ਵਰਗੀ ਬਿਮਾਰੀ ਦਾ ਸ਼ਿਕਾਰ ਨਾ ਬਣੇ।ਇਸ ਮੌਕੇ ‘ਤੇ ਜਿਲਾ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਕਿਹਾ ਕਿ ਇਸ ਜਿਲੇ ਵਿਚ ਪੋਲਿਓ ਮੁਹਿੰਮ 3 ਦਿਨਾਂ ਤਕ ਚਲੇਗਾ। ਪਹਿਲੇ ਦਿਨ ਅੱਜ ਬੂਥਾਂ ‘ਤੇ ਪੋਲਿਓ ਦਵਾ ਪਿਲਾਈ ਜਾ ਰਹੀ, ਜਦੋਂ ਕਿ 1 ਤੇ 2 ਫਰਵਰੀ, 2021 ਨੂੰ ਘਰ-ਘਰ ਜਾ ਕੇ ਪਿਲਾਓ ਜਾਵੇਗੀ।