ਬਾਦਲ ਪਰਿਵਾਰ ਨੂੰ ਵੱਡਾ ਸਦਮਾ – ਗੁਰਦਾਸ ਬਾਦਲ ਨਹੀਂ ਰਹੇ
ਚੰਡੀਗੜ੍ਹ , 15 ਮਈ ,2020 : ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਸਿੰਘ ਬਾਦਲ ( ਦਾਸ ਬਾਦਲ ) ਅੱਜ ਅਕਾਲ ਚਲਾਣਾ ਕਰ ਗਏ . ਉਹ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਫੋਰਟਿਸ ਹਸਪਤਾਲ ਮੁਹਾਲੀ ਵਿਚ ਵੈਂਟੀਲੇਟਰ ਤੇ ਸਨ . ਉਨ੍ਹਾਂ ਦੀ ਉਮਰ 90 ਤੋਂ ਉੱਪਰ ਸੀ .