ਪਟਿਆਲਾ – ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਪਟਿਆਲਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਅਤੇ ਉਹ ਅੱਜ ਸ਼ਾਮ ਤੱਕ 50 ਹਾਜ਼ਰ ਦਾ ਮੁਚੱਲਕ ਭਰ ਕੇ ਰਿਹਾਅ ਹੋ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਜ਼ਮਾਨਤ ਅਦਾਲਤ ਵਲੋਂ ਮਨਜ਼ੂਰ ਕਰ ਲਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਜੱਜ ਵਲੋਂ ਸ਼੍ਰੀ ਬਰਾੜ ਨੂੰ ਇਹ ਖ਼ਾਸ ਹਦਾਇਤ ਦਿੱਤੀ ਗਈ ਹੈ ਕਿ ਉਹ ਕਿ ਨਾ ਤਾਂ ਭੜਕਾਊ ਗੀਤ ਲਿਖੇਗਾ ਅਤੇ ਨਾ ਹੀ ਗਾਏਗਾ।ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਸ਼੍ਰੀ ਬਰਾੜ ‘ਤੇ ਗਾਣੇ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਹਨ। ਸ਼੍ਰੀ ਬਰਾੜ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ। ਇਸ ਗਾਣੇ ਦੇ ਵਿਚ ਬਾਰਬੀ ਮਾਨ ਵੀ ਸ਼ਾਮਲ ਸੀ ਤੇ ਸ਼੍ਰੀ ਬਰਾੜ ਨੇ ਉਸ ਗਾਣੇ ਨੂੰ ਲਿਖਿਆ ਸੀ।