• About
  • Contact
  • Hindi News
  • English News
Sunday, March 8, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result
Asli Punjabi | Latest Punjabi News from India, USA
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result
Asli Punjabi | Latest Punjabi News from India, USA
No Result
View All Result
Home Punjab

ਸ਼ਰਾਬ ਦੀ ਤਸਕਰੀ ਖਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ- ਮੁਹਾਲੀ ਦੇ ਆਬਕਾਰੀ ਵਿਭਾਗ ਅਤੇ ਪੁਲੀਸ ਵੱਲੋਂ ਬਿਨਾਂ ਹੋਲੋਗ੍ਰਾਮ ਦੇ ਬਾਇਓ ਬ੍ਰਾਂਡਸ ਦੀ ਵੱਡੀ ਖੇਪ ਬਰਾਮਦ

Asli Punjabi by Asli Punjabi
January 13, 2021
in Punjab, ਕਾਰੋਬਾਰ
0
ਸ਼ਰਾਬ ਦੀ ਤਸਕਰੀ ਖਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ- ਮੁਹਾਲੀ ਦੇ ਆਬਕਾਰੀ ਵਿਭਾਗ ਅਤੇ ਪੁਲੀਸ ਵੱਲੋਂ ਬਿਨਾਂ ਹੋਲੋਗ੍ਰਾਮ ਦੇ ਬਾਇਓ ਬ੍ਰਾਂਡਸ ਦੀ ਵੱਡੀ ਖੇਪ ਬਰਾਮਦ
588
SHARES
3.3k
VIEWS
Share on FacebookShare on TwitterShare on Whatsapp

You might also like

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ

ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ

ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

ਚੰਡੀਗੜ – “ਆਪ੍ਰੇਸ਼ਨ ਰੈਡ ਰੋਜ਼” ਤਹਿਤ ਸੂਬੇ ਵਿੱਚ ਸਰਾਬ ਦੀ ਤਸਕਰੀ ਵਿਰੁੱਧ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦਿਆਂ ਆਬਕਾਰੀ ਵਿਭਾਗ, ਪੰਜਾਬ ਨੇ ਜ਼ੀਰਕਪੁਰ ਇਲਾਕੇ ਵਿੱਚ ਸਕੌਚ ਦੀਆਂ ਬੋਤਲਾਂ ਵਿੱਚ ਸਸਤੇ ਬ੍ਰਾਂਡ ਦੀ ਸ਼ਰਾਬ ਭਰਨ ਦੀ ਕਾਰਵਾਈ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਸ੍ਰੀ ਰਾਜਤ ਅਗਰਵਾਲ (ਆਈ.ਏ.ਐੱਸ) ਅਤੇ ਆਈਪੀਐਸ, ਆਈ.ਜੀ. ਕਰਾਈਮ, ਪੰਜਾਬ ਸ੍ਰੀ ਮੁਨੀਸ਼ ਚਾਵਲਾ ਨੇ ਦੱਸਿਆ ਕਿ ਮੁਹਾਲੀ ਐਕਸਾਈਜ਼ ਨੇ ਸਰਾਬ ਦੀ ਤਸਕਰੀ ਵਿੱਚ ਸਾਮਲ ਵਿਅਕਤੀਆਂ ’ਤੇ ਮੁੜ ਸ਼ਿਕੰਜ਼ਾ ਕੱਸ ਦਿੱਤਾ ਹੈ। ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਚੰਡੀਗੜ ਤੋਂ ਪੰਜਾਬ ਵਿੱਚ ਸਸਤੀ ਸ਼ਰਾਬ ਦੀ ਤਸਕਰੀ ਅਤੇ ਅੱਗੇ ਇਸਨੂੰ ਬਾਇਓ / ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ਵਿੱਚ ਭਰਨ ਦੀ ਕਾਰਵਾਈ ਵਿੱਚ ਸ਼ਾਮਲ ਹਨ। ਅੱਗੇ ਦੀ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਕਿ ਜਤਿੰਦਰ ਪਾਲ ਸਿੰਘ ਉਰਫ ਜੇਪੀ ਇਸ ਘੁਟਾਲੇ ਵਿੱਚ ਸਰਗਰਮੀ ਨਾਲ ਸ਼ਾਮਲ ਸੀ।04/05 ਜਨਵਰੀ, 2021 ਦੀ ਦਰਮਿਆਨੀ ਰਾਤ ਡਿਪਟੀ ਕਮਿਸਨਰ ਆਬਕਾਰੀ, ਪਟਿਆਲਾ ਜ਼ੋਨ ਸ੍ਰੀ ਰਾਜਪਾਲ ਸਿੰਘ ਦੀ ਯੋਗ ਅਗਵਾਈ ਅਤੇ ਏ.ਆਈ.ਜੀ, ਆਬਕਾਰੀ ਸ੍ਰੀ ਅਮਰਪ੍ਰੀਤ ਘੁੰਮਣ ਅਤੇ ਸਹਾਇਕ ਕਮਿਸ਼ਨਰ ਐਕਸਾਈਜ਼ ਰੋਪੜ ਰੇਂਜ ਸ੍ਰੀ ਵਿਨੋਦ ਪਾਹੂਜਾ ਦੀ ਨਿਗਰਾਨੀ ਹੇਠ, ਇਕ ਟੀਮ ਜਿਸ ਵਿਚ ਈ.ਆਈ. ਖਰੜ ਸਰੁਪਿੰਦਰ ਸਿੰਘ, ਈ.ਆਈ. ਡੇਰਾਬੱਸੀ ਜਸਪ੍ਰੀਤ ਸਿੰਘ, ਐਸ.ਆਈ ਕੁਲਵਿੰਦਰ ਸਿੰਘ ਅਤੇ ਏ.ਐੱਸ.ਆਈ. ਲਵਦੀਪ ਸਿੰਘ ਅਤੇ ਹੋਰ ਸਟਾਫ ਸ਼ਾਮਲ ਸੀ, ਜ਼ੀਰਕਪੁਰ ਵਿਖੇ ਮੌਜੂਦ ਸਨ, ਜਦੋਂ ਉਨਾਂ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਜਤਿੰਦਰਪਾਲ ਸਿੰਘ ਉਰਫ਼ ਜੇਪੀ ਨੂੰ ਖਾਲੀ ਬੋਤਲਾਂ, ਮੋਨੋ ਕਾਰਟਨਸ (ਡੱਬੇ) ਅਤੇ ਬਾਇਓ ਬ੍ਰਾਂਡਸ ਦੇ ਢੱਕਣਾਂ ਦੀ ਇੱਕ ਖੇਪ ਮਿਲੇਗੀ।ਦੋਸੀ ਨੂੰ ਰੰਗੇ ਹੱਥੀਂ ਫੜਨ ਲਈ ਮੁਹਾਲੀ ਐਕਸਾਈਜ ਅਤੇ ਐਕਸਾਈਜ਼ ਪੁਲਿਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਟੀਮਾਂ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਜ਼ੀਰਕਪੁਰ ਵਿਖੇ ਜਤਿੰਦਰਪਾਲ ਸਿੰਘ ਆਪਣੇ ਸਾਥੀਆਂ ਸਮੇਤ ਬੱਸ ਨੰ. ਐਚਆਰ63ਡੀ 8080 ’ਚੋਂ ਕੁਝ ਡੱਬੇ ਉਤਾਰ ਰਹੇ ਸਨ। ਟੀਮਾਂ ਨੇ ਮੁਲਜ਼ਮ ਅਤੇ ਉਨਾਂ ਦੇ ਸਾਥੀਆਂ ਨੂੰ ਫੜ ਕੇ ਸਫਲਤਾਪੂਰਵਕ ਮੌਕੇ ਤੋਂ ਗਿ੍ਰਫਤਾਰ ਕਰ ਲਿਆ।ਟੀਮ ਨੂੰ ਖੇਪ ਵਿੱਚ ਬਲੈਕ ਲੇਬਲ ਦੀਆਂ 80 ਖਾਲੀ ਬੋਤਲਾਂ, ਬਲੈਕ ਲੇਬਲ ਦੇ 55 ਮੋਨੋ ਕਾਰਟਨਸ, ਰੈੱਡ ਲੇਬਲ ਦੀਆਂ 10 ਖਾਲੀ ਬੋਤਲਾਂ, ਚੀਵਾਸ ਰੀਗਲ ਦੇ 35 ਢੱਕਣ, ਚੀਵਾਸ ਰੀਗਲ ਦੇ 30 ਲੇਬਲ, ਚੀਵਾਸ ਰੀਗਲ ਦੇ 100 ਅਣਵਰਤੇ ਢੱਕਣ ਮਿਲੇ। ਟੀਮ ਨੂੰ ਮੌਕੇ ’ਤੇ ਮੁਲਜ਼ਮ ਦੀ ਕਾਰ ਜਿਸਦਾ ਨੰ. ਪੀਬੀ23ਆਰ7209 ਹੈ, ਵੀ ਮਿਲੀ ਜਿਸ ਵਿੱਚੋਂ ਵਿਚੋਂ ਰੈਡ ਲੇਬਲ ਦੇ 6 ਕੇਸ ਅਤੇ ਬਲੈਕ ਲੇਬਲ ਦੇ 2 ਕੇਸ ਮਿਲੇ।ਬਾਅਦ ਵਿੱਚ ਟੀਮ ਨੇ ਜਤਿੰਦਰ ਪਾਲ ਸਿੰਘ ਉਰਫ ਜੇਪੀ ਦੀ ਰਹਾਇਸ਼ ਅਰਥਾਤ #408, ਚੌਥੀ ਮੰਜਲ, ਟਾਵਰ 19, ਮੋਤੀਆ ਰਾਇਲ ਸਿਟੀ, ਜੀਰਕਪੁਰ ਵਿਖੇ ਛਾਪਾ ਮਾਰਿਆ। ਟੀਮ ਨੇ ਬਲੈਕ ਲੇਬਲ ਦੀਆਂ ਭਰੀਆਂ 11 ਬੋਤਲਾਂ, ਆਲ ਸੀਜਨ ਦੀਆਂ 12 ਖਾਲੀ ਬੋਤਲਾਂ ਅਤੇ 555 ਗੋਲਡ ਦੀਆਂ 12 ਬੋਤਲਾਂ ਬਰਾਮਦ ਕੀਤੀਆਂ।ਇਸ ਤੋਂ ਬਾਅਦ ਟੀਮ ਨੇ ਜਮੁਨਾ ਇਨਕਲੇਵ ਜੀਰਕਪੁਰ ਵਿਖੇ ਜਤਿੰਦਰ ਸਿੰਘ ਅਤੇ ਵਿਜੇ ਕੁਮਾਰ ਦੇ ਗੋਦਾਮ-ਕਮ-ਰਹਾਇਸ਼ ’ਤੇ ਛਾਪਾ ਮਾਰਿਆ ਜਿੱਥੋਂ ਬਲੈਕ ਲੇਬਲ ਦੀਆਂ 54 ਬੋਤਲਾਂ, ਰੈੱਡ ਲੇਬਲ ਦੀਆਂ 12 ਬੋਤਲਾਂ, 07 ਬੋਤਲਾਂ ਰਾਇਲ ਸੈਲਿਊਟ, 60 ਬੋਤਲਾਂ ਨੈਨਾ, 12 ਬੋਤਲਾਂ ਬਲਿਊ ਲੇਬਲ, ਰੈੱਡ ਲੇਬਲ ਦੀਆਂ 60 ਖਾਲੀ ਬੋਤਲਾਂ, ਐਬਸੋਲੂਟ ਵੋਦਕਾ ਦੀਆਂ 32 ਖਾਲੀ ਬੋਤਲਾਂ, ਰੈੱਡ ਲੇਬਲ ਦੀ 80 ਖਾਲੀ ਟੀਨ ਪੈਕਿੰਗ, ਮੋਨੋ ਕਾਰਟਨਸ ਨਾਲ ਗਲੈਨਫਿਡਿਚ ਦੀਆਂ 90 ਖਾਲੀ ਬੋਤਲਾਂ, ਮੋਨੋ ਕਾਰਟਨਸ ਨਾਲ ਬਲੈਕ ਡੌਗ ਦੀਆਂ 136 ਖਾਲੀ ਬੋਤਲਾਂ, ਵੋਦਕਾ ਦੇ 18 ਕਾਰਟਨਸ, ਬਲਿਊ ਲੇਬਲ ਦੇ 20 ਮੋਨੋ ਕਾਰਟਨਸ, ਰੈੱਡ ਲੇਬਲ ਦੇ 136 ਮੋਨੋ ਕਾਰਟਨਸ, ਰੈਡ ਲੇਬਲ ਦੇ 80 ਅਣਵਰਤੇ ਢੱਕਣ, ਚੀਵਾਸ ਰੀਗਲ ਦੇ 300 ਨੈੱਕ ਲੇਬਲ, ਚੀਵਾਸ ਰੀਗਲ ਦੇ 500 ਅਣਵਰਤੇ ਢੱਕਣ ਅਤੇ 25 ਲੀਟਰ ਈ.ਐਨ.ਏ. ਬਰਾਮਦ ਕੀਤੀ ਗਈ।ਜਾਂਚ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਚੰਡੀਗੜ ਅਧਾਰਤ ਸਰਾਬ ਦੇ ਠੇਕੇਦਾਰ ਆਸੂ ਗੋਇਲ ਤੋਂ ਸਸਤੀ ਸ਼ਰਾਬ ਦੇ ਬਾਂਡਸ ਜਿਵੇਂ 555 ਅਤੇ ਆਲ ਸੀਜਨ ਦੀ ਬਕਾਇਦਾ ਤੌਰ ’ਤੇ ਤਸਕਰੀ ਕਰਦਾ ਹੈ ਅਤੇ ਨਵੀਂ ਦਿੱਲੀ ਤੋਂ ਖਾਲੀ ਬੋਤਲਾਂ, ਢੱਕਣ ਅਤੇ ਹੋਰ ਸਮੱਗਰੀ ਖਰੀਦਦਾ ਹੈ। ਉਹ ਜਮਨਾ ਐਨਕਲੇਵ ਦੇ ਇਕ ਗੋਦਾਮ ਵਿਚ ਖਾਲੀ ਬੋਤਲਾਂ, ਢੱਕਣ ਅਤੇ ਹੋਰ ਸਮੱਗਰੀ ਸਟੋਰ ਕਰਦਾ ਸੀ, ਪਰ ਸਸਤੀ ਬ੍ਰਾਂਡ ਦੀ ਸਰਾਬ ਆਪਣੀ ਰਿਹਾਇਸ ਵਿਖੇ ਰੱਖਦਾ ਸੀ ।ਫਿਰ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਸਮੱਗਰੀ ਨੂੰ ਆਪਣੀ ਰਿਹਾਇਸ ’ਤੇ ਲਿਆਉਂਦਾ ਹੈ ਅਤੇ ਉਥੇ ਬੋਤਲਾਂ ਭਰਦਾ ਹੈ। ਉਸ ਨੇ ਚੰਡੀਗੜ ਅਤੇ ਹੋਰ ਇਲਾਕਿਆਂ ਵਿਚ ਬੋਤਲਾਂ ’ਚ ਭਰੀ ਤਿਆਰ ਸ਼ਰਾਬ ਦੀ ਸਪਲਾਈ ਲਈ ਆਪਣੀ ਕਾਰ ਦੀ ਵਰਤੋਂ ਕੀਤੀ। ਉਸਨੇ ਇਹ ਵੀ ਮੰਨਿਆ ਕਿ ਦੂਸਰੇ ਰਾਜਾਂ ਤੋਂ ਕੁਝ ਤਸਕਰ ਉਸਦੀ ਰਿਹਾਇਸ ਉੱਤੇ ਡਿਲਿਵਰੀ ਲੈਣ ਆਉਂਦੇ ਹਨ।ਜਤਿੰਦਰਪਾਲ ਸਿੰਘ ਉਰਫ ਜੇਪੀ ਪੁੱਤਰ ਹਰਮੋਹਨ ਸਿੰਘ ਵਾਸੀ ਫਲੈਟ ਨੰਬਰ 408, ਚੌਥੀ ਮੰਜਲ, ਟਾਵਰ ਨੰ. 19, ਮੋਤੀਆ ਐਨਕਲੇਵ, ਜ਼ੀਰਕਪੁਰ (2) ਜਤਿੰਦਰ ਸਿੰਘ ਪੁੱਤਰ ਮੋਹਿੰਦਰ ਸਿੰਘ ਵਾਸੀ ਪਿੰਡ ਬਰਬੈਨ, ਕੁਰੂਕਸੇਤਰ (3) ਕਰਨ ਗੋਸਵਾਮੀ ਪੁੱਤਰ ਗੁਰਨਾਮ ਪਾਲ ਸਿੰਘ ਵਾਸੀ ਮਕਾਨ ਨੰ. ਸ਼ਿਵਾ ਐਨਕਲੇਵ, ਭਬਾਤ, ਜੀਰਕਪੁਰ ਅਤੇ (4) ਵਿਜੇ ਪੁੱਤਰ ਰਜਿੰਦਰ ਸਿੰਘ ਵਾਸੀ ਫਲੈਟ ਨੰਬਰ 408, ਚੌਥੀ ਮੰਜਲ, ਟਾਵਰ ਨੰ. 19 , ਮੋਤੀਆ ਐਨਕਲੇਵ, ਜੀਰਕਪੁਰ ਖਿਲਾਫ਼ ਪੁਲੀਸ ਥਾਣਾ ਜ਼ੀਰਕਪੁਰ ਵਿਖੇ ਪੰਜਾਬ ਆਬਕਾਰੀ ਐਕਟ ਦੀ ਧਾਰਾ 61/1/14 ਅਧੀਨ ਅਤੇ ਆਈਪੀਸੀ ਦੀ ਧਾਰਾ 420 ਅਤੇ 120-ਬੀ ਤਹਿਤ ਐਫਆਈਆਰ ਨੰ. 07 ਮਿਤੀ 05.01.2021 ਦਰਜੀ ਕੀਤੀ ਗਈ ਹੈ।ਬਾਅਦ ਵਿੱਚ ਅਸਲਾ ਐਕਟ ਦੀ ਧਾਰਾ 25, 27, 54 ਅਤੇ ਆਈ.ਪੀ.ਸੀ. ਦੀ ਧਾਰਾ 419, 170, 171, 328 ਵੀ ਜੋੜ ਦਿੱਤੀ ਗਈ।ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਦੋਸੀ ਅਤੇ ਉਸਦੇ ਸਾਥੀਆਂ ਦੀ ਗੁਰਪ੍ਰੀਤ ਸਿੱਧੂ ਵਾਸੀ ਮੋਤੀਆ ਰਾਇਲ ਸਿਟੀ, ਜੀਰਕਪੁਰ ਨਾਲ ਕਾਫ਼ੀ ਨੇੜਤਾ ਸੀ। ਸਿੱਟੇ ਵਜੋਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣੂ ਕਰਾਇਆ ਗਿਆ ਜਿਸ ਨੇ ਇਹ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਐਸਐਸਪੀ, ਮੁਹਾਲੀ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ। ਟੀਮਾਂ ਨੇ ਮਾਮਲੇ ਵਿੱਚ ਅੱਗੇ ਜਾਂਚ ਪੜਤਾਲ ਕੀਤੀ ਅਤੇ ਗੁਰਪ੍ਰੀਤ ਸਿੱਧੂ ਨੂੰ ਗਿ੍ਰਫ਼ਤਾਰ ਕੀਤਾ।ਇਸ ਦੌਰਾਨ ਟੀਮਾਂ ਨੇ ਸੈਕਟਰ 29 ਵਿੱਚ ਚੰਡੀਗੜ ਅਧਾਰਤ ਸ਼ਰਾਬ ਦੇ ਠੇਕੇਦਾਰ ਆਸੂ ਗੋਇਲ ਦੇ ਇੱਕ ਗੋਦਾਮ ‘ਤੇ ਵੀ ਛਾਪਾ ਮਾਰਿਆ ਜਿੱਥੇ ਸ਼ਰਾਬ ਦੇ ਵੱਖ ਵੱਖ ਬਾਂਡਸ ਦੇ 1966 ਕੇਸ (ਬਿਨਾਂ ਹੋਲੋਗ੍ਰਾਮ) ਮਿਲੇ।ਅਗਲੇਰੀ ਜਾਂਚ ਲਈ ਚੰਡੀਗੜ ਐਕਸਾਈਜ ਅਤੇ ਚੰਡੀਗੜ ਪੁਲਿਸ ਦੀ ਹਾਜ਼ਰੀ ਵਿਚ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ।
ਆਬਕਾਰੀ ਕਮਿਸ਼ਨਰ ਪੰਜਾਬ ਸ੍ਰੀ ਰਾਜਤ ਅਗਰਵਾਲ (ਆਈ.ਏ.ਐੱਸ.) ਅਤੇ ਆਈ.ਜੀ. ਕਰਾਈਮ, ਪੰਜਾਬ ਮੁਨੀਸ ਚਾਵਲਾ (ਆਈਪੀਐਸ) ਨੇ ਦੁਹਰਾਇਆ ਕਿ ਜਿੱਥੋਂ ਤੱਕ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਜੁੜੀ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦਾ ਸਬੰਧ ਹੈ, ਕਿਸੇ ਨੂੰ ਵੀ ਬਖਸਅ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਏਗੀ। ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਸਬੰਧੀ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਸ਼ਿਕਾਇਤ ਨੰਬਰ 9875961126 ਸ਼ੁਰੂ ਕੀਤਾ ਗਿਆ ਹੈ।

Previous Post

ਯੁਵਾ ਯੁੱਗ ਦਾ ਵਾਹਕ ਹੁੰਦਾ ਹੈ ਮੁੱਖ ਮੰਤਰੀ

Next Post

ਦੂਜੀ ਵਾਰ ਕੋਰੋਨਾ ਹੋਣ ਕਾਰਨ ਸਾਇਨਾ ਨੇਹਵਾਲ ਥਾਈਲੈਂਡ ਓਪਨ ਵਿੱਚੋਂ ਬਾਹਰ

Asli Punjabi

Asli Punjabi

Related Posts

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ
Punjab

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ

by Asli Punjabi
March 3, 2026
ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ
Punjab

ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ

by Asli Punjabi
March 3, 2026
ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ
Punjab

ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

by Asli Punjabi
November 26, 2025
Dera Bassi ‘ਚ Police ਅਤੇ Gangsters ਵਿਚਾਲੇ ਮੁਕਾਬਲਾ! Lawrence Bishnoi ਗੈਂਗ ਦੇ 4 ਬਦਮਾਸ਼ ਗ੍ਰਿਫ਼ਤਾਰ
Punjab

Dera Bassi ‘ਚ Police ਅਤੇ Gangsters ਵਿਚਾਲੇ ਮੁਕਾਬਲਾ! Lawrence Bishnoi ਗੈਂਗ ਦੇ 4 ਬਦਮਾਸ਼ ਗ੍ਰਿਫ਼ਤਾਰ

by Asli Punjabi
November 26, 2025
ਪੰਜਾਬ ਦਾ ਸ਼ੇਰ ਜੁਝਾਰ ਸਿੰਘ ਕੌਮ ਦਾ ਅਨਮੋਲ ਹੀਰਾ – ਅੰਮ੍ਰਿਤਪਾਲ ਸਿੰਘ
Punjab

ਪੰਜਾਬ ਦਾ ਸ਼ੇਰ ਜੁਝਾਰ ਸਿੰਘ ਕੌਮ ਦਾ ਅਨਮੋਲ ਹੀਰਾ – ਅੰਮ੍ਰਿਤਪਾਲ ਸਿੰਘ

by Asli Punjabi
November 26, 2025
Next Post
ਦੂਜੀ ਵਾਰ ਕੋਰੋਨਾ ਹੋਣ ਕਾਰਨ ਸਾਇਨਾ ਨੇਹਵਾਲ ਥਾਈਲੈਂਡ ਓਪਨ ਵਿੱਚੋਂ ਬਾਹਰ

ਦੂਜੀ ਵਾਰ ਕੋਰੋਨਾ ਹੋਣ ਕਾਰਨ ਸਾਇਨਾ ਨੇਹਵਾਲ ਥਾਈਲੈਂਡ ਓਪਨ ਵਿੱਚੋਂ ਬਾਹਰ

Recommended

ਕਰਨਾਟਕ: ਪਤੀ ਨੇ ਪਤਨੀ ਦੇ ਪ੍ਰੇਮੀ ਦਾ ਗਲਾ ਵੱਢਿਆ, ‘ਡ੍ਰੈਕੁਲਾ’ ਵਾਂਗ ਪੀਤਾ ਮਨੁੱਖੀ ਖੂਨ

ਕਰਨਾਟਕ: ਪਤੀ ਨੇ ਪਤਨੀ ਦੇ ਪ੍ਰੇਮੀ ਦਾ ਗਲਾ ਵੱਢਿਆ, ‘ਡ੍ਰੈਕੁਲਾ’ ਵਾਂਗ ਪੀਤਾ ਮਨੁੱਖੀ ਖੂਨ

June 26, 2023
ਦਿੱਲੀ ਵਿੱਚ ਇੱਕ ਫੈਕਟਰੀ ਵਿੱਚ ਲੱਗੀ ਅੱਗ

ਦਿੱਲੀ ਵਿੱਚ ਇੱਕ ਫੈਕਟਰੀ ਵਿੱਚ ਲੱਗੀ ਅੱਗ

September 16, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In