ਕਾਠਮੰਡੂ, 1 ਜੂਨ ਨੇਪਾਲ ਵਿੱਚ ਦੇਰ ਰਾਤ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ| ਜਾਣਕਾਰੀ ਮੁਤਾਬਕ ਭਾਰਤ ਤੋਂ ਪ੍ਰਵਾਸੀ ਕਾਮਿਆਂ ਨੂੰ ਲੈ ਕੇ ਪਰਤ ਰਹੀ ਇਕ ਬੱਸ ਦੇ ਦੱਖਣੀ ਨੇਪਾਲ ਦੇ ਇਕ ਇਲਾਕੇ ਵਿਚ ਖੜ੍ਹੇ ਟਰੱਕ ਨਾਲ ਟਕਰਾ ਜਾਣ ਨਾਲ ਹਾਦਸਾ ਵਾਪਰਿਆ| ਇਸ ਹਾਦਸੇ ਵਿਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ| ਜ਼ਿਲ੍ਹਾ ਪੁਲੀਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਨੂੰ ਬੰਕੇ ਜ਼ਿਲ੍ਹੇ ਵਿੱਚ ਵਾਪਰਿਆ ਜਦੋਂ ਬੱਸ ਸੜਕ ਕਿਨਾਰੇ ਖੜ੍ਹੇ ਕੀਤੇ ਗਏ ਇੱਕ ਟਰੱਕ ਨਾਲ ਟਕਰਾ ਗਈ| ਇਹ ਬੱਸ ਭਾਰਤ ਤੋਂ ਪਰਤੇ ਕਰੀਬ 30 ਪ੍ਰਵਾਸੀ ਮਜ਼ਦੂਰਾਂ ਨੂੰ ਨੇਪਾਲਗੰਜ ਦੇ ਰਸਤੇ ਉਹਨਾਂ ਦੇ ਗ੍ਰਹਿ ਜ਼ਿਲ੍ਹੇ ਸਲਯਾਨ ਲਿਜਾ ਰਹੀ ਸੀ| ਸੜਕ ਤੇ ਪਾਰਕ ਕੀਤੇ ਗਏ ਟਰੱਕ ਨਾਲ ਬੱਸ ਦੇ ਟਕਰਾ ਜਾਣ ਨਾਲ ਬੱਸ ਦੇ ਡਰਾਈਵਰ ਸਮੇਤ 11 ਯਾਤਰੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ| ਉਹਨਾਂ ਕਿਹਾ ਹੈ ਕਿ ਨੇਪਾਲ ਪੁਲੀਸ, ਹਥਿਆਰਬੰਦ ਪੁਲੀਸ ਬਲ, ਟ੍ਰੈਫਿਕ ਪੁਲੀਸ ਬਲ ਅਤੇ ਬੰਕੇ ਸਲਯਾਨੀ ਸਮਾਜ ਦੀ ਟੀਮ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਦੇਰ ਰਾਤ 2 ਵਜੇ ਉਹਨਾਂ ਨੂੰ ਨੇਪਾਲਗੰਜ ਸਥਿਤ ਭੇਰੀ ਹਸਪਤਾਲ ਲੈ ਕੇ ਆਏ| ਭੇਰੀ ਹਸਪਤਾਲ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜ਼ਖਮੀਆਂ ਵਿੱਚੋਂ 4 ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ| ਜਿਕਰਯੋਗ ਹੈ ਕਿ ਸੈਂਕੜੇ ਨੇਪਾਲੀ ਜਿਹਨਾਂ ਵਿੱਚ ਜ਼ਿਆਦਾਤਰ ਮਜ਼ਦੂਰ ਹਨ ਉਹ ਕੋਵਿਡ-19 ਕਾਰਨ ਲਾਗੂ ਤਾਲਾਬੰਦੀ ਕਾਰਨ ਭਾਰਤ ਦੇ ਨਾਲ ਲੱਗਣ ਵਾਲੀ ਨੇਪਾਲ ਦੀ ਸੀਮਾ ਤੇ ਫਸੇ ਹੋਏ ਹਨ| ਜ਼ਿਆਦਾਤਕ ਕਾਮੇ ਪੱਛਮੀ ਨੇਪਾਲ ਦੇ ਹਨ ਜੋ ਭਾਰਤ ਦੇ ਵਿੰਭਿਨ ਹਿੱਸਿਆਂ ਵਿਚ ਨੌਕਰੀ ਕਰ ਹਹੇ ਸਨ ਅਤੇ ਘਰ ਪਰਤਣ ਦੀ ਕੋਸ਼ਿਸ਼ ਕਰ ਰਹੇ ਸਨ| ਭਾਰਤ ਸਰਕਾਰ ਵੱਲੋਂ ਰਾਸ਼ਟਰ ਪੱਧਰੀ ਤਾਲਾਬੰਦੀ ਲਗਾਉਣ ਦੇ ਬਾਅਦ ਤੋਂ ਉਹ ਸੀਮਾ ਤੇ ਫਸੇ ਹੋਏ ਸਨ|