ਸੰਤਕਬੀਰਨਗਰ, 1 ਜੂਨ ਉੱਤਰ ਪ੍ਰਦੇਸ਼ ਵਿੱਚ ਸੰਤਕਬੀਰਨਗਰ ਦੇ ਧਨਘਟਾ ਖੇਤਰ ਵਿੱਚ ਇਕ ਬੇਰਹਿਮ ਪਿਤਾ ਨੇ ਆਪਣੀਆਂ ਤਿੰਨ ਮਾਸੂਮ ਧੀਆਂ ਨੂੰ ਜਿਉਂਦੇ ਹੀ ਨਦੀ ਵਿੱਚ ਸੁੱਟ ਦਿੱਤਾ| ਪੁਲੀਸ ਸੁਪਰਡੈਂਟ ਅਸਿਤ ਸ਼੍ਰੀਵਾਸਤਵ ਨੇ ਅੱਜ ਦੱਸਿਆ ਕਿ ਧਨਘਟਾ ਖੇਤਰ ਦੇ ਦੀਪਪੁਰ ਡਿਹਵਾ ਪਿੰਡ ਵਾਸੀ ਇਕ ਸ਼ਖਸ ਸਰਫਰਾਜ ਨੇ ਰਾਤ ਆਪਣੇ ਇਕ ਦੋਸਤ ਨਾਲ ਮਿਲ ਕੇ ਆਪਣੀਆਂ ਤਿੰਨ ਧੀਆਂ ਨੂੰ ਘਾਘਰਾ ਨਦੀ ਵਿੱਚ ਸੁੱਟ ਦਿੱਤਾ| ਉਸ ਤੋਂ ਬਾਅਦ ਆਪਣੇ ਕੱਪੜੇ ਪਾੜ ਕੇ ਬਲੇਡ ਨਾਲ ਸਰੀਰ ਦੇ ਸੱਟ ਦੇ ਨਿਸ਼ਾਨ ਬਣਾ ਕੇ ਤਿੰਨਾਂ ਧੀਆਂ ਦੇ ਅਗਵਾ ਹੋਣ ਦੀ ਸੂਚਨਾ ਫੈਲਾ ਦਿੱਤੀ| ਉਨ੍ਹਾਂ ਨੇ ਦੱਸਿਆ ਕਿ ਦੀਪਪੁਰ ਡਿਹਵਾ ਵਾਸੀ ਸਰਫਰਾਜ 20 ਦਿਨ ਪਹਿਲਾਂ ਮੁੰਬਈ ਤੋਂ ਦਵਾਈ ਲੈਣ ਦੇ ਬਵਾਨੇ ਲੈ ਕੇ ਘਾਘਰਾ ਨਦੀ ਦੇ ਬਿੜਹਰ ਘਾਟ ਪੁਲ ਤੇ ਗਿਆ| ਪੁਲ ਤੋਂ ਹੀ ਤਿੰਨਾਂ ਧੀਆਂ ਨੂੰ ਘਾਘਰਾ ਨਦੀ ਵਿੱਚ ਸੁੱਟ ਦਿੱਤਾ| ਉਸ ਤੋਂ ਬਾਅਦ ਘਰ ਪਹੁੰਚ ਕੇ ਬਲੇਡ ਨਾਲ ਸਰੀਰ ਤੇ ਸੱਟ ਦੇ ਨਿਸ਼ਾਨ ਬਣਾ ਕੇ ਅਤੇ ਕੱਪੜੇ ਪਾੜ ਕੇ ਆਪਣੀਆਂ ਤਿੰਨ ਧੀਆਂ ਦੇ ਅਗਵਾ ਹੋਣ ਦੀ ਸੂਚਨਾ ਫੈਲਾ ਦਿੱਤੀ|
ਦੋਸ਼ੀ ਪਿਤਾ ਨੇ ਅਜਿਹਾ ਕਿਉਂ ਕੀਤਾ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ| ਤਿੰਨੋਂ ਮਾਸੂਮ ਧੀਆਂ ਦੀਆਂ ਲਾਸ਼ਾਂ ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਘਾਘਰਾ ਨਦੀ ਵਿੱਚ ਤਲਾਸ਼ ਕੀਤੀ ਜਾ ਰਹੀ ਹੈ| ਉਨ੍ਹਾਂ ਨੇ ਦੱਸਿਆ ਕਿ ਨਦੀ ਵਿੱਚ ਪ੍ਰਵਾਹ ਵਧ ਹੋਣ ਕਾਰਨ ਲਾਸ਼ਾਂ ਨੂੰ ਲੱਭਣ ਵਿੱਚ ਮੁਸ਼ਕਿਲ ਹੋਰਹੀ ਹੈ| ਗੋਰਖਪੁਰ ਤੋਂ ਪੁਲੀਸ ਨੂੰ ਬੁਲਾਇਆ ਗਿਆ ਹੈ ਅਤੇ ਐਨ. ਡੀ. ਆਰ. ਐਫ. ਅਤੇ ਐਸ. ਡੀ. ਆਰ. ਐਫ. ਨੂੰ ਵੀ ਮਦਦ ਲਈ ਸੂਚਿਤ ਕੀਤਾ ਗਿਆ ਹੈ| ਪੁਲੀਸ ਨੇ ਦੋਸ਼ੀ ਵਿਅਕਤੀ ਅਤੇ ਉਸ ਦੇ ਦੋਸਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ| ਇਸ ਵਿਚ ਕੁਝ ਪਿੰਡਵਾਸੀਆਂ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਦੀ ਆਰਥਿਕ ਹਾਲਤ ਠੀਕ ਨਹੀਂ ਹੈ| ਮੁੰਬਈ ਵਿੱਚ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਚਲਾਉਂਦਾ ਸੀ ਪਰ ਕੋਰੋਨਾ ਕਾਰਨ ਤਾਲਾਬੰਦੀ ਤੋਂ ਬਾਅਦ ਉਹ ਬੇਰੋਜ਼ਗਾਰ ਹੋ ਗਿਆ ਹੈ ਅਤੇ ਨਸ਼ੇ ਦਾ ਵੀ ਆਦੀ ਹੈ| ਉਸ ਨੇ ਆਪਣੇ ਦੋਸਤ ਨਾਲ ਨਸ਼ਾ ਕਰਨ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|